ਸੀਰੀਆਈ ਸ਼ਾਂਤੀ ਪ੍ਰਕਿਰਿਆ ਤੋਂ ਭਾਵ ਸੀਰੀਆ ਦੀ ਘਰੇਲੂ ਜੰਗ ਨੂੰ ਰੋਕਣ ਲਈ ਕੀਤੇ ਗਏ ਯਤਨ। ਇਸ ਪ੍ਰਕਿਰਿਆ ਦੀ ਕਾਰਵਾਈ ਅਰਬ ਲੀਗ , ਜੋ ਕਿ ਸੀਰੀਆ ਵਿੱਚ ਸੰਯੁਕਤ ਰਾਸ਼ਟਰ ਦਾ ਰਾਜਦੂਤ ਹੈ, ਰੂਸ ਅਤੇ ਪੱਛਮੀ ਸ਼ਕਤੀਆਂ ਦੁਆਰਾ ਚਲਾਈ ਜਾਂਦੀ ਹੈ। ਇਸ ਪ੍ਰਕਿਰਿਆ ਵਿੱਚ ਗੱਲਬਾਤ ਕਰਨ ਵਾਲੀਆਂ ਮੁੱਖ ਧਿਰਾਂ ਸੀਰਿਆ ਦੀ ਬਾਥ ਪਾਰਟੀ ਅਤੇ ਸੀਰੀਆਈ ਵਿਰੋਧੀ ਧਿਰ ਹਨ। ਪੱਛਮੀ ਸ਼ਕਤੀਆਂ ਦੇ ਸਹਾਰੇ ਵਾਲੀ ਕੁਰਦਿਸ਼ ਫੌਜ ਇਸ ਗੱਲਬਾਤ ਤੋਂ ਬਾਹਰ ਰੱਖੀ ਗਈ ਹੈ। ਰੁੜ੍ਹੀਵਾਦੀ ਸਲਾਫ਼ੀ ਫੌਜ, ਇਰਾਕ਼ ਦੀ ਇਸਲਾਮਿਕ ਸਟੇਟ ਅਤੇ ਲੇਵਾਂਤ ਨੂੰ ਇਸ ਸ਼ਾਂਤੀ ਪ੍ਰਕਿਰਿਆ ਨਾਲ ਨਹੀਂ ਜੋੜਿਆ ਗਿਆ।
ਇਸ ਝਗੜੇ ਨੂੰ ਸੁਝਾਉਣ ਲਈ ਸ਼ਾਂਤੀ ਪ੍ਰਕਿਰਿਆ ਦੀ ਸ਼ੁਰੂਆਤ 2011 ਦੇ ਆਖੀਰ ਵਿੱਚ ਉਦੋਂ ਹੋਈ ਜਦੋਂ ਅਰਬ ਲੀਗ ਨੇ ਦੋ ਵਾਰ ਇਸ ਲਈ ਪਹਿਲਕਦਮੀ ਕੀਤੀ, ਪਰ ਇਹ ਸਫਲ ਨਹੀਂ ਹੋ ਸਕੀ। ਰੂਸ ਨੇ ਜਨਵਰੀ 2012 ਅਤੇ ਨਵੰਬਰ 2013 ਵਿੱਚ ਇਸ ਅਮਨ ਪ੍ਰਕਿਰਿਆ ਨੂੰ ਚਾਲੂ ਰੱਖਣ ਲਈ ਮਾਸਕੋ ਵਿੱਚ ਸੀਰੀਆ ਸਰਕਾਰ ਅਤੇ ਸੀਰੀਆ ਦੀ ਵਿਰੋਧੀ ਧਿਰ ਵਿਚਾਲੇ ਗੱਲਬਾਤ ਕਰਣ ਦੀ ਸਲਾਹ ਦਿੱਤੀ। ਪਰ ਇਹ ਗੱਲਬਾਤ ਹੋ ਨਹੀਂ ਸਕੀ।[1]