ਸੁਭਾਸ਼ ਮੁਖੋਪਾਧਿਆਏ | |
---|---|
ਸੁਭਾਸ਼ ਮੁਖੋਪਾਧਿਆਏ | |
ਜਨਮ | ਕ੍ਰਿਸ਼ਣਨਗਰ, ਬੰਗਾਲ ਪ੍ਰੈਜ਼ੀਡੈਂਸੀ, ਬ੍ਰਿਟਿਸ਼ ਇੰਡੀਆ | 12 ਫਰਵਰੀ 1919
ਮੌਤ | 8 ਜੁਲਾਈ 2003 (ਉਮਰ 84) ਕੋਲਕਾਤਾ, ਭਾਰਤ |
ਕਿੱਤਾ | ਕਵੀ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਨਾਵਲ, ਕਵਿਤਾ, ਲਿਬਰੇਟੋ |
ਸੁਭਾਸ਼ ਮੁਖੋਪਾਧਿਆਏ (; 12 ਫਰਵਰੀ 1919 – 8 ਜੁਲਾਈ 2003) 20 ਵੀਂ ਸਦੀ ਦੇ ਪ੍ਰਮੁੱਖ ਭਾਰਤੀ ਬੰਗਾਲੀ ਕਵੀਆਂ ਵਿੱਚੋਂ ਇੱਕ ਸੀ। ਉਹ ਬੰਗਾਲੀ ਸਾਹਿਤ ਦੇ ਖੇਤਰ ਵਿੱਚ "ਪੋਡਾਟਿਕ ਕੋਬੀ" ਵਜੋਂ ਵੀ ਜਾਣਿਆ ਜਾਂਦਾ ਹੈ। ਬੰਗਲੌਰ ਦੇ ਲੇਖਕ/ਆਲੋਚਕ ਅਨਜਾਣ ਬਾਸੂ ਨੇ 'ਐਜ਼ ਡੇ ਇਜ਼ ਬ੍ਰੇਕਿੰਗ' ਸਿਰਲੇਖ ਹੇਠ ਅੰਗਰੇਜ਼ੀ ਅਨੁਵਾਦ ਵਿੱਚ ਸੁਭਾਸ਼ ਦੀਆਂ ਸਭ ਤੋਂ ਮਸ਼ਹੂਰ ਤੀਹ ਕਵਿਤਾਵਾਂ ਦੀ ਪੁਸਤਕ 2014 ਵਿੱਚ ਪ੍ਰਕਾਸ਼ਿਤ ਕੀਤੀ ਸੀ। ਪੁਸਤਕ ਵਿੱਚ ਕਵੀ ਦੇ ਕੰਮ ਦੇ ਨਾਲ ਨਾਲ ਕਵੀ ਬਾਰੇ ਵੀ ਵਿਸਥਾਰਪੂਰਨ ਜਾਣ-ਪਛਾਣ ਸ਼ਾਮਲ ਹੈ।[1][2]
ਮੁਖੋਪਾਧਿਆਏ ਦਾ ਜਨਮ 1919 ਵਿੱਚ ਪੱਛਮੀ ਬੰਗਾਲ ਸੂਬੇ ਦੇ ਨਾਦੀਆ ਜ਼ਿਲ੍ਹੇ ਦੇ ਕ੍ਰਿਸ਼ਣ ਨਗਰ ਵਿੱਚ ਹੋਇਆ ਸੀ।[3][4] ਇਕ ਸ਼ਾਨਦਾਰ ਵਿਦਿਆਰਥੀ, ਉਸਨੇ ਕਲਕੱਤਾ ਦੇ ਸਕੌਟਿਸ਼ ਚਰਚ ਕਾਲਜ ਵਿੱਚ ਦਰਸ਼ਨ ਦੀ ਪੜ੍ਹਾਈ ਕੀਤੀ ਅਤੇ 1941 ਵਿੱਚ ਆਨਰਜ ਨਾਲ ਗ੍ਰੈਜੂਏਸ਼ਨ ਕੀਤੀ। [5]
ਆਪਣੇ ਸਮਕਾਲੀ ਸੁੱਕੰਤਾ ਭੱਟਾਚਾਰੀਆ ਵਾਂਗ, ਮੁਖੋਪਾਧਿਆਇ ਨੇ ਛੋਟੀ ਉਮਰ ਵਿੱਚ ਮਜ਼ਬੂਤ ਸਿਆਸੀ ਵਿਚਾਰਾਂ ਨੂੰ ਆਪਣਾ ਲਿਆ ਸੀ। ਉਹ ਸਮਾਜਿਕ ਨਿਆਂ ਦੇ ਕਾਜ਼ ਲਈ ਡੂੰਘੀ ਤਰ੍ਹਾਂ ਵਚਨਬੱਧ ਸੀ, ਅਤੇ ਆਪਣੇ ਕਾਲਜ ਦੇ ਸਾਲਾਂ ਦੌਰਾਨ ਖੱਬੇਪੱਖੀ ਵਿਦਿਆਰਥੀ ਦੀ ਰਾਜਨੀਤੀ ਵਿੱਚ ਸਰਗਰਮ ਸੀ। ਗ੍ਰੈਜੂਏਸ਼ਨ ਤੋਂ ਬਾਅਦ, ਉਹ ਰਸਮੀ ਤੌਰ 'ਤੇ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ। ਇਸ ਤਰ੍ਹਾਂ ਉਹ ਉਨ੍ਹਾਂ ਮੁੱਠੀ ਭਰ ਸਾਹਿਤਕ ਪ੍ਰੈਕਟੀਸ਼ਨਰਾਂ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਦਾ ਪਾਰਟੀ ਕਾਰਕੁਨ ਅਤੇ ਘੁਲਾਟੀਏ ਵਜੋਂ ਸਿਧਾ ਤਜਰਬਾ ਸੀ।
ਮੁਖੋਪਾਧਿਆਏ ਨੇ 1951 ਵਿੱਚ ਗੀਤਾ ਬੰਦੋਪਾਧਿਆਏ ਨਾਲ ਵਿਆਹ ਕਰਵਾ ਲਿਆ ਸੀ, ਉਹ ਵੀ ਇੱਕ ਪ੍ਰਸਿੱਧ ਲੇਖਕ ਸੀ। ਉਨ੍ਹਾਂ ਨੇ ਤਿੰਨ ਧੀਆਂ ਅਤੇ ਇੱਕ ਪੁੱਤਰ ਨੂੰ ਅਪਣਾਇਆ।
ਉਨ੍ਹਾਂ ਦੇ ਨਜ਼ਦੀਕੀ ਲੋਕਾਂ ਦੇ ਅਨੁਸਾਰ, ਮੁਖੋਪਾਧਿਆਏ ਆਖਰੀ ਸਾਲਾਂ ਵਿੱਚ ਰਾਜਨੀਤੀ ਤੋਂ ਨਿਰਾਸ਼ ਹੋ ਹੋ ਗਿਆ ਸੀ। ਉਹ ਦਿਲ ਅਤੇ ਗੁਰਦੇ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਸੀ, ਅਤੇ ਜੁਲਾਈ 2003 ਵਿੱਚ ਕੋਲਕਾਤਾ ਵਿੱਚ ਉਸਦੀ ਮੌਤ ਹੋ ਗਈ। ਉਹ 84 ਸਾਲ ਦਾ ਸੀ।
ਮੁਖੋਪਾਧਿਆਇ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਸਾਰੇ ਪੁਰਸਕਾਰ ਅਤੇ ਸਨਮਾਨ ਪ੍ਰਾਪਤ ਕੀਤੇ, ਜਿਨ੍ਹਾਂ ਵਿੱਚ ਭਾਰਤ ਵਿੱਚ ਦੋ ਸਭ ਤੋਂ ਵੱਧ ਸਾਹਿਤਕ ਇਨਾਮ: 1964 ਵਿੱਚ ਸਾਹਿਤ ਅਕਾਦਮੀ ਅਵਾਰਡ (ਜੋਟੋ ਦੁਰੇਈ ਜੈ ਲਈ) ਅਤੇ 1991 ਵਿੱਚ ਗਿਆਨਪੀਠ ਅਵਾਰਡ। ਭਾਰਤ ਸਰਕਾਰ ਨੇ 2003 ਵਿੱਚ ਉਸਨੂੰ ਪਦਮ ਭੂਸ਼ਨ ਨਾਗਰਿਕ ਸਨਮਾਨ ਪ੍ਰਦਾਨ ਕੀਤਾ।[6]
ਫੂਲ ਫੁਟਕ ਨਾ ਫੁਟਕ, ਆਜ ਬਸੰਤੋ
ਸ਼ਾਨ-ਵਧਾਨੋ ਫੁੱਟਪਾਥ-ਏਹ
ਪਥੋਰੇ ਪਾ ਡੂਬੀਏ
ਏਕ ਕਠ-ਖੋਟਾ ਗਛ
ਕੋਚੀ ਕੋਚੀ ਪਤਾਏ
ਪਾਂਜੋਰ ਫਟੀਏ ਹਾਸਏ।
ਅਨੁਵਾਦ ਪੰਜਾਬੀ:
ਫੁੱਲ ਖਿੜਨ ਜਾਂ ਨਾ, ਬਸੰਤ ਹੈ ਅੱਜ
ਪਥਰੀਲੀ ਫੁੱਟਪਾਥ ਤੇ ਖੜਾ
ਪੱਥਰ ਵਿੱਚ ਪੰਜੇ ਖੋਭ ਕੇ
ਇੱਕ ਝੁਰੜਾਇਆ ਰੁੱਖ
ਚਮਕਦੇ ਟੂਸਿਆਂ ਨਾਲ ਭਰਿਆ
ਹੱਸ ਹੱਸ ਬੇਹਾਲ ਹੋਇਆ
{{cite web}}
: Unknown parameter |dead-url=
ignored (|url-status=
suggested) (help)