ਸੁਮਨ ਹਰੀਪ੍ਰਿਯਾ | |
---|---|
ਅਸਾਮ ਵਿਧਾਨ ਸਭਾ | |
ਦਫ਼ਤਰ ਸੰਭਾਲਿਆ 19 ਮਈ 2016 | |
ਤੋਂ ਪਹਿਲਾਂ | ਦੀਪਨ ਪਾਠਕ |
ਹਲਕਾ | ਹਾਜੋ (ਵਿਧਾਨ ਸਭਾ ਹਲਕਾ) |
ਨਿੱਜੀ ਜਾਣਕਾਰੀ | |
ਜਨਮ | ਗੁਹਾਟੀ, ਅਸਾਮ, ਭਾਰਤ | 1 ਜੂਨ 1979
ਕੌਮੀਅਤ | Indian |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਰਿਹਾਇਸ਼ | ਗੁਹਾਟੀ, ਅਸਾਮ, ਭਾਰਤ |
ਸਿੱਖਿਆ | ਮਾਸਟਰ ਆਫ਼ ਆਰਟਸ (ਐੱਮ.ਏ.), ਸਮਾਜ ਸ਼ਾਸਤਰ |
ਪੇਸ਼ਾ | ਪ੍ਰਤੀਨਿਧਤਾ (ਰਾਜਨੀਤੀ) |
ਸੁਮਨ ਹਰੀਪ੍ਰਿਆ (ਅੰਗ੍ਰੇਜ਼ੀ: Suman Haripriya; ਜਨਮ 1 ਜੂਨ 1979) ਇੱਕ ਭਾਰਤੀ ਫਿਲਮ ਨਿਰਦੇਸ਼ਕ, ਨਿਰਮਾਤਾ ਅਤੇ ਸਿਆਸਤਦਾਨ ਹੈ।
ਹਰੀਪ੍ਰਿਆ ਦਾ ਜਨਮ 1 ਜੂਨ 1979 ਨੂੰ ਗੁਹਾਟੀ ਵਿੱਚ ਜਿਤੇਨ ਚੱਕਰਵਰਤੀ ਅਤੇ ਬਿਜੋਯਾ ਚੱਕਰਵਰਤੀ ਦੇ ਘਰ ਹੋਇਆ ਸੀ। ਉਸਦੀ ਮਾਂ, ਬਿਜੋਯਾ ਚੱਕਰਵਰਤੀ ਗੁਹਾਟੀ ਤੋਂ ਭਾਰਤੀ ਜਨਤਾ ਪਾਰਟੀ ਦੀ ਸਾਬਕਾ ਸੰਸਦ ਮੈਂਬਰ ਹੈ।[1] ਹਰੀਪ੍ਰਿਯਾ ਨੇ ਨਵੀਂ ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਤੋਂ ਸਮਾਜ ਸ਼ਾਸਤਰ ਵਿੱਚ ਮਾਸਟਰ ਆਫ਼ ਆਰਟਸ, ਨੋਇਡਾ ਦੀ ਏਸ਼ੀਅਨ ਅਕੈਡਮੀ ਆਫ਼ ਫਿਲਮ ਐਂਡ ਟੈਲੀਵਿਜ਼ਨ ਤੋਂ ਫਿਲਮ ਅਤੇ ਟੈਲੀਵਿਜ਼ਨ ਵਿੱਚ ਡਿਪਲੋਮਾ ਅਤੇ ਨਵੀਂ ਦਿੱਲੀ ਦੇ ਭਾਰਤੀ ਵਿਦਿਆ ਭਵਨ ਤੋਂ ਜੋਤਿਸ਼ ਆਚਾਰੀਆ ਦੀ ਡਿਗਰੀ ਹਾਸਲ ਕੀਤੀ ਹੈ।[2]
ਹਰੀਪ੍ਰਿਆ ਅਸਾਮੀ ਸਿਨੇਮਾ ਨਾਲ ਜੁੜੀ ਹੋਈ ਹੈ। ਉਸਨੇ ਕੁਝ ਅਸਾਮੀ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਉਸਦੀ ਫਿਲਮ ਕਦਮਟੋਲੇ ਕ੍ਰਿਸ਼ਨਾ ਨਚੇ ਨੂੰ 53ਵੇਂ ਰਾਸ਼ਟਰੀ ਫਿਲਮ ਅਵਾਰਡ ਵਿੱਚ ਸਰਵੋਤਮ ਅਸਾਮੀ ਫਿਲਮ ਮਿਲੀ ਹੈ।[3]
ਹਰੀਪ੍ਰਿਆ ਭਾਰਤੀ ਜਨਤਾ ਪਾਰਟੀ ਦੀ ਸਿਆਸਤਦਾਨ ਵੀ ਹੈ। ਉਹ 2016 ਵਿੱਚ ਅਸਾਮ ਵਿਧਾਨ ਸਭਾ ਚੋਣਾਂ ਵਿੱਚ ਹਾਜੋ ਤੋਂ ਚੁਣੀ ਗਈ ਸੀ।[4]
ਹਰੀਪ੍ਰਿਆ ਨੇ ਸੁਝਾਅ ਦਿੱਤਾ ਕਿ ਗਊ ਮੂਤਰ ਅਤੇ ਗੋਬਰ ਦੀ ਵਰਤੋਂ ਕਰੋਨਾਵਾਇਰਸ ਵਿਰੁੱਧ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗਾਂ ਦੇ ਗੋਹੇ ਦੇ ਕਈ ਫਾਇਦੇ ਹਨ। ਮੈਨੂੰ ਲਗਦਾ ਹੈ ਕਿ ਇਹ ਕੋਰੋਨਾਵਾਇਰਸ ਨੂੰ ਮਾਰ ਸਕਦਾ ਹੈ। ਗਊ ਮੂਤਰ ਵੀ ਲਾਭਦਾਇਕ ਹੋ ਸਕਦਾ ਹੈ। "[5] ਉਸਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਗਾਂ ਦੇ ਗੋਬਰ ਅਤੇ ਗਊ ਮੂਤਰ ਨਾਲ ਕੈਂਸਰ ਦਾ ਇਲਾਜ ਕੀਤਾ ਜਾ ਸਕਦਾ ਹੈ।[6]