ਸੁਰਭਿ ਚੰਦਨਾ | |
---|---|
![]() ਸੁਰਭੀ ਚੰਦਨਾ | |
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2014–present |
ਲਈ ਪ੍ਰਸਿੱਧ | ਇਸ਼ਕਬਾਜ਼ |
ਜ਼ਿਕਰਯੋਗ ਕੰਮ | ਕਬੂਲ ਹੈ, ਇਸ਼ਕਬਾਜ਼ |
ਸੁਰਭੀ ਚੰਦਨਾ (ਜਨਮ 11 ਸਤੰਬਰ, 1989) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸਨੇ ਜ਼ੀ ਟੀ. ਵੀ. ਉੱਪਰ ਆਉਣ ਵਾਲੇ ਪ੍ਰਸਿੱਧ ਰੋਜ਼ਾਨਾ ਨਾਟਕ ਕਬੂਲ ਹੈ ਵਿੱਚ ਬਤੌਰ ਹਯਾ ਸਮਾਂਤਰ ਮੁੱਖ ਭੂਮਿਕਾ ਅਦਾ ਕੀਤੀ।[1] ਵਰਤਮਾਨ ਵਿੱਚ, ਇਹ ਸਟਾਰ ਪਲੱਸ ਉੱਪਰ ਆਉਣ ਵਾਲੇ ਪ੍ਰਸਿੱਧ ਸ਼ੋਅ ਇਸ਼ਕਬਾਜ਼ ਵਿੱਚ ਬਤੌਰ ਅਨਿਕਾ (ਨਾਰੀ ਮੁੱਖ ਅਦਾਕਾਰ) ਮੁੱਖ ਭੂਮਿਕਾ ਅਦਾ ਕਰ ਰਹੀ ਹੈ।[2]
ਸੁਰਭੀ ਦਾ ਜਨਮ 11 ਸਤੰਬਰ, 1989 ਨੂੰ ਮੁੰਬਈ ਵਿੱਚ ਹੋਇਆ ਅਤੇ ਪਾਲਣ-ਪੋਸ਼ਣ ਵੀ ਮੁੰਬਈ ਵਿੱਚ ਹੀ ਹੋਇਆ। ਸੁਰਭੀ ਇੱਕ ਪੰਜਾਬੀ ਪਰਿਵਾਰ ਤੋਂ ਸਬੰਧ ਰੱਖਦੀ ਹੈ। ਇਸਦੀ ਇੱਕ ਭੈਣ ਵੀ ਹੈ। ਸੁਰਭੀ ਨੇ ਮਾਰਕੀਟਿੰਗ ਵਿੱਚ ਐਮਬੀਏ ਅਥਰਵ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟਡੀਜ਼ ਤੋਂ ਪੂਰੀ ਕੀਤੀ
ਸੁਰਭੀ ਨੇ ਸ਼ੁਰੂਆਤੀ ਕੈਰੀਅਰ ਵਿੱਚ, ਇਸਨੇ ਕਈ ਐਡ ਅਤੇ ਟੀਵੀ ਕਮਰਸ਼ੀਅਲ ਕੀਤੇ। ਇਸਨੇ ਜ਼ੀ ਟੀ. ਵੀ. ਉੱਪਰ ਪ੍ਰਸਾਰਿਤ ਪ੍ਰਸਿੱਧ ਰੋਜ਼ਾਨਾ ਨਾਟਕ ਕਬੂਲ ਹੈ ਵਿੱਚ ਇੱਕ ਗੂੰਗੀ ਅਤੇ ਬਹਿਰੀ ਕੁੜੀ ਹਯਾ ਦੀ ਭੂਮਿਕਾ ਅਦਾ ਕੀਤੀ। ਇਸਨੇ 2014 ਵਿੱਚ ਵਿਦਿਆ ਬਾਲਨ ਦੀ ਫਿਲਮ ਬੌਬੀ ਜਾਸੂਸ ਵਿੱਚ ਆਮਨਾ ਖ਼ਾਨ /ਅਦਿਤੀ ਦੀ ਭੂਮਿਕਾ ਅਦਾ ਕੀਤੀ। ਸੁਰਭੀ ਨੇ ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ (ਭਾਰਤ) ਉੱਪਰ ਪ੍ਰਸਾਰਿਤ ਐਪੀਸੋਡਿਕ ਨਾਟਕ ਆਹਟ ਵਿੱਚ ਵੀ ਕੰਮ ਕੀਤਾ ਅਤੇ ਸਬ ਟੀਵੀ ਦੇ ਪ੍ਰਸਿੱਧ ਪ੍ਰਦਰਸ਼ਨ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਕੰਮ ਕੀਤਾ ਅਤੇ ਇਸ ਤੋਂ ਬਿਨਾਂ ਸਟਾਰ ਪਲੱਸ ਦੇ ਪ੍ਰਦਰਸ਼ਨ ਏਕ ਨੰਨਦ ਕੀ ਖੁਸ਼ਿਓਂ ਕੀ ਚਾਬੀ... ਮੇਰੀ ਭਾਬੀ ਵਿੱਚ ਵੀ ਕੰਮ ਕੀਤਾ।
ਵਰਤਮਾਨ ਵਿੱਚ, ਸਟਾਰ ਪਲੱਸ ਪ੍ਰਦਰਸ਼ਨ ਇਸ਼ਕਬਾਜ਼ ਵਿੱਚ ਬਤੌਰ ਅਨਿਕਾ ਮੁੱਖ ਭੂਮਿਕਾ ਅਦਾ ਕਰ ਰਹੀ ਹੈ।
ਸੁਰਭੀ ਚੰਦਨਾ ਬਿਜ ਏਸ਼ੀਆ ਦੁਆਰਾ 2017 ਟੀ.ਵੀ. ਸ਼ਖਸੀਅਤ ਸੂਚੀ ਵਿੱਚ 7ਵੇਂ ਸਥਾਨ 'ਤੇ ਸੀ।
2018 ਵਿੱਚ, ਚੰਦਨਾ ਪੂਰਬੀ ਅੱਖਾਂ ਦੀ ਸੈਕਸੀ ਏਸ਼ੀਅਨ ਔਰਤ ਸੂਚੀ ਵਿੱਚ 16ਵੇਂ ਅਤੇ ਬਿਜ ਏਸ਼ੀਆ ਦੀ ਟੀ.ਵੀ. ਸ਼ਖਸੀਅਤ ਸੂਚੀ ਵਿੱਚ 8ਵੇਂ ਸਥਾਨ 'ਤੇ ਸੀ।
2019 ਵਿੱਚ, ਪੂਰਬੀ ਚੰਦਨਾ ਈਸਟਨ ਆਈ ਦੀ ਸੈਕਸੀਐਸਟ ਏਸ਼ੀਅਨ ਔਰਤ ਸੂਚੀ ਵਿੱਚ 5ਵੇਂ ਅਤੇ ਬਿਜ ਏਸ਼ੀਆ ਦੀ ਟੀ.ਵੀ. ਸ਼ਖਸੀਅਤ ਸੂਚੀ ਵਿੱਚ ਪਹਿਲੇ ਸਥਾਨ ‘ਤੇ ਸੀ।
2020 ਵਿਚ, ਚੰਦਨਾ ਬਿਜ ਏਸ਼ੀਆ ਦੀ ਟੀ ਵੀ ਸ਼ਖਸੀਅਤ ਸੂਚੀ ਵਿਚ ਪਹਿਲੇ ਨੰਬਰ 'ਤੇ ਸੀ [2] ਅਤੇ ਈਸਟਨ ਆਈ ਦੁਆਰਾ ਵਿਸ਼ਵ ਵਿਚ ਚੋਟੀ ਦੇ 50 ਏਸ਼ੀਅਨ ਮਸ਼ਹੂਰ ਵਿਅਕਤੀਆਂ ਦੀ ਸੂਚੀ ਵਿਚ 9 ਵੇਂ ਸਥਾਨ' ਤੇ ਹੈ.
ਸਾਲ |
ਫ਼ਿਲਮ |
ਭੂਮਿਕਾ |
ਹਵਾਲਾ. |
---|---|---|---|
2014 | ਬੌਬੀ ਜਾਸੂਸ
|
ਆਮਨਾ ਖ਼ਾਨ/ਅਦਿਤੀ |
[3] |
Year | Show (Title) | Character | Role | Network |
---|---|---|---|---|
2009 | ਤਾਰਕ ਮਹਿਤਾ ਕਾ ਉਲਟਾ ਚਸ਼ਮਾ
|
ਸਵੀਟੀ |
ਕਾਮਿਓ |
ਸਬ ਟੀਵੀ |
2013 | ਏਕ ਨੰਨਦ ਕੀ ਖੁਸ਼ਿਓਂ ਕੀ ਚਾਬੀ...ਮੇਰੀ ਭਾਬੀ
|
ਸੁਜ਼ੈਨ |
ਕਾਮਿਓ |
ਸਟਾਰ ਪਲੱਸ |
2014-2015 | ਕਬੂਲ ਹੈ |
ਹਯਾ ਇਮਰਾਨ ਕੁਰੇਸ਼ੀ [4] | ਅਸਧਾਰਨ |
ਜ਼ੀ ਟੀਵੀe |
2015 | ਆਹਟ |
ਸਿਆ |
ਐਪੀਸੋਡਿਕ ਭੂਮਿਕਾ |
ਸੋਨੀ ਟੀਵੀ |
2016–present | ਇਸ਼ਕਬਾਜ਼ | ਅਨਿਕਾ ਸ਼ਿਵਾਏ ਸਿੰਘ ਓਬਰਾਏ[5] | ਮੁੱਖ ਭੂਮਿਕਾ |
ਸਟਾਰ ਪਲੱਸ |
2017–present | Dil Boley Oberoi | ਅਨਿਕਾ ਸ਼ਿਵਾਏ ਸਿੰਘ ਓਬਰਾਏ |
ਸਹਾਇਕ ਭੂਮਿਕਾ |
ਸਟਾਰ ਪਲੱਸ |
ਸਾਲ |
ਅਵਾਰਡ |
ਸ਼੍ਰੇਣੀ |
ਸ਼ੋਅ |
ਸਿੱਟਾ |
ਹਵਾਲਾ. |
---|---|---|---|---|---|
2016 | ਏਸ਼ੀਅਨ ਵਿਊਅਰਸ ਟੈਲੀਵਿਜ਼ਨ ਅਵਾਰਡਸ |
ਵਧੀਆ ਅਦਾਕਾਰਾ |
Ishqbaaaz | ਨਾਮਜ਼ਦ | [6] |
2017 | ਸਟਾਰ ਪਰਿਵਾਰ ਅਵਾਰਡਸ |
ਪਸੰਦੀਦਾ ਨਯਾ ਸਦਸਯ (ਔਰਤ) |
Won | [7] | |
ਪਸੰਦੀਦਾ ਡਿਜ਼ੀਟਲ ਸਦਸਯ |
Won | ||||
ਪਸੰਦੀਦਾ ਅੰਤਰਰਾਸ਼ਟਰੀ ਜੋੜੀ (ਨਕੁਲ ਮਹਿਤਾ) | Won | ||||
ਪਸੰਦੀਦਾ ਪਤਨੀ |
ਨਾਮਜ਼ਦ | ||||
ਪਸੰਦੀਦਾ ਜੋੜੀ (ਨਕੁਲ ਮਹਿਤਾ) | ਨਾਮਜ਼ਦ |
▪ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਦੀ ਸੂਚੀ
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)