ਸਾਮਿਆ ਮੁਮਤਾਜ਼ (Urdu: سمیعہ ممتاز) (ਜਨਮ 1970, ਕਰਾਚੀ) ਇੱਕ ਪਾਕਿਸਤਾਨੀ ਫਿਲਮ ਅਤੇ ਡਰਾਮਾ ਅਦਾਕਾਰਾ ਹੈ। ਉਸਨੇ ਕਈ ਟੀਵੀ ਡਰਾਮਿਆਂ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਵਿਚੋਂ ਮੈਂ ਮਰ ਗਈ ਸ਼ੌਕਤ ਅਲੀ ਅਤੇ ਸਦਕ਼ੇ ਤੁਮਹਾਰੇ ਪਰਮੁੱਖ ਹਨ।[1][2]
ਉਸਦੇ ਪਿਤਾ ਕਾਮਿਲ ਖਾਨ ਮੁਮਤਾਜ਼ ਸਨ ਅਤੇ ਉਹ ਇੱਕ ਭਵਨ ਨਿਰਮਾਤਾ ਸਨ।[3] ਉਹ ਵਿਆਹੁਤਾ ਹੈ ਅਤੇ ਉਸਦੇ ਦੋ ਬੱਚੇ ਹਨ। ਉਹ ਪੁਰਾਣੇ ਜਮਾਨੇ ਦੀ ਅਦਾਕਾਰਾ ਉਜ਼ਰਾ ਬੱਟ ਅਤੇ ਜ਼ੋਹਰਾ ਸਹਿਗਲ ਦੀ ਪੋਤਰੀ ਹੈ।[2]
ਉਸ ਦਾ ਪਹਿਲਾ ਡਰਾਮਾ ਸ਼ਾਹਿਦ ਨਦੀਮ ਦਾ ਨਿਰਦੇਸ਼ਿਤ ਜ਼ਰਦ ਦੋਪਹਿਰ ਸੀ ਜੋ 1995 ਵਿੱਚ ਪੀਟੀਵੀ ਉੱਪਰ ਪ੍ਰਸਾਰਿਤ ਹੋਇਆ। ਇਸ ਤੋਂ ਇਲਾਵਾ ਉਹ ਕਈ ਹੋਰ ਡਰਾਮਿਆਂ ਜਿਵੇਂ ਯਾਰੀਆਂ ਅਤੇ ਮਾਏਂ ਨੀ ਵਿੱਚ ਨਜ਼ਰ ਆਈ। ਉਹ ਟੈਲੀਵਿਜ਼ਨ ਦੇ ਨਾਲ ਨਾਲ ਰੰਗਮੰਚ ਉੱਪਰ ਵੀ ਸਰਗਰਮ ਰਹਿਣ ਵਾਲੀ ਕਲਾਕਾਰ ਹੈ। ਇੱਕ ਲੰਮਾ ਸਮਾਂ ਰੰਗਮੰਚ ਨੂੰ ਦੇਣ ਤੋਂ ਬਾਅਦ ਉਹ ਡਰਾਮੇ ਵੱਲ ਪਾਰਟੀ ਤਾਂ ਉਸਨੇ ਮੇਰੀ ਜ਼ਾਤ ਜ਼ਰਾ-ਏ-ਬੇਨਿਸ਼ਾਨ ਕੀਤਾ ਅਤੇ ਉਹ ਡਰਾਮਾ ਪਾਕਿਸਤਾਨ ਦੇ ਅੱਜ ਤੱਕ ਦੇ ਸਭ ਤੋਂ ਚਰਚਿਤ ਡਰਾਮਿਆਂ ਵਿਚੋਂ ਇੱਕ ਗਿਣਿਆ ਜਾਂਦਾ ਹੈ।
ਮੁਮਤਾਜ਼ ਨੇ ਤਿੰਨ ਫਿਲਮਾਂ ਕੀਤੀਆਂ ਹਨ ਅਤੇ ਇਹ ਤਿੰਨੋਂ ਫਿਲਮਾਂ ਹੀ ਆਪਣੇ ਆਪਣੇ ਸਾਲ ਅਕੈਡਮੀ ਸਨਮਾਨਾਂ ਵਿੱਚ ਸ਼ਿਰਕਤ ਹੋਣ ਵਾਲਿਆਂ ਫਿਲਮਾਂ ਹਨ। ਉਸਦੀ ਪਹਿਲੀ ਫਿਲਮ ਜ਼ਿੰਦਾ ਭਾਗ ਸੀ ਜੋ ਉਰਦੂ ਅਤੇ ਪੰਜਾਬੀ ਭਾਸ਼ਾ ਵਿੱਚ ਸੀ। ਇਹ ਫਿਲਮ ਪਾਕਿਸਤਾਨ ਹਕੂਮਤ ਵਲੋਂ ਅਕੈਡਮੀ ਸਨਮਾਨਾਂ ਵਿੱਚ ਸਰਵੋੱਤਮ ਵਿਦੇਸ਼ੀ ਫਿਲਮ ਦੀ ਸ਼੍ਰੇਣੀ ਵਿੱਚ ਭੇਜੀ ਗਈ ਸੀ। ਉਸਦੀ ਦੂਜੀ ਫਿਲਮ ਦੁਖਤਾਰ ਵੀ ਇਸੇ ਸ਼੍ਰੇਣੀ ਵਿੱਚ ਭੇਜੀ ਗਈ[4] ਅਤੇ ਉਸਦੀ 2014 ਵਿੱਚ ਆਈ ਮੂਰਫਿਲਮ ਵੀ ਅਕੈਡਮੀ ਅਵਾਰਡਾਂ ਵਿੱਚ ਗਈ। ਇਹ ਫਿਲਮ ਪਸ਼ਤੋ ਭਾਸਾ ਵਿੱਚ ਸੀ।
ਸਾਲ | ਫਿਲਮ | ਭਾਸ਼ਾ | ਨੋਟਸ |
---|---|---|---|
2013 | ਜ਼ਿੰਦਾ ਭਾਗ
|
ਉਰਦੂ/ਪੰਜਾਬੀ | |
2014 | ਦੁਖਤਾਰ | ਉਰਦੂ/ਪਸ਼ਤੋ | ਅੱਲਾ ਰਾਖੀ ਦੇ ਪਾਤਰ ਵਿੱਚ |
2015 | ਮੂਰ |
ਉਰਦੂ/ਪਸ਼ਤੋ | ਪਲਵਾਸ਼ਾ ਦੇ ਪਾਤਰ ਵਿੱਚ |