ਸੁਪਰ 30 ਭਾਰਤੀ ਤਕਨੀਕੀ ਸੰਸਥਾ ਆਈ. ਆਈ. ਟੀ. ਅਤੇ ਜੇ. ਈ. ਈ. ਦੀਆਂ ਸਾਂਝੀ ਦਾਖਲਾ ਪਰੀਖਿਆਵਾਂ ਵਿੱਚ ਗਰੀਬ ਘਰਾਂ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਭ ਤੋਂ ਉਪਰਲੇ ਰੈਂਕ ਦਿਵਾਉਣ ਦੇ ਲਈ ਵਿਸ਼ਵ ਭਰ ਵਿੱਚ ਮਸ਼ਹੂਰ ਬਿਹਾਰ ਦੇ ਆਨੰਦ ਕੁਮਾਰ ਜੀ ਦੀ ਅਕੈਡਮੀ ਇਸ ਨਾਮ ਨਾਲ ਮਸ਼ਹੂਰ ਹੈ। ਸ੍ਰੀ ਅਨੰਦ ਕੁਮਾਰ ਦੇ ਰਾਮਾਨੁਜ਼ਮ ਸਕੂਲ ਆਫ ਮੈਥੇਮੈਟਿਕਸ (ਆਰ ਐਸ ਐਮ) ਵੱਲੋਂ ਸੁਪਰ 30[1] ਵਿਦਿਆਰਥੀਆਂ ਨੂੰ ਟਿਊਸ਼ਨ ਦੇ ਨਾਲ ਪਟਨਾ ਵਿੱਚ ਮੁਫ਼ਤ ਰਿਹਾਇਸ਼ ਤੇ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਆਨੰਦ ਕੁਮਾਰ ਹੁਣ ਫੇਸਬੁੱਕ ਨਾਲ ਜੁੜ ਕੇ ਵਿਦਿਆਰਥੀਆਂ ਨੂੰ ਗਣਿਤ ਦੇ ਸਵਾਲਾਂ 'ਤੇ ਵਿਚਾਰ ਕਰਨ ਅਤੇ ਜ਼ਿਆਦਾ ਵਿਦਿਆਰਥੀਆਂ ਨਾਲ ਜੁੜਨ ਦਾ ਮੌਕਾ ਮਿਲੇਗਾ,ਜਿਸ ਨਾਲ ਵਿਦਿਆਰਥੀਆਂ ਨੂੰ ਲਾਭ ਮਿਲੇਗਾ। ਇਸ ਦਾ ਮੁੱਖ ਕਾਰਨ ਵਿਦਿਆਰਥੀਆਂ ਦੀ ਪ੍ਰਤਿਭਾ ਦਾ ਅੰਦਾਜ਼ਾ ਲਾਉਣਾ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨਾ ਹੈ। ਕੋਈ ਵੀ ਵਿਦਿਆਰਥੀ ਇਸ 'ਤੇ ਗਣਿਤ ਦੇ ਸਵਾਲਾਂ ਨੂੰ ਪੋਸਟ ਕਰ ਸਕੇਗਾ।[2]