ਗੁਰੂਸਰ ਸੁਧਾਰ
ਪੰਜਾਬੀ ਭਾਰਤੀ ਗੁਰੂਸਰ ਸੁਧਾਰ | |
---|---|
ਨਗਰ | |
ਦੇਸ | ਭਾਰਤ |
ਰਾਜ | ਪੰਜਾਬ |
ਜ਼ਿਲਾ | ਲੁਧਿਆਣਾ |
ਸਰਕਾਰ | |
• ਬਾਡੀ | ਪੰਚਾਇਤ |
ਭਾਸ਼ਾਵਾਂ | |
• ਦਫ਼ਤਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈ ਐੱਸ ਟੀ) |
ਪਿੰਨ | 141104 |
ਟੈਲੀਫੋਨ ਕੋਡ | 01624 |
ਨੇੜੇ ਸ਼ਹਿਰ | ਲੁਧਿਆਣਾ |
ਲੋਕ ਸਭਾ ਸਵਿਧਾਨ | ਫ਼ਤੇਹਗੜ ਸਾਹਿਬ |
ਵਿਧਾਨ ਸਭਾ ਸਵਿਧਾਨ | Raikot |
Civic agency | ਪੰਚਾਇਤ |
ਵੈੱਬਸਾਈਟ | www |
ਗੁਰੂਸਰ ਸੁਧਾਰ ਪੰਜਾਬ ਦੇ ਲੁਧਿਆਣਾ ਜ਼ਿਲੇ ਦਾ ਇੱਕ ਨਗਰ ਹੈ।ਵਿਭਾਜਨ ਦੋਰਾਨ ਇਸ ਪਿੰਡ ਨੂੰ ਰਾਇਕੋਟ ਵਿੱਚ ਪਾ ਦਿੱਤਾ ਗਿਆ।
2001 ਦੇ ਅਨੁਸਾਰ ਇਸ ਪਿੰਡ ਦੀ ਆਬਾਦੀ 5728 ਹੈ ਜਿੰਨਾ ਵਿੱਚੋਂ 3003 ਮਰਦ ਅਤੇ 2725 ਔਰਤਾਂ ਹਨ। ਘਰਾਂ ਦੀ ਗਿਣਤੀ 1102 ਹੈ। ਸੁਧਾਰ ਪਿੰਡ ਅੱਗੇ ਕਈ ਅਸਪਸ਼ਟ ਜਿਹੇ ਭਾਗਾਂ ਵਿੱਚ ਵੰਡਿਆ ਗਿਆ, ਸੁਧਾਰ ਪਿੰਡ, ਸੁਧਾਰ ਬਜ਼ਾਰ, ਗੁਰੂਸਰ ਸੁਧਾਰ, ਪੁਲ ਸੁਧਾਰ। ਇਹ ਮੁੱਲਾਂਪੁਰ ਅਤੇ ਰਾਇਕੋਟ ਸੜਕ ਤੇ ਸਥਿਤ ਹੈ ।
ਇੱਥੇ ਇੱਕ ਜੀ ਐਚ ਜੀ ਕਾਲਜ ਅਤੇ ਇੱਕ ਜੀ ਐਚ ਜੀ ਕਾਲਜ ਆਫ ਐਜੁਕੇਸ਼ਨ ਹਨ ਜੋ ਪੈਂਡੂ ਖੇਤਰਾਂ ਵਿੱਚ ਉੱਚ ਪੱਧਰ ਦੀ ਸਿੱਖਿਆ ਮੁਹੱਈਆ ਕਰਵਾਉਂਦੇ ਹਨ। ਇਸ ਕਾਲਜ ਦੀ ਭੰਗੜਾ ਟੀਮ ਬਹੁਤ ਮਸ਼ਹੂਰ ਹੈ। ਜੋ ਬਹੁਤ ਸਾਰੇ ਇਨਾਮ ਹਾਸਲ ਕਰ ਚੁੱਕੀ ਹੈ। ਪਹਿਲੀ ਭੰਗੜਾ ਟੀਮ 1768 ਵਿੱਚ ਸਰਦਾਰ ਜਰਨੈਲ ਸਿੰਘ ਗਿੱਲ ਦੀ ਕਪਤਾਨੀ ਹੇਠ ਬਣਾਈ ਗਈ। ਇੱਥੇ ਦੋ ਪ੍ਰਾਇਮਰੀ ਅਤੇ ਸੰਕਡਰੀ ਸਕੂਲ ਹਨ। ਦੋ ਕੇਂਦਰੀ ਵਿਦਿਆਲੇ ਅਤੇ ਇੱਕ ਏਅਰ ਫ਼ੋਰਸ ਸਕੂਲ ਹਨ। ਜੋ ਹਲਵਾਰਾ ਨਾਲ ਲਗਦੇ ਹਨ ਅਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦੇ ਹਨ।
ਇਸ ਪਿੰਡ ਵਿੱਚ ਸਰਕਾਰੀ ਪਰਮਜੀਤ ਮੇਮੋਰਿਆਲ ਹਸਪਤਾਲ ਹੈ। ਇਸ ਵਿੱਚ ਪ੍ਰਾਈਵੇਟ ਹਸਪਤਾਲ ਦੀ ਤਰਾਂ ਸਹੂਲਤਾਂ ਹਨ। ਵੱਡੇ ਮਰੀਜਾਂ ਲਈ ਲੁਧਿਆਣਾ ਸ਼ਹਿਰ ਦੇ ਹਸਪਤਾਲ ਨੇੜੇ ਹਨ।
ਇਸ ਪਿੰਡ ਵਿੱਚ ਜਿਆਦਾਤਰ ਗਿਣਤੀ ਸਿੱਖਾਂ ਦੀ ਹੈ। ਪਰ ਬਾਕੀ ਧਰਮਾਂ ਦੇ ਲੋਕ ਵੀ ਮਿਲ ਜੁਲ ਕੇ ਰਹਿੰਦੇ ਹਨ। ਇਸ ਪਿੰਡ ਵਿੱਚ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਿੰਘ ਨੇ ਆਪਣੇ ਜੋੜੇ ਭਾਈ ਜਵੰਦਾ ਜੀ ਨੂੰ ਪਹਿਨਣ ਲਈ ਦਿੱਤੇ ਸਨ। ਜੋ ਉਸ ਨੇ ਕੀਮਤੀ ਤੋਹਫ਼ੇ ਵਜੋਂ ਸ਼ਾਭਾਲ ਕੇ ਰੱਖੇ। ਇਹ ਜੋੜੇ ਅੱਜ ਵੀ ਉੱਥੇ ਮੋਜੂਦ ਹਨ, ਅਤੇ ਲੋਕ ਇਹਨਾ ਦੇ ਦਰਸ਼ਨਾ ਲਈ ਜਾਂਦੇ ਹਨ।