Singh Bandhu | |
---|---|
![]() Surinder Singh (right) of Singh Bandhu receiving the Baba Allauddin Khan Award, 2011 | |
ਜਾਣਕਾਰੀ | |
ਮੂਲ | India |
ਵੰਨਗੀ(ਆਂ) | Hindustani classical music, Shabad |
ਮੈਂਬਰ | Tejpal Singh, Surinder Singh |
ਸਿੰਘ ਬੰਧੂ ਇੱਕ ਭਾਰਤੀ ਸੰਗੀਤਕ ਜੋੜੀ ਹੈ ਜੋ ਭਰਾ ਤੇਜਪਾਲ ਸਿੰਘ (1937) ਅਤੇ ਸੁਰਿੰਦਰ ਸਿੰਘ, (1940) ਦੋਵਾਂ ਨੇ ਮਿਲ ਕੇ ਬਣਾਈ ਹੈ।
ਸਾਲ 2004 ਵਿੱਚ ਤੇਜਪਾਲ ਸਿੰਘ ਅਤੇ ਸੁਰਿੰਦਰ ਸਿੰਘ ਨੂੰ ਭਾਰਤ ਦੀ ਨੈਸ਼ਨਲ ਅਕੈਡਮੀ ਆਫ ਮਿਊਜ਼ਿਕ, ਡਾਂਸ ਐਂਡ ਡਰਾਮਾ ਵੱਲੋਂ ਸੰਯੁਕਤ ਸੰਗੀਤ ਨਾਟਕ ਅਕੈਡਮੀ ਅਵਾਰਡ ਦਿੱਤਾ ਗਿਆ ਸੀ।[1] ਇਸੇ ਸਾਲ ਸੁਰਿੰਦਰ ਸਿੰਘ ਨੂੰ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।[2][3] ਇਸ ਸਮੇਂ ਤੱਕ (ਸਾਲ 2004) ਵੱਡੇ ਭਰਾ ਤੇਜਪਾਲ ਸਿੰਘ ਇਕਾਂਤ ਪ੍ਰਿਏ ਹੋ ਗਏ ਸਨ ਅਤੇ ਖਰਾਬ ਸਿਹਤ ਕਾਰਨ ਉਹਨਾਂ ਜ਼ਿਆਦਾਤਰ ਜਨਤਕ ਤੌਰ 'ਤੇ ਗਾਉਣਾ ਬੰਦ ਕਰ ਦਿੱਤਾ ਸੀ।
ਉਹਨਾਂ ਨੇ ਬਚਪਨ ਵਿੱਚ ਹੀ ਆਪਣੇ ਵੱਡੇ ਭਰਾ ਜੀ. ਐਸ. ਸਰਦਾਰ ਤੋਂ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਸੰਗੀਤ ਵਿੱਚ ਮਾਸਟਰਸ ਵੀ ਕੀਤਾ।
ਇਸ ਤੋਂ ਬਾਅਦ, ਉਨ੍ਹਾਂ ਨੇ ਇੰਦੌਰ ਘਰਾਣੇ ਦੇ ਸੰਸਥਾਪਕ ਅਮੀਰ ਖਾਨ ਤੋਂ ਖਿਆਲ ਗਾਉਣਾ ਸਿੱਖਿਆ।
ਉਹਨਾਂ ਨੇ ਗੋਵਿੰਦ ਨਿਹਲਾਨੀ ਦੁਆਰਾ ਨਿਰਦੇਸ਼ਿਤ ਟੈਲੀਵਿਜ਼ਨ ਸੀਰੀਅਲ ਤਮਸ (1987) ਵਿੱਚ ਸ਼ਬਦ ਗਾਏ, ਜਿਸ ਵਿੱਚ ਦੇਹ ਸ਼ਿਵਾ ਵਰ ਮੋਹੇ, ਸੂਰਾ ਸੋਹੀ ਸੂਰਾ ਸੋਹੀ ਜੋ ਲੜੇ ਦੀਨ ਕੇ ਹੇਤ ਸ਼ਾਮਲ ਹਨ।[4]
ਦੋਵਾਂ ਵਿੱਚੋਂ ਛੋਟੇ ਸੁਰਿੰਦਰ ਸਿੰਘ ਨੇ 1966 ਵਿੱਚ ਡੋਗਰੀ ਭਾਸ਼ਾ ਦੀ ਕਵੀਤਰੀ ਪਦਮਾ ਸਚਦੇਵ ਨਾਲ ਵਿਆਹ ਕਰਵਾਇਆ। ਪਦਮ ਸਚਦੇਵ ਇੱਕ ਸਾਹਿਤ ਅਕਾਦਮੀ ਪੁਰਸਕਾਰ (1971) ਅਤੇ ਪਦਮ ਸ਼੍ਰੀ (2001) ਪ੍ਰਾਪਤਕਰਤਾ ਸੀ, ਜਿਸ ਨੇ ਦੋ ਭਾਸ਼ਾਵਾਂ, ਡੋਗਰੀ ਅਤੇ ਹਿੰਦੀ ਵਿੱਚ ਕਵਿਤਾਂਵਾਂ ਲਿਖੀ। ਇਹ ਜੋੜਾ ਪਹਿਲਾਂ ਦਿੱਲੀ ਵਿੱਚ ਰਹਿੰਦਾ ਸੀ, ਪਰ ਬਾਅਦ ਵਿੱਚ ਮੁੰਬਈ ਚਲਾ ਗਿਆ ਜਿੱਥੇ 2021 ਵਿੱਚ ਬੁਢਾਪੇ ਕਾਰਨ ਪਦਮਾ ਸਚਦੇਵ ਦੀ ਮੌਤ ਹੋ ਗਈ। ਇਸ ਜੋੜੇ ਦੀ ਇੱਕ ਧੀ, ਮੀਤਾ ਸਚਦੇਵ ਸੀ।[5]