ਸੁਭਾਸ਼ ਚੰਦਰਨ | |
---|---|
ਜਨਮ | 1972 ਅਲਵੇਅ, ਕੜੂੰਗਲਲੂੜ, ਕੇਰਲਾ, ਭਾਰਤ |
ਕਿੱਤਾ | ਨਾਵਲਕਾਰ, ਲਘੂ ਕਹਾਣੀਕਾਰ ਅਤੇ ਪੱਤਰਕਾਰ |
ਭਾਸ਼ਾ | ਮਲਿਆਲਮ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਮਹਾਰਾਜਾ ਕਾਲਜ |
ਸ਼ੈਲੀ | ਨਾਵਲ, ਲਘੂ ਕਹਾਣੀ |
ਵਿਸ਼ਾ | ਸਮਾਜਕ ਜੀਵਨ |
ਪ੍ਰਮੁੱਖ ਕੰਮ | ਮਾਨੁਸ਼ਯਾਨੁ ਓਰੂ ਆਮੁਖਮ |
ਪ੍ਰਮੁੱਖ ਅਵਾਰਡ | ਵਾਇਲਾਰ ਪੁਰਸਕਾਰ, ਕੇਂਦਰੀ ਸਾਹਿਤ ਅਕਾਦਮੀ ਇਨਾਮ |
ਜੀਵਨ ਸਾਥੀ | ਜੈਸ਼ਰੀ |
ਸੁਭਾਸ਼ ਚੰਦਰਨ (ਜਨਮ 1972) ਇੱਕ ਮਲਿਆਲਮ ਨਾਵਲਕਾਰ, ਲਘੂ ਕਹਾਣੀਕਾਰ ਅਤੇ ਪੱਤਰਕਾਰ ਹੈ ਜੋ 2010 ਦੇ ਨਾਵਲ ਮਾਨੁਸ਼ਯਾਨੁ ਓਰੂ ਆਮੁਖਮ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਉਹ ਸਮਕਾਲੀ ਮਲਿਆਲਮ ਸਾਹਿਤ ਦੇ ਸਭ ਤੋਂ ਵੱਧ ਪੜ੍ਹੇ ਗਏ ਨੌਜਵਾਨ ਲੇਖਕਾਂ ਵਿੱਚੋਂ ਇੱਕ ਹੈ। ਉਸ ਦੀਆਂ ਕਹਾਣੀਆਂ "ਵਧਕਰਮਮ", "ਸਨਮਰਗਮ", "ਪਰੂਦੀਸ਼ਾ ਨਸ਼ਤਮ" ਅਤੇ "ਗੁਪਤਮ" ਫਿਲਮਾਂ ਵਿੱਚ ਢਾਲੀਆਂ ਗਈਆਂ ਹਨ। ਉਹ ਇਕਲੌਤਾ ਲੇਖਕ ਹੈ ਜਿਸ ਨੇ ਆਪਣੇ ਪਲੇਠੇ ਕਹਾਣੀ ਸੰਗ੍ਰਹਿ (2001) ਅਤੇ ਪਲੇਠੇ ਨਾਵਲ (2011) ਦੋਵਾਂ ਲਈ ਕੇਰਲ ਸਾਹਿਤ ਅਕਾਦਮੀ ਅਵਾਰਡ ਮਿਲਿਆ ਹੈ। ਉਸ ਨੇ ਸਾਹਿਤ ਅਕਾਦਮੀ ਪੁਰਸਕਾਰ, ਓਡਕੱਕੂਜ਼ਲ ਪੁਰਸਕਾਰ ਅਤੇ ਵਾਇਲਾਰ ਪੁਰਸਕਾਰ ਵੀ ਹਾਸਲ ਕੀਤੇ ਹਨ। ਉਹ ਇਸ ਸਮੇਂ ਕੇਰਲ ਸਾਹਿਤ ਅਕੈਡਮੀ ਦੀ ਜਨਰਲ ਕੌਂਸਲ ਦੀ ਮੈਂਬਰ ਹੈ।
ਸੁਭਾਸ਼ ਚੰਦਰਨ ਦਾ ਜਨਮ 1972 ਵਿੱਚ ਕੇਰਲਾ ਦੇ ਅਲਵੇਅ ਨੇੜੇ ਕੜੂੰਗਲਲੂੜ ਵਿੱਚ ਕੇਰਲਾ ਹੋਇਆ ਸੀ। ਮਹਾਤਮਾ ਗਾਂਧੀ ਯੂਨੀਵਰਸਿਟੀ ਤੋਂ ਪਹਿਲਾ ਦਰਜਾ ਪ੍ਰਾਪਤ ਕਰਕੇ ਮਲਿਆਲਮ ਵਿੱਚ ਆਪਣੀ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸਨੇ ਲਿਖਣ ਵੱਲ ਮੂੰਹ ਕੀਤਾ। 1994 ਵਿੱਚ, ਉਸ ਦੀ ਕਹਾਣੀ ਉਸਦੀ ਕਹਾਣੀ "ਘਟੀਕਰੰਗਲ ਨੀਲਯਕੁੰਗਣਾ ਸਮਾਯਮ" ਮਾਤਰੂਭੂਮੀ ਵਿਸ਼ੁਪਥੀਪੁ ਦੁਆਰਾ ਸਥਾਪਿਤ ਕੀਤਾ ਪੁਰਸਕਾਰ ਹਾਸਲ ਕੀਤਾ। ਉਸਨੇ ਬਹੁਤ ਸਾਰੇ ਹੋਰ ਪੁਰਸਕਾਰ ਜਿੱਤੇ ਹਨ ਜਿਨਾਂ ਵਿੱਚ ਕੇਂਦਰੀ ਸਾਹਿਤ ਅਕਾਦਮੀ ਪੁਰਸਕਾਰ, ਕੇਰਲ ਸਾਹਿਤ ਅਕਾਦਮੀ ਅਵਾਰਡ, ਵਯਲਾਰ ਅਵਾਰਡ, ਓਡੱਕੂਜ਼ਲ ਅਵਾਰਡ ਅਤੇ ਤਮਿਲਨਾਡੂ ਮਲਿਆਲੀ ਐਸੋਸੀਏਸ਼ਨਾਂ ਦੀ ਕਨਫੈਡਰੇਸ਼ਨ (ਸੀਟੀਐਮਏ) ਦਾ ਉੱਘੇ ਨੌਜਵਾਨ ਲੇਖਕਾਂ ਲਈ ਸਾਹਿਤਕ ਪੁਰਸਕਾਰ ਸ਼ਾਮਲ ਹਨ।[1] ਉਹ ਇਕਲੌਤਾ ਮਲਿਆਲਮ ਲੇਖਕ ਸੀ ਜੋ ਟਾਈਮਜ਼ ਆਫ ਇੰਡੀਆ ਦੁਆਰਾ ਸੰਕਲਿਤ ਉੱਘੇ ਨੌਜਵਾਨ ਭਾਰਤੀ ਲੇਖਕਾਂ ਦੀ ਸੂਚੀ ਵਿੱਚ ਸ਼ਾਮਲ ਹੋਇਆ ਸੀ। ਉਸਦੀਆਂ ਯਾਦਾਂ ਦਾਸ ਕੈਪੀਟਲ ਵਿੱਚ ਮਲਿਆਾਲੀ ਸੰਗੀਤ ਪ੍ਰੇਮੀ ਵਜੋਂ ਗਾਇਕ ਕੇ ਜੇ ਯਸੂਦਾਸ ਦੇ ਉਸ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵੇਰਵੇ ਮਿਲਦੇ ਹਨ। ਉਹ ਪਹਿਲਾ ਅਤੇ ਇਕਲੌਤਾ ਲੇਖਕ ਹੈ ਜਿਸ ਨੂੰ ਕ੍ਰਮਵਾਰ 2001 ਅਤੇ 2011 ਵਿੱਚ ਆਪਣੇ ਪਲੇਠੇ ਕਹਾਣੀ ਸੰਗ੍ਰਹਿ (2001) ਅਤੇ ਪਲੇਠੇ ਨਾਵਲ (2011) ਦੋਵਾਂ ਲਈ ਵੱਕਾਰੀ ਕੇਰਲਾ ਸਾਹਿਤ ਅਕਾਦਮੀ ਅਵਾਰਡ ਮਿਲਿਆ। ਉਸ ਦੇ ਨਾਵਲ ਦਾ ਅੰਗਰੇਜ਼ੀ ਅਨੁਵਾਦ A PREFACE TO MAN 2016 ਵਿੱਚ ਹਾਰਪਰ ਕੌਲਿਨਜ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਸੀ। ਸੁਭਾਸ਼ ਚੰਦਰਨ ਨੂੰ ਮਲਿਆਲਮ ਸਾਹਿਤ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਸ਼ਾਨਦਾਰ ਯੋਗਦਾਨ ਲਈ ਏਸ਼ੀਆਨੈੱਟ ਚੈਨਲ ਦੁਆਰਾ ਕੀਰਤੀਮੁਦਰਾ ਐਵਾਰਡ ਮਿਲਿਆ।