ਸੀ ਐਫ਼ ਐਂਡਰੀਊਜ਼

ਸੀ ਐਫ਼ ਐਂਡਰੀਊਜ਼ ਦਾ ਕੋਲਕਾਤਾ ਦੇ ਲੋਅਰ ਸਰਕੁਲਰ ਰੋਡ ਦੇ ਮਸੀਹੀ ਕਬਰਸਤਾਨ ਵਿੱਚ ਉਸ ਦੀ ਕਬਰ ਤੇ ਚਿਹਰੇ ਦਾ ਬੁੱਤ

ਚਾਰਲਸ ਫਰੀਅਰ ਐਂਡਰੀਊਜ਼ (12 ਫਰਵਰੀ 1871 - 5 ਅਪ੍ਰੈਲ 1940): ਐਂਗਲੀਕਨ ਪਾਦਰੀ, ਵਿਦਵਾਨ ਅਤੇ ਸਿੱਖਿਆ ਸ਼ਾਸ਼ਤਰੀ ਸੀ। ਉਹ ਮਹਾਤਮਾ ਗਾਂਧੀ ਦਾ ਕਰੀਬੀ ਦੋਸਤ ਬਣ ਗਿਆ ਅਤੇ ਭਾਰਤ ਦੀ ਆਜ਼ਾਦੀ ਦੇ ਕਾਜ਼ ਨਾਲ ਜੁੜ ਗਿਆ।

ਉਸਦਾ ਜਨਮ ਬਰਤਾਨੀਆ ਵਿੱਚ ਨਿਊਕੈਸਲ ਆਨ-ਟਾਈਨ ਵਿੱਚ 12 ਫਰਵਰੀ 1871 ਨੂੰ ਜੋਹਨ ਐਡਵਿਨ ਐਂਡਰੀਊਜ਼ ਦੇ ਘਰ ਹੋਇਆ ਸੀ। ਉਸ ਦਾ ਪਿਤਾ ਐਵੇਂਨਜਲੀਕਲ ਐਂਗਲੀਕਨ ਗਿਰਜੇ ਦਾ ਇੱਕ ਧਰਮ-ਮੁਖੀ ਸੀ। ਐਂਡਰੀਊਜ਼ ਕਿੰਗ ਐਡਵਰਡ ਸਕੂਲ, ਬਰਮਿੰਘਮ ਦਾ ਵਿਦਿਆਰਥੀ ਸੀ ਅਤੇ 1893 ਵਿੱਚ ਨੇ ਪੈਮਬਰੋਕ ਕਾਲਿਜ, ਕੈਂਬਰਿਜ਼ ਤੋਂ ਕਲਾਸਿਕੀ ਸਾਹਿਤ ਅਤੇ ਧਰਮ-ਸ਼ਾਸ਼ਤਰੀ ਵਿੱਦਿਆ ਪਹਿਲੀ ਸ਼੍ਰੇਣੀ ਵਿੱਚ ਪਾਸ ਕੀਤੀ।[1]

ਹਵਾਲੇ

[ਸੋਧੋ]