ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | ਸਿਆਲਕੋਟ, ਪੰਜਾਬ, ਪਾਕਿਸਤਾਨ | 1 ਫਰਵਰੀ 1982|||||||||||||||||||||||||||||||||||||||||||||||||||||||||||||||||
ਕੱਦ | 6 ft 0 in (1.83 m) | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੇ-ਹੱਥੀਂ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੂ (ਆਫ਼-ਬਰੇਕ) | |||||||||||||||||||||||||||||||||||||||||||||||||||||||||||||||||
ਭੂਮਿਕਾ | ਆਲਰਾਊਂਡਰ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 169) | 29 ਅਗਸਤ 2001 ਬਨਾਮ ਬੰਗਲਾਦੇਸ਼ | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 1 ਨਵੰਬਰ 2015 ਬਨਾਮ ਇੰਗਲੈਂਡ | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 128) | 14 ਅਕਤੂਬਰ 1999 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 2 ਅਕਤੂਬਰ 2016 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 18 | |||||||||||||||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 10) | 28 ਅਗਸਤ 2006 ਬਨਾਮ ਇੰਗਲੈਂਡ | |||||||||||||||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 24 ਸਤੰਬਰ 2016 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
2004/05–2006/07 | ਸਿਆਲਕੋਟ ਕ੍ਰਿਕਟ ਟੀਮ | |||||||||||||||||||||||||||||||||||||||||||||||||||||||||||||||||
2003–2004 | ਗਲੋਕਸ਼ਤਰਸ਼ਿਰ | |||||||||||||||||||||||||||||||||||||||||||||||||||||||||||||||||
2001/02–2006/07 | ਸਿਆਲਕੋਟ ਕ੍ਰਿਕਟ ਟੀਮ | |||||||||||||||||||||||||||||||||||||||||||||||||||||||||||||||||
1999/00 | ਪਾਕਿਸਤਾਨ | |||||||||||||||||||||||||||||||||||||||||||||||||||||||||||||||||
1998/99–ਵਰਤਮਾਨ | ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਇਨਜ਼ ਕ੍ਰਿਕਟ ਟੀਮ | |||||||||||||||||||||||||||||||||||||||||||||||||||||||||||||||||
1997/98–1998/99 | ਗੁਜ਼ਰਾਂਵਾਲਾ | |||||||||||||||||||||||||||||||||||||||||||||||||||||||||||||||||
2008 | ਦਿੱਲੀ ਡੇਅਰਡਿਵਿਲਜ਼ | |||||||||||||||||||||||||||||||||||||||||||||||||||||||||||||||||
2013–present | ਬਾਰਬਾਡੋਸ ਟ੍ਰਿਜੈਂਟਸ | |||||||||||||||||||||||||||||||||||||||||||||||||||||||||||||||||
2013–ਵਰਤਮਾਨ |
| |||||||||||||||||||||||||||||||||||||||||||||||||||||||||||||||||
2016–ਵਰਤਮਾਨ | ਕਰਾਚੀ ਕਿੰਗਜ | |||||||||||||||||||||||||||||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: ਈਐੱਸਪੀਐੱਨ ਕ੍ਰਿਕਇੰਫੋ |
ਸ਼ੋਏਬ ਮਲਿਕ (ਪੰਜਾਬੀ, Lua error in package.lua at line 80: module 'Module:Lang/data/iana scripts' not found. (ਜਨਮ 1 ਫਰਵਰੀ 1982) ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ ਅਤੇ ਪਾਕਿਸਤਾਨ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਹੈ। ਉਸਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ 1999 ਈਸਵੀ ਵਿੱਚ ਵੈਸਟ ਇੰਡੀਜ਼ ਖਿਲਾਫ਼ ਖੇਡਿਆ ਸੀ ਅਤੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ 2001 ਵਿੱਚ ਬੰਗਲਾਦੇਸ਼ ਦੀ ਕ੍ਰਿਕਟ ਟੀਮ ਖਿਲਾਫ਼ ਖੇਡਿਆ ਸੀ। 3 ਨਵੰਬਰ 2015 ਨੂੰ ਸ਼ੋਏਬ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਕਰ ਦਿੱਤੀ ਸੀ ਅਤੇ ਉਸਨੇ ਕਿਹਾ ਕਿ ਉਹ 2019 ਕ੍ਰਿਕਟ ਵਿਸ਼ਵ ਕੱਪ 'ਤੇ ਆਪਣਾ ਧਿਆਨ ਦੇਣਾ ਚਾਹੇਗਾ।[1]
ਸ਼ੋਏਬ ਮਲਿਕ ਨੇ 100 ਤੋਂ ਜਿਆਦਾ ਓਡੀਆਈ ਵਿਕਟਾਂ ਲਈਆਂ ਹਨ ਅਤੇ ਉਸਦੀ ਬੱਲੇਬਾਜ਼ੀ ਔਸਤ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ 30 ਦੇ ਲਗਭਗ ਹੈ। ਉਸਨੂੰ ਆਪਣੀ ਗੇਂਦਬਾਜ਼ੀ ਲਈ ਕੂਹਣੀ ਦੀ ਸਰਜਰੀ ਕਰਾਉਣੀ ਪਈ ਸੀ। ਜੂਨ 2008 ਵਿੱਚ ਆਈਸੀਸੀ ਓਡੀਆਈ ਰੈਂਕਿੰਗ ਵਿੱਚ ਉਹ ਸ਼ਾਹਿਦ ਅਫ਼ਰੀਦੀ ਤੋਂ ਬਾਅਦ ਦੂਸਰੇ ਸਥਾਨ 'ਤੇ ਸੀ।[2] ਮਾਰਚ 2010 ਵਿੱਚ ਸ਼ੋਏਬ ਮਲਿਕ ਉੱਪਰ ਅੰਤਰਰਾਸ਼ਟਰੀ ਕ੍ਰਿਕਟ 'ਤੇ ਪਾਕਿਸਤਾਨ ਕ੍ਰਿਕਟ ਬੋਰਡ ਦੁਆਰਾ ਬੈਨ (ਰੋਕ) ਲਗਾ ਦਿੱਤਾ ਗਿਆ ਸੀ, ਇਹ ਬੈਨ ਇੱਕ ਸਾਲ ਲਈ ਸੀ ਪਰੰਤੂ ਇਹ ਬੈਨ ਤਿੰਨ ਮਹੀਨਿਆਂ ਬਾਅਦ ਹਟਾ ਦਿੱਤਾ ਗਿਆ ਸੀ।
12 ਅਪ੍ਰੈਲ 2010 ਨੂੰ ਸ਼ੋਏਬ ਮਲਿਕ ਦਾ ਵਿਆਹ ਅੰਤਰਰਾਸ਼ਟਰੀ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨਾਲ ਹੋ ਗਿਆ ਸੀ।[3] ਇਹ ਵਿਆਹ ਤਾਜ ਕ੍ਰਿਸ਼ਨਾ ਹੋਟਲ, ਹੈਦਰਾਬਾਦ ਵਿੱਚ ਇਸਲਾਮੀ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ।[4][5] ਵਾਲੀਮਾ (ਇਸਲਾਮੀ ਰਿਵਾਜ) ਓਹਨਾਂ ਨੇ ਲਾਹੌਰ ਵਿੱਚ ਕੀਤਾ।[6]
ਸ਼ੋਏਬ ਮਲਿਕ ਪਹਿਲਾਂ ਗਲੀਆਂ ਵਿੱਚ ਕ੍ਰਿਕਟ ਖੇਡਿਆ ਕਰਦਾ ਸੀ। ਉਸਨੇ ਕ੍ਰਿਕਟ ਨੂੰ ਗੰਭੀਰਤਾ ਨਾਲ 1993/94 ਵਿੱਚ ਲਿਆ, ਜਦੋਂ ਉਸਨੇ ਸਿਆਲਕੋਟ ਵਿੱਚ ਇਮਰਾਨ ਖ਼ਾਨ ਦੀ ਕੋਚਿੰਗ ਲੈਣੀ ਸ਼ੁਰੂ ਕੀਤੀ। ਸ਼ੋਏਬ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਪੜ੍ਹਾਈ ਵਿੱਚ ਅੱਗੇ ਵਧੇ, ਇਸ ਲਈ ਉਸਨੂੰ ਪਰਿਵਾਰ ਸਾਹਮਣੇ ਕਾਫੀ ਸੰਘਰਸ਼ ਕਰਨਾ ਪਿਆ।1996 ਵਿੱਚ ਮਲਿਕ ਨੇ ਅੰਡਰ-15 ਕ੍ਰਿਕਟ ਵਿਸ਼ਵ ਕੱਪ ਲਈ ਟਰਾਇਲ ਦਿੱਤੇ ਅਤੇ ਉਸਨੂੰ ਗੇਂਦਬਾਜ਼ੀ ਲਈ ਚੁਣ ਲਿਆ ਗਿਆ।[7]
ਸ਼ੋਏਬ ਮਲਿਕ ਪਹਿਲੇ ਪਾਕਿਸਤਾਨ ਸੁਪਰ ਲੀਗ ਟੂਰਨਾਮੈਂਟ ਵਿੱਚ ਕਰਾਚੀ ਕਿੰਗਜ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ। ਉਸਦੀ ਕਪਤਾਨੀ ਹੇਠ ਖੇਡਦੇ ਹੋਏ ਕਰਾਚੀ ਕਿੰਗਜ ਟੀਮ ਨੇ ਸਾਰੇ ਟੂਰਨਾਮੈਂਟ ਵਿੱਚ ਸਿਰਫ਼ ਦੋ ਮੈਚ ਹੀ ਜਿੱਤੇ ਅਤੇ ਉਸਦੀ ਆਪਣੀ ਬੱਲੇਬਾਜ਼ੀ 'ਤੇ ਵੀ ਇਸਦਾ ਅਸਰ ਪਿਆ। ਸੋ ਇਸ ਕਰਕੇ ਟੂਰਨਾਮੈਂਟ ਦੇ ਆਖ਼ਰੀ ਮੈਚ ਵਿੱਚ ਉਸਨੇ ਕਪਤਾਨੀ ਰਵੀ ਬੋਪਾਰਾ ਨੂੰ ਦੇ ਦਿੱਤੀ ਅਤੇ ਆਪ ਇੱਕ ਖਿਡਾਰੀ ਵਜੋਂ ਟੀਮ ਵਿੱਚ ਸ਼ਾਮਿਲ ਹੋ ਕੇ ਖੇਡਣ ਲੱਗਾ।
{{cite web}}
: Unknown parameter |dead-url=
ignored (|url-status=
suggested) (help)
{{cite news}}
: Check date values in: |accessdate=
and |archive-date=
(help); Unknown parameter |dead-url=
ignored (|url-status=
suggested) (help)
{{cite news}}
: Check date values in: |accessdate=
and |date=
(help)
{{cite news}}
: Check date values in: |date=
(help); Unknown parameter |dead-url=
ignored (|url-status=
suggested) (help)