ਅਸ-ਸਿਰਾਤ ਅਲ-ਮੁਸਤਕੀਮ ( Arabic: الصراط المستقيم) ਇੱਕ ਅਰਬੀ ਸ਼ਬਦ ਹੈ ਜਿਸਦਾ ਅਰਥ ਹੈ "ਸਿੱਧਾ ਰਸਤਾ"। ਇਸਨੂੰ ਆਮ ਤੌਰ 'ਤੇ ਰੱਬ ਵੱਲ ਲੈ ਜਾਣ ਵਾਲ਼ਾ ਰਸਤਾ ਸਮਝਿਆ ਜਾਂਦਾ ਹੈ। ਇਸਲਾਮੀ ਚਿੰਤਨ ਵਿੱਚ, ਸਿੱਧੇ ਮਾਰਗ ਨੂੰ ਕੁਰਾਨ ਜਾਂ ਪੈਗੰਬਰ, ਜਾਂ ਸਮੁੱਚੇ ਤੌਰ 'ਤੇ ਇਸਲਾਮ ਦੇ ਹਵਾਲੇ ਵਜੋਂ ਵੱਖ-ਵੱਖ ਰੂਪ ਵਿੱਚ ਵਰਤਿਆ ਜਾਂਦਾ ਹੈ।
ਕੁਰਾਨ ਵਿੱਚ "ਅਸ-ਸਿਰਾਤ ਅਲ-ਮੁਸਤਕੀਮ" ਸ਼ਬਦ ਦਾ ਜ਼ਿਕਰ ਲਗਭਗ 33 ਵਾਰ ਆਉਂਦਾ ਹੈ। [1] ਇਹ ਵਾਕੰਸ਼ ਖਾਸ ਤੌਰ 'ਤੇ ਸੂਰਾ ਫਤਿਹਾ (1:6) ਵਿੱਚ ਮਿਲ਼ਦਾ ਹੈ, ਜਿਸ ਨੂੰ ਰਵਾਇਤੀ ਤੌਰ 'ਤੇ "ਕੁਰਾਨ ਦਾ ਸਾਰ" ਮੰਨਿਆ ਜਾਂਦਾ ਹੈ। [1] ਕੁਰਾਨ 1:6 ("ਸਾਨੂੰ ਸਿੱਧੇ ਮਾਰਗ ਵੱਲ ਸੇਧ ਦਿਓ") ਦੀ ਬੇਨਤੀ ਦੀ ਵਿਆਖਿਆ ਕੁਝ ਟਿੱਪਣੀਕਾਰਾਂ ਵੱਲੋਂ ਸਿੱਧੇ ਸੱਚਾਈ ਦੇ ਮਾਰਗ 'ਤੇ ਚੱਲਣ ਵਾਸਤੇ ਦ੍ਰਿੜਤਾ ਅਤੇ ਨਿਰੰਤਰ ਸਹਾਇਤਾ ਲਈ ਪ੍ਰਾਰਥਨਾ ਵਜੋਂ ਕੀਤੀ ਗਈ ਹੈ। [2] ਸਿੱਧੇ ਮਾਰਗ ਵੱਲ ਸੇਧ ਲਈ ਇਹ ਬੇਨਤੀ "ਆਪਣੇ ਆਪ ਨੂੰ ਰੱਬ ਵੱਲ ਲੈ ਜਾਣ ਦੀ ਕੋਸ਼ਿਸ਼" ਦਾ ਭਾਵ ਹੈ, ਨੇੜਤਾ, ਅਪਣੱਤ, ਗਿਆਨ ਅਤੇ ਰੱਬ ਦੇ ਪਿਆਰ ਦੀ ਤਾਂਘ ਨੂੰ ਦਰਸਾਉਂਦੀ ਹੈ। [2]