ਏਜੰਸੀ ਜਾਣਕਾਰੀ | |
---|---|
ਸਥਾਪਨਾ | 1947 |
ਅਧਿਕਾਰ ਖੇਤਰ | ਭਾਰਤ ਸਰਕਾਰ |
ਮੁੱਖ ਦਫ਼ਤਰ | ਕੈਬਨਿਟ ਸਕੱਤਰੇਤ ਰਾਇਸੀਨਾ ਪਹਾੜੀ, ਨਵੀਂ ਦਿੱਲੀ 28°36′50″N 77°12′32″E / 28.61389°N 77.20889°E |
ਸਾਲਾਨਾ ਬਜਟ | ₹2,23,000 crore (US$28 billion) (2021-22 est.)[1] |
ਮੰਤਰੀ ਜ਼ਿੰਮੇਵਾਰ |
|
ਏਜੰਸੀ ਕਾਰਜਕਾਰੀ |
|
ਵੈੱਬਸਾਈਟ | https://main.mohfw.gov.in/ [2] |
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਇੱਕ ਭਾਰਤ ਸਰਕਾਰ ਦਾ ਮੰਤਰਾਲਾ ਹੈ ਜੋ ਭਾਰਤ ਵਿੱਚ ਸਿਹਤ ਨੀਤੀ ਦਾ ਚਾਰਜ ਰੱਖਦਾ ਹੈ। ਇਹ ਭਾਰਤ ਵਿੱਚ ਪਰਿਵਾਰ ਨਿਯੋਜਨ ਨਾਲ ਸਬੰਧਤ ਸਾਰੇ ਸਰਕਾਰੀ ਪ੍ਰੋਗਰਾਮਾਂ ਲਈ ਵੀ ਜ਼ਿੰਮੇਵਾਰ ਹੈ।[3][4]
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਕੋਲ ਮੰਤਰੀ ਮੰਡਲ ਦੇ ਮੈਂਬਰ ਵਜੋਂ ਕੈਬਨਿਟ ਰੈਂਕ ਹੈ। ਮੌਜੂਦਾ ਮੰਤਰੀ ਮਨਸੁਖ ਐਲ. ਮਾਂਡਵੀਆ ਹਨ, ਜਦੋਂ ਕਿ ਮੌਜੂਦਾ ਸਿਹਤ ਰਾਜ ਮੰਤਰੀ (ਐਮ.ਓ.ਐਸ.: ਮੰਤਰੀ ਦਾ ਸਹਾਇਕ ਭਾਵ ਮਨਸੁਖ ਐਲ. ਮਾਂਡਵੀਆ ਦੀ ਮੌਜੂਦਾ ਸਹਾਇਕ) ਡਾ. ਭਾਰਤੀ ਪਵਾਰ ਹੈ।[5]