ਸਰਦਾਰ ਸ਼ੌਕਤ ਹਯਾਤ ਖਾਨ | |
---|---|
ਜਨਮ ਨਾਮ | ਸ਼ੌਕਤ ਹਯਾਤ ਖਾ |
ਛੋਟਾ ਨਾਮ | SHK |
ਜਨਮ | 24 ਸਿਤੰਬਰ 1915 ਅੰਮ੍ਰਿਤਸਰ, ਪੰਜਾਬ |
ਮੌਤ | 25 ਸਤੰਬਰ 1998 ਇਸਲਾਮਾਬਾਦ, ਪਾਕਿਸਤਾਨ | (ਉਮਰ 83)
ਦਫ਼ਨ | |
ਵਫ਼ਾਦਾਰੀ | ਯੂਨਾਈਟਿਡ ਕਿੰਗਡਮ |
ਸੇਵਾ/ | British Army |
ਸੇਵਾ ਦੇ ਸਾਲ | 1937–42 |
ਰੈਂਕ | ਮੇਜਰ |
ਯੂਨਿਟ | ਪਹਿਲਾਂ ਸਕਿੱਨਰ ਹੌਰਸ (Skinner's Horse) |
ਲੜਾਈਆਂ/ਜੰਗਾਂ | ਦੂਜੀ ਸੰਸਾਰ ਜੰਗ–Mediterranean and Middle East theatre |
ਹੋਰ ਕੰਮ | ਰਾਜਨੇਤਾ |
ਕੈਪਟਨ ਸਰਦਾਰ ਸ਼ੌਕਤ ਹਯਾਤ ਖਾਨ (ਉਰਦੂ: شوكت حيات خان; ਜਨਮ 24 ਸਤੰਬਰ 1915 – 25 ਸਤੰਬਰ 1998) ਇੱਕ ਪ੍ਰਭਾਵਸ਼ਾਲੀ ਸਿਆਸਤਦਾਨ, ਫੌਜੀ ਅਧਿਕਾਰੀ, ਅਤੇ ਪਾਕਿਸਤਾਨ ਅੰਦੋਲਨ ਦਾ ਕਾਰਕੁਨ ਸੀ, ਜਿਸਨੇ ਬ੍ਰਿਟਿਸ਼ ਪੰਜਾਬ ਵਿੱਚ ਮੁਸਲਿਮ ਲੀਗ ਦੇ ਆਯੋਜਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ।
24 ਸਤੰਬਰ 1915 ਨੂੰ ਸ਼ੌਕਤ ਹਯਾਤ ਖ਼ਾਨ ਦਾ ਜਨਮ ਅੰਮ੍ਰਿਤਸਰ, ਪੰਜਾਬ ਬ੍ਰਿਟਿਸ਼ ਇੰਡੀਅਨ ਐਂਪਾਇਰ ਵਿਖੇ ਹੋਇਆ ਸੀ। [1] ਉਸ ਦਾ ਪਰਵਾਰ ਅਟਕ ਵਿੱਚ ਵਾਹ ਦੇ ਪ੍ਰਸਿੱਧ ਹਯਾਤ ਜੱਟ ਖੱਟਰ ਘਰਾਣੇ ਨਾਲ ਸੰਬੰਧਿਤ ਹੈ।[2], ਅਤੇ ਉਹ ਮਸ਼ਹੂਰ ਪੰਜਾਬੀ ਸਟੇਟਸਮੈਨ ਅਤੇ ਸਾਮੰਤੀ ਸਰਦਾਰ ਸਰ [[ਸਿਕੰਦਰ ਹਯਾਤ ਖ਼ਾਨ (ਪੰਜਾਬੀ ਸਿਆਸਤਦਾਨ)| ਸਿਕੰਦਰ ਹਯਾਤ ਖ਼ਾਨ ]] (1892-1942) ਦਾ ਉਸਦੀ ਪਹਿਲੀ ਪਤਨੀ ਬੇਗਮ ਜ਼ੁਬੈਦਾ ਖਾਨਮ ਤੋਂ ਸਭ ਤੋਂ ਵੱਡਾ ਪੁੱਤਰ ਸੀ। ਜ਼ੁਬੈਦਾ ਅੰਮ੍ਰਿਤਸਰ, ਬ੍ਰਿਟਿਸ਼ ਇੰਡੀਆ ਵਿੱਚ ਵਸੇ ਕਸ਼ਮੀਰੀ ਪਰਿਵਾਰ ਵਿੱਚੋਂ ਸੀ। [3]