ਸੁਕੁਮਾਰ ਅਰ੍ਹੀਕੋਡ (26 ਮਈ 1926 - 24 ਜਨਵਰੀ 2012) ਇੱਕ ਭਾਰਤੀ ਵਿਦਿਆ ਸ਼ਾਸਤਰੀ, ਵਕਤਾ, ਆਲੋਚਕ ਅਤੇ ਮਲਿਆਲਮ ਸਾਹਿਤ ਦਾ ਲੇਖਕ ਸੀ, ਜੋ ਮਲਿਆਲਮ ਭਾਸ਼ਾ ਵਿੱਚ ਆਪਣੇ ਯੋਗਦਾਨ ਅਤੇ ਭਾਰਤੀ ਦਰਸ਼ਨ ਦੀ ਸੂਝ ਲਈ ਜਾਣਿਆ ਜਾਂਦਾ ਹੈ।[1] ਉਹ ਸੰਸਕ੍ਰਿਤ, ਮਲਿਆਲਮ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਵਿਦਵਾਨ ਸੀ ਅਤੇ 1984 ਵਿੱਚ ਪ੍ਰਕਾਸ਼ਤ ਹੋਈ ਉਸਦੀ ਰਚਨਾ ਤਤਵਾਮਸੀ, ਭਾਰਤੀ ਦਰਸ਼ਨ, ਵੇਦਾਂ ਅਤੇ ਉਪਨਿਸ਼ਦਾਂ ਦੀ ਵਿਸਥਾਰਪੂਰਵਕ ਵਿਆਖਿਆ ਲਈ ਮਹੱਤਵਪੂਰਨ ਰਚਨਾ ਹੈ।[2] ਉਸ ਨੇ ਕਈ ਮਾਣ ਸਨਮਾਨ ਪ੍ਰਾਪਤ ਕੀਤੇ ਸੀ ਜਿਨ੍ਹਾਂ ਵਿੱਚ ਸਾਹਿਤ ਅਕਾਦਮੀ ਪੁਰਸਕਾਰ, ਕੇਰਲ ਸਾਹਿਤ ਅਕਾਦਮੀ ਅਵਾਰਡ, ਵਯਲਾਰ ਅਵਾਰਡ, ਵਲਾਤੋਲ ਅਵਾਰਡ ਅਤੇ ਕੇਰਲਾ ਸਰਕਾਰ ਦਾ ਸਰਵ ਉੱਚ ਸਾਹਿਤਕ ਪੁਰਸਕਾਰ ਏਰ੍ਹੂਤਚਨ ਪੁਰਸਕਾਰਮ ਸ਼ਾਮ ਹਨ। ਭਾਰਤ ਸਰਕਾਰ ਨੇ ਉਸ ਨੂੰ 2007 ਵਿੱਚ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ, ਪਦਮਸ਼੍ਰੀ ਦਿੱਤਾ, ਜਿਸ ਨੂੰ ਉਸਨੇ ਇਹ ਪੁਰਸਕਾਰ ਭੇਦਭਾਵ ਮੰਨਦੇ ਹੋਏ ਲੈਣ ਤੋਂ ਇਨਕਾਰ ਕਰ ਦਿੱਤਾ।
ਸੁਕੁਮਾਰ ਅਰ੍ਹੀਕੋਡ ਦਾ ਜਨਮ 12 ਮਈ, 1926 ਨੂੰ ਦੱਖਣੀ ਭਾਰਤ ਦੇ ਕੇਰਲਾ ਰਾਜ ਦੇ ਕਨੂਰ ਜ਼ਿਲ੍ਹੇ ਦੇ ਇੱਕ ਤੱਟਵਰਤੀ ਪਿੰਡ ਅਰ੍ਹੀਕੋਡ ਵਿਖੇ, ਇੱਕ ਅਧਿਆਪਕ ਵਿਦਵਾਨ ਪਨਕਵਿਲ ਦਮੋਦਰਣ ਅਤੇ ਉਸਦੀ ਪਤਨੀ, ਕੋਲਥ ਤੱਠਾਰਤੂ ਮਧਵੀਯੰਮਾ ਦੇ ਘਰ ਹੋਇਆ ਸੀ। ਉਹ ਛੇ ਬੱਚਿਆਂ ਵਿੱਚੋਂ ਚੌਥਾ ਸੀ।[3] ਉਸਦੀ ਮੁੱਢਲੀ ਪੜ੍ਹਾਈ ਅਰ੍ਹੀਕੋਡ ਸਾਊਥ ਐਲੀਮੈਂਟਰੀ ਸਕੂਲ ਵਿੱਚ ਹੋਈ ਸੀ ਅਤੇ ਉਸਨੇ 1941 ਵਿੱਚ ਰਾਜਾਸ ਹਾਈ ਸਕੂਲ ਚਿਰੱਕਲ ਤੋਂ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕੀਤੀ। ਫਿਰ ਇੱਕ ਸਾਲ ਲਈ ਆਯੁਰਵੈਦ ਦੀ ਪੜ੍ਹਾਈ ਕਰਨ ਤੋਂ ਬਾਅਦ, ਉਸਨੇ ਸੇਂਟ ਅਲੋਇਸਅਸ ਕਾਲਜ, ਮੰਗਲੌਰ ਵਿਖੇ ਦਾਖਲਾ ਲੈ ਲਿਆ ਜਿੱਥੋਂ ਉਸਨੇ 1943 ਵਿੱਚ ਕਾਮਰਸ ਵਿੱਚ ਗ੍ਰੈਜੂਏਸ਼ਨ ਕੀਤੀ। ਉਸਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਇੰਡੀਅਨ ਓਵਰਸੀਜ਼ ਬੈਂਕ ਦੀ ਕੰਨੂਰ ਬ੍ਰਾਂਚ ਵਿੱਚ ਕਲਰਕ ਵਜੋਂ ਕੀਤੀ ਪਰੰਤੂ ਜਲਦੀ ਹੀ ਅਧਿਆਪਕ ਵਜੋਂ ਕੈਰੀਅਰ ਬਣਾਉਣ ਲਈ ਨੌਕਰੀ ਛੱਡ ਦਿੱਤੀ, ਜਿਸ ਲਈ ਉਸਨੇ ਅਧਿਆਪਨ ਦਾ ਕੋਰਸ 'ਗੌਰਮਿੰਟ ਕਾਲਜ ਆਫ਼ ਟੀਚਰ ਐਜੂਕੇਸ਼ਨ, ਕੋਜ਼ੀਕੋਡ (ਜੀਸੀਟੀਈ) ਤੋਂ ਕੀਤਾ ਅਤੇ 1948 ਵਿੱਚ ਆਪਣੇ ਅਲਮਾ ਮਾਤਰ, ਰਾਜਾਸ ਹਾਈ ਸਕੂਲ, ਚਿਰੱਕਲ, ਵਿੱਚ ਅਧਿਆਪਕ ਵਜੋਂ ਨਿਯੁਕਤ ਹੋ ਗਿਆ।[4] ਅਧਿਆਪਕ ਵਜੋਂ ਸੇਵਾ ਕਰਦਿਆਂ, ਉਸਨੇ ਦੂਰ ਦੀ ਸਿੱਖਿਆ ਦੁਆਰਾ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਸੰਸਕ੍ਰਿਤ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ। ਉਸਨੇ 1952 ਵਿੱਚ ਜੀਸੀਟੀਈ ਤੋਂ ਸਿੱਖਿਆ ਵਿੱਚ ਬੈਚੂਲਰ ਦੀ ਡਿਗਰੀ ਪ੍ਰਾਪਤ ਕੀਤੀ। ਅਗਲੇ ਸਾਢੇ ਤਿੰਨ ਦਹਾਕਿਆਂ ਦੌਰਾਨ, ਉਸਨੇ ਕਾਲੀਕੱਟ ਯੂਨੀਵਰਸਿਟੀ ਵਿੱਚ ਮਲਿਆਲਮ ਵਿਭਾਗ ਦੇ ਬਾਨੀ ਮੁਖੀ ਅਤੇ ਪ੍ਰੋਫੈਸਰ ਦੇ ਤੌਰ ਤੇ ਜਾਣ ਤੋਂ ਪਹਿਲਾਂ, ਸੇਂਟ ਜੋਸਫ਼ ਕਾਲਜ, ਦੇਵਗਿਰੀ ਅਤੇ ਸੇਂਟ ਅਲੋਇਸੀਅਸ ਕਾਲਜ, ਮੰਗਲੌਰ ਵਿਖੇ ਲੈਕਚਰਾਰ ਵਜੋਂ, ਮੁਤੱਕੁੰਨਮ ਦੇ ਐਸ ਐਨ ਐਮ ਟ੍ਰੇਨਿੰਗ ਕਾਲਜ ਵਿੱਚ ਪ੍ਰਿੰਸੀਪਲ ਵਜੋਂ, ਵੱਖ-ਵੱਖ ਸੰਸਥਾਵਾਂ ਵਿੱਚ ਕੰਮ ਕੀਤਾ।[5] ਇਸ ਦੇ ਵਿਚਕਾਰ, ਉਸਨੇ 1981 ਵਿੱਚ, ਮਲਿਆਲਮ ਸਾਹਿਤਕ ਆਲੋਚਨਾ ਵਿੱਚ ਪੱਛਮੀ ਪ੍ਰਭਾਵ ਤੇ ਆਪਣੇ ਥੀਸਿਸ ਲਈ ਮਲਿਆਲਮ ਸਾਹਿਤ ਵਿੱਚ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ। ਬਾਅਦ ਵਿੱਚ ਉਸਨੇ ਪ੍ਰੋ ਉਪ ਕੁਲਪਤੀ ਅਤੇ ਯੂਨੀਵਰਸਿਟੀ ਦੇ ਕਾਰਜਕਾਰੀ ਉਪ ਕੁਲਪਤੀ ਦੇ ਤੌਰ ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ।
{{cite book}}
: |last=
has numeric name (help)
{{cite web}}
: Unknown parameter |dead-url=
ignored (|url-status=
suggested) (help)