ਸਿਮਰਨਜੀਤ ਕੌਰ (ਜਨਮ 1995) ਪੰਜਾਬ ਤੋਂ ਇੱਕ ਭਾਰਤੀ ਸ਼ੌਕੀਆ ਮੁੱਕੇਬਾਜ਼ ਹੈ।[1] ਉਸਨੇ 2011 ਤੋਂ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਸਨੇ 2018 ਏਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਇੱਕ ਤਾਂਬੇ ਦਾ ਤਗਮਾ ਜਿੱਤਿਆ। ਉਹ ਭਾਰਤੀ ਮਹਿਲਾ ਮੁੱਕੇਬਾਜ਼ੀ ਟੁਕੜੀ ਦਾ ਹਿੱਸਾ ਸੀ ਅਤੇ ਉਸਨੇ 64 ਕਿੱਲੋ ਵਰਗ ਵਿੱਚ ਤੁਰਕੀ ਦੇ ਇਸਤਾਂਬੁਲ ਵਿੱਚ ਅਹਮੇਟ ਕਾਮਰੇਟ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ ਵਿੱਚ ਸੋਨ ਤਗਮਾ ਜਿੱਤਿਆ।[2]
ਸਿਮਰਨਜੀਤ ਦਾ ਜਨਮ 10 ਜੁਲਾਈ 1995 ਨੂੰ ਕਮਲ ਜੀਤ ਸਿੰਘ ਅਤੇ ਰਾਜਪਾਲ ਕੌਰ ਦੇ ਘਰ ਚਕਰ, ਪੰਜਾਬ, ਵਿੱਚ ਹੋਇਆ ਸੀ।[1] ਉਸ ਨੂੰ ਉਸਦੀ ਮਾਂ ਨੇ ਬਾਕਸਿੰਗ ਕਰਨ ਲਈ ਉਤਸ਼ਾਹਿਤ ਕੀਤਾ ਸੀ। ਉਸਦੇ ਵੱਡੇ ਭੈਣ-ਭਰਾ ਵੀ ਮੁੱਕੇਬਾਜ਼ੀ ਵਿੱਚ ਹਿੱਸਾ ਲੈਂਦੇ ਸਨ।[3]
ਸਾਲ 2011 ਵਿੱਚ ਸਿਮਰਨ ਨੇ ਪਟਿਆਲੇ ਵਿੱਚ 6ਵੀਂ ਜੂਨੀਅਰ ਮਹਿਲਾ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ।[1]
2012 ਵਿੱਚ, ਉਸਨੇ ਵਿਸ਼ਾਖਾਪਟਨਮ ਵਿੱਚ ਚੌਥੀ ਅੰਤਰ-ਜ਼ੋਨਲ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਅਤੇ ਪਟਿਆਲਾ ਵਿੱਚ 8 ਵੀਂ ਜੂਨੀਅਰ ਮਹਿਲਾ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਇੱਕ ਕਾਂਸੀ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ।[1]
2015 ਵਿੱਚ, ਉਸਨੇ ਗੁਹਾਟੀ ਦੇ ਨਿਊ ਬੰਗਾਗਾਓਂ ਵਿੱਚ 16 ਵੀਂ ਸੀਨੀਅਰ (ਐਲੀਟ) ਮਹਿਲਾ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ।[1]
2018 ਵਿਚ, ਉਸਨੇ 64 ਕਿੱਲੋ ਭਾਰ ਵਰਗ ਵਿੱਚ ਇਸਤਾਂਬੁਲ, ਤੁਰਕੀ ਦੇ ਅਹਮੇਟ ਕਾਮਰਟ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ ਵਿੱਚ ਸੋਨੇ ਦਾ ਤਗਮਾ ਜਿੱਤਿਆ, ਉਸਦੇ ਨਾਲ ਮੋਨਿਕਾ ਅਤੇ ਭਾਗਿਆਬਤੀ ਕਚਾਰੀ ਨੇ ਵੀ ਕ੍ਰਮਵਾਰ 48 ਕਿਲੋ ਅਤੇ 81 ਕਿਲੋ ਵਿੱਚ ਸੋਨ ਤਗਮਾ ਜਿੱਤਿਆ ਸੀ।[2]
ਕੌਰ, ਨਵੀਂ ਦਿੱਲੀ , ਭਾਰਤ ਵਿਖੇ ਆਯੋਜਿਤ ਕੀਤੀ ਗਈ 2018 ਏਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 10 ਮੈਂਬਰੀ ਭਾਰਤੀ ਟੀਮ ਦਾ ਹਿੱਸਾ ਸੀ, ਜਿਸ ਦੀ ਅਗਵਾਈ ਮੈਰੀ ਕੌਮ ਨੇ ਕੀਤੀ ਸੀ।[4] and she went on to win the bronze medal at the Light welterweight category for India.[5]