ਸਿਮੋਨ ਟਾਟਾ | |
---|---|
ਜੀਵਨ ਸਾਥੀ | ਨਵਲ ਟਾਟਾ |
ਬੱਚੇ | ਨੋਏਲ ਟਾਟਾ |
ਰਿਸ਼ਤੇਦਾਰ | ਟਾਟਾ ਪਰਿਵਾਰ |
ਸਿਮੋਨ ਨਵਲ ਟਾਟਾ, ਨੀ ਦੁਨੋਯੇਰ ਟਾਟਾ ਪਰਿਵਾਰ ਨਾਲ ਸਬੰਧਤ ਇੱਕ ਸਵਿਸ ਜਨਮੀ ਭਾਰਤੀ ਵਪਾਰਕ ਔਰਤ ਹੈ। [1]
ਸਿਮੋਨ ਟਾਟਾ ਜਨਮ ਅਤੇ ਪਰਵਰਿਸ਼ ਜਨੇਵਾ, ਸਵਿਟਜ਼ਰਲੈਂਡ ਵਿੱਚ ਹੋਈ ਸੀ ਅਤੇ ਉਸਨੇ ਜਨੇਵਾ ਯੂਨੀਵਰਸਿਟੀ ਤੋਂ ਗ੍ਰੈਜੂਏਟ ਕੀਤੀ। ਉਹ 1953 ਵਿਚ ਇਕ ਸੈਲਾਨੀ ਵਜੋਂ ਭਾਰਤ ਗਈ ਸੀ, ਜਿੱਥੇ ਉਸ ਨੇ ਨਵਲ ਐਚ. ਟਾਟਾ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦਾ ਵਿਆਹ 1955 ਵਿਚ ਹੋਇਆ ਸੀ ਅਤੇ ਸਿਮੋਨ ਮੁੰਬਈ ਵਿਚ ਪੱਕੇ ਤੌਰ 'ਤੇ ਰਹਿਣ ਲੱਗ ਗਈ ਸੀ।[2] ਸਿਮੋਨ ਅਤੇ ਨਵਲ ਨੋਏਲ ਟਾਟਾ ਦੇ ਮਾਪੇ ਹਨ। ਸਿਮੋਨ ਟਾਟਾ ਸਮੂਹ ਚੇਅਰਮੈਨ ਰਤਨ ਟਾਟਾ ਦੀ ਮਤਰੇਈ ਮਾਂ ਹੈ, ਜੋ ਨਵਲ ਦੇ ਸਾਬਕਾ ਵਿਆਹ ਤੋਂ ਹੈ।
ਸਿਮੋਨ ਟਾਟਾ 1962 ਵਿਚ ਲੈਕਮੇ ਬੋਰਡ ਵਿਚ ਸ਼ਾਮਿਲ ਹੋਈ, ਜਦੋਂ ਇਹ ਟਾਟਾ ਆਇਲ ਮਿੱਲ ਦੀ ਇਕ ਮਾਮੂਲੀ ਸਹਾਇਕ ਕੰਪਨੀ ਸੀ, 1961 ਵਿਚ ਪ੍ਰਬੰਧ ਨਿਰਦੇਸ਼ਕ ਦੇ ਤੌਰ 'ਤੇ ਰਹੀ ਸਿਮੋਨ 1982 ਵਿਚ ਇਸਦੀ ਚੇਅਰਪਰਸਨ ਬਣ ਗਈ ਅਤੇ 30 ਅਕਤੂਬਰ 2006 ਤਕ ਟ੍ਰੇਂਟ ਲਿਮਟਿਡ ਦੇ ਗੈਰ-ਕਾਰਜਕਾਰੀ ਚੇਅਰਮੈਨ ਵਜੋਂ ਸੇਵਾ ਨਿਭਾਈ।[3]
ਉਸਨੂੰ 1989 ਵਿੱਚ ਟਾਟਾ ਇੰਡਸਟਰੀਜ਼ ਦੇ ਬੋਰਡ ਵਿੱਚ ਨਿਯੁਕਤ ਕੀਤੀ ਗਿਆ ਸੀ।[4]
ਰਿਟੇਲ ਸੈਕਟਰ ਵਿੱਚ ਵਾਧਾ ਵੇਖਦੇ ਹੋਏ, 1996 ਵਿੱਚ ਟਾਟਾ ਨੇ ਲਕਸ਼ਮੀ ਨੂੰ ਹਿੰਦੁਸਤਾਨ ਲੀਵਰ ਲਿਮਟਿਡ (ਐਚ.ਐਲ.ਐਲ.) ਨੂੰ ਵੇਚ ਦਿੱਤਾ ਸੀ। ਲਕਸ਼ਮੀ ਦੇ ਸਾਰੇ ਸ਼ੇਅਰ ਧਾਰਕਾਂ ਨੂੰ ਟ੍ਰੈਂਟ ਵਿੱਚ ਬਰਾਬਰ ਦੇ ਸ਼ੇਅਰ ਦਿੱਤੇ ਗਏ ਸਨ।ਵੈਸਟਸਾਈਡ ਬ੍ਰਾਂਡ ਅਤੇ ਸਟੋਰ, ਟਰੈਂਟ ਨਾਲ ਸਬੰਧਤ ਹਨ।
{{cite news}}
: Unknown parameter |dead-url=
ignored (|url-status=
suggested) (help)