ਸੁਰੀਲੀ ਗੌਤਮ | |
---|---|
![]() | |
ਜਨਮ | 3 ਅਪ੍ਰੈਲ 1990 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2008–ਮੌਜੂਦ |
ਜੀਵਨ ਸਾਥੀ |
ਜਸਰਾਜ ਸਿੰਘ ਭੱਟੀ (ਵਿ. 2013) |
Parent(s) | ਮੁਕੇਸ਼ ਗੌਤਮ (ਪਿਤਾ) ਅੰਜਲੀ ਗੌਤਮ (ਮਾਂ) |
ਰਿਸ਼ਤੇਦਾਰ | ਯਾਮੀ ਗੌਤਮ (ਭੈਣ) |
ਸੁਰੀਲੀ ਗੌਤਮ ਭੱਟੀ (ਅੰਗ੍ਰੇਜ਼ੀ: Surilie Gautam Bhatti; ਜਨਮ 3 ਅਪ੍ਰੈਲ 1990) ਇੱਕ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਹ ਨਿਰਦੇਸ਼ਕ ਮੁਕੇਸ਼ ਗੌਤਮ ਦੀ ਧੀ ਅਤੇ ਅਦਾਕਾਰਾ ਯਾਮੀ ਗੌਤਮ ਦੀ ਛੋਟੀ ਭੈਣ ਹੈ।[1] ਉਸਨੇ 2008 ਵਿੱਚ ਸੋਨੀ ਇੰਡੀਆ ਦੀ ਮੀਟ ਮਿਲਾ ਦੇ ਰੱਬਾ ਨਾਲ ਟੈਲੀਵਿਜ਼ਨ ਵਿੱਚ ਸ਼ੁਰੂਆਤ ਕੀਤੀ ਸੀ।[2][3] ਬਾਅਦ ਵਿੱਚ ਉਸਨੇ ਪੰਜਾਬੀ ਫਿਲਮ ਪਾਵਰ ਕੱਟ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।[4]
ਉਸਨੇ ਨਵੰਬਰ 2013 ਵਿੱਚ ਚੰਡੀਗੜ੍ਹ ਵਿੱਚ ਸਵਿਤਾ ਭੱਟੀ ਅਤੇ ਮਰਹੂਮ ਭਾਰਤੀ ਕਾਮੇਡੀਅਨ ਅਤੇ ਵਿਅੰਗਕਾਰ ਜਸਪਾਲ ਭੱਟੀ ਦੇ ਪੁੱਤਰ ਜਸਰਾਜ ਸਿੰਘ ਭੱਟੀ ਨਾਲ ਵਿਆਹ ਕੀਤਾ ਸੀ।[5] ਉਸਨੇ ਵਾਈਪੀਐਸ ਮੋਹਾਲੀ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਆਪਣੀ ਭੈਣ ਨਾਲ ਰਹਿਣ ਲਈ ਮੁੰਬਈ ਜਾਣ ਤੋਂ ਪਹਿਲਾਂ SD ਕਾਲਜ ਚੰਡੀਗੜ੍ਹ ਤੋਂ ਗ੍ਰੈਜੂਏਟ ਹੋ ਗਈ। ਉਹ ਇੰਡੀਅਨ ਸਕੂਲ ਆਫ਼ ਮੀਡੀਆ, ਮੁੰਬਈ ਤੋਂ ਮੀਡੀਆ ਅਤੇ ਇਵੈਂਟ ਮੈਨੇਜਮੈਂਟ ਵਿੱਚ ਗ੍ਰੈਜੂਏਟ ਹੈ।