ਸ਼ੈਲੀ | |
---|---|
ਮੂਲ | ਚੰੜੀਗੜ੍ਹ, ਭਾਰਤ |
ਕਿੱਤਾ | ਗੀਤਕਾਰ, ਲੇਖਕ |
ਸ਼ੈਲੇਂਦਰ ਸਿੰਘ ਸੋਢੀ, ਆਮ ਤੌਰ 'ਤੇ ਸ਼ੈਲੀ ਇੱਕ ਭਾਰਤੀ ਕਵੀ, ਫ਼ਿਲਮ ਗੀਤਕਾਰ ਅਤੇ ਲੇਖਕ ਹੈ। ਉਹ ਆਮ ਤੌਰ 'ਤੇ ਬਾਲੀਵੁੱਡ ਵਿੱਚ ਕੰਮ ਕਰਦਾ ਹੈ। ਉਹ ਚੰਡੀਗੜ੍ਹ, ਭਾਰਤ ਵਿੱਚ ਪੈਦਾ ਹੋਇਆ ਸੀ।
ਉਸ ਦਾ ਪਿਤਾ ਹਿੰਮਤ ਸਿੰਘ ਸੋਢੀ, ਕਵੀ ਅਤੇ ਲੇਖਕ ਹੈ।
ਸ਼ੈਲੀ ਨੇ ਛੋਟੀ ਉਮਰ ਤੋਂ ਹੀ ਕਵਿਤਾਵਾਂ ਅਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਡੀਏਵੀ ਸਕੂਲ, ਅੰਬਾਲਾ ਛਾਉਣੀ ਵਿੱਚ ਪੜ੍ਹਨ ਤੋਂ ਬਾਅਦ, ਉਸਨੇ ਅੰਬਾਲਾ ਛਾਉਣੀ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਥੀਏਟਰ ਦੀ ਪੜ੍ਹਾਈ ਕੀਤੀ। [1] 1995 ਵਿੱਚ ਉਹ ਗੁਲਜ਼ਾਰ ਦੀ ਸਹਾਇਤਾ ਲਈ ਮੁੰਬਈ ਚਲਾ ਗਿਆ। [2] ਭਾਵੇਂ ਉਹ ਅਦਾਕਾਰੀ ਕਰਨਾ ਚਾਹੁੰਦਾ ਸੀ, ਪਰ ਉਹ ਹੁਨਰਮੰਦ ਅਦਾਕਾਰ ਨਹੀਂ ਸੀ। [3]
ਉਹ ਕਹਿੰਦਾ ਹੈ ਕਿ ਉਸਨੂੰ "ਸ਼ੈਲੀ" ਨਾਮ ਉਦੋਂ ਪਿਆ ਜਦੋਂ ਉਸਦੇ ਇੱਕ ਅਧਿਆਪਕ, ਜੋ ਅੰਗਰੇਜ਼ੀ ਕਵੀ ਪੀ ਬੀ ਸ਼ੈਲੀ ਦੇ ਪ੍ਰਸ਼ੰਸਕ ਸੀ, ਨੇ ਉਸਨੂੰ ਸ਼ੈਲੀ ਕਹਿਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਸਦਾ ਤਖ਼ਲਸ 'ਸ਼ੈਲੀ' ਬਣ ਗਿਆ। [4] [5]
ਉਸਨੇ ਦੇਵ ਡੀ. ਅਤੇ ਉੜਤਾ ਪੰਜਾਬ ਸਮੇਤ ਕਈ ਬਾਲੀਵੁੱਡ ਫਿਲਮਾਂ ਲਈ ਗੀਤਕਾਰ ਅਤੇ ਬੈਕਗ੍ਰਾਊਂਡ ਸੰਗੀਤਕਾਰ ਵਜੋਂ ਕੰਮ ਕੀਤਾ ਹੈ। ਉਹ ਕੋਲਕਾਤਾ ਵਿਚ ਕਈ ਪੀੜ੍ਹੀਆਂ ਤੋਂ ਰਹਿ ਰਹੇ ਹੱਕਾ ਭਾਈਚਾਰੇ ਬਾਰੇ ਇਕ ਦਸਤਾਵੇਜ਼ੀ ਫਿਲਮ 'ਤੇ ਕੰਮ ਕਰ ਰਿਹਾ ਹੈ। [6]