ਸ਼ੋਭਨਾ ਭਾਰਤੀਆ | |
---|---|
![]() ਸ਼ੋਭਨਾ ਭਾਰਤੀਆ 2013 | |
ਜਨਮ | 1957 |
ਪੇਸ਼ਾ | ਕਾਰੋਬਾਰੀ |
ਮਿਆਦ | 2006 - 2012 |
ਰਾਜਨੀਤਿਕ ਦਲ | ਕਾਂਗਰਸ |
Parent | ਕੇ. ਕੇ. ਬਿਰਲਾ |
ਸ਼ੋਭਨਾ ਭਾਰਤੀਆ (ਜਨਮ 1957) ਭਾਰਤ ਦੇ ਅਖ਼ਬਾਰਾਂ ਅਤੇ ਮੀਡੀਆ ਅਦਾਰਿਆਂ ਵਿਚੋਂ ਇੱਕ, ਹਿੰਦੁਸਤਾਨ ਟਾਈਮਸ ਗਰੁੱਪ ਦੀ ਚੇਅਰਪਰਸਨ ਅਤੇ ਸੰਪਾਦਕੀ ਡਾਇਰੈਕਟਰ ਹੈ। ਇਹ ਗਰੁੱਪ ਉਸਨੂੰ ਆਪਣੇ ਪਿਤਾ ਤੋਂ ਵਰਾਸਤ ਵਿੱਚ ਮਿਲਿਆ ਸੀ। ਉਸਨੇ ਹਾਲ ਹੀ ਵਿੱਚ ਬਿਰਲਾ ਤਕਨਾਲੋਜੀ ਅਤੇ ਵਿਗਿਆਨ ਸੰਸਥਾ ਦੇ ਪ੍ਰੋ ਚਾਂਸਲਰ ਵਜੋਂ ਚਾਰਜ ਸੰਭਾਲਿਆ ਹੈ। ਉਹ ਐਂਡੈਵਵਰ ਇੰਡੀਆ ਦੀ ਮੌਜੂਦਾ ਚੇਅਰਪਰਸਨ ਵੀ ਹੈ। ਕਾਂਗਰਸ ਪਾਰਟੀ ਨਾਲ ਨੇੜਤਾ ਨਾਲ ਜੁੜੀ, ਸ਼ੋਭਨਾ ਨੇ ਰਾਜ ਸਭਾ ਦੇ ਨਾਮਜ਼ਦ ਮੈਂਬਰ ਦੇ ਤੌਰ 'ਤੇ ਕੰਮ ਕੀਤਾ ਹੈ। 2016 ਵਿੱਚ, ਫੋਰਬਜ਼ ਦੁਆਰਾ ਉਸ ਨੂੰ 93 ਵੇਂ ਸਭ ਤੋਂ ਸ਼ਕਤੀਸ਼ਾਲੀ ਔਰਤ ਦੇ ਰੂਪ ਵਿੱਚ ਸੂਚੀਬੱਧ ਕੀਤਾ ਗਿਆ ਸੀ।[1]