ਸੈਲਬਾਲਾ ਦਾਸ | |
---|---|
Member: ਰਾਜ ਸਭਾ | |
ਹਲਕਾ | |
ਨਿੱਜੀ ਜਾਣਕਾਰੀ | |
ਜਨਮ |
ਸ਼ੋਇਲਾ ਬਾਲਾ ਹਾਜ਼ਰਾ |
ਮੌਤ |
29 ਅਪ੍ਰੈਲ 1968(1968-04-29) (ਉਮਰ 93) |
ਸਿਆਸੀ ਪਾਰਟੀ | |
ਅਲਮਾ ਮਾਤਰ | |
ਕਿੱਤਾ |
ਸਿੱਖਿਆਰਥੀ, ਸਮਾਜ ਸੇਵਿਕਾ, ਸਿਆਸਤਦਾਨ |
ਸੈਲਬਾਲਾ ਦਾਸ (25 ਮਾਰਚ 1875 - 29 ਅਪ੍ਰੈਲ 1968) ਇੱਕ ਸੋਸ਼ਲ ਵਰਕਰ ਅਤੇ ਸਿਆਸਤਦਾਨ ਹੈ। ਉਹ ਪਹਿਲੀ ਔਰਤ ਸੀ ਜੋ ਉੜੀਸਾ (ਓਡੀਸ਼ਾ) ਤੋਂ ਪਹਿਲੀ ਵਾਰ ਉੱਚ ਸਿੱਖਿਆ ਲਈ ਇੰਗਲੈਂਡ ਗਈ ਸੀ।[3]
ਸੈਲਬਾਲਾ ਦਾਸ ਅੰਬਿਕਾ ਚਰਨ ਹਾਜ਼ਰਾ ਅਤੇ ਪ੍ਰੋਸੰਨਾਮਾਯੀ ਦੀ ਸਭ ਤੋਂ ਵੱਡੀ ਬੱਚੀ ਸੀ ਜਿਸਦਾ ਜਨਮ 25 ਮਾਰਚ, 1875 ਨੂੰ ਭੋਵਨੀਪੋਰ (ਕਲਕੱਤਾ) ਵਿੱਖੇ ਮਧੂਸੂਦਨ ਦਾਸ ਦੇ ਘਰ ਹੋਇਆ। ਸੈਲਬਾਲਾ ਦਾਸ ਦੇ ਛੇ ਭੈਣ ਭਰਾ ਸਨ। ਉਸਦੀ ਮਾਂ ਦੀ ਬੇਵਕਤੀ ਮੌਤ ਮਗਰੋਂ, ਉਸਨੂੰ ਮਧੂਸੂਦਨ ਦਾਸ ਨੇ ਗੋਦ ਲਿਆ।
1903 ਵਿਚ, ਉਸ ਨੇ ਉਤਕਲ ਯੰਗ ਮੇਨ'ਜ਼ ਐਸੋਸੀਏਸ਼ਨ ਦਾ ਗਠਨ ਕੀਤਾ ਅਤੇ ਉਤਕਲ ਯੰਗ ਵੂਮੈਨ ਐਸੋਸੀਏਸ਼ਨ ਦਾ ਪ੍ਰਬੰਧ ਕੀਤਾ। ਉਹ ਓਡੀਸ਼ਾ ਵਿੱਚ ਪਹਿਲੀ ਮਹਿਲਾ ਕਾਲਜ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਸੀ, ਜਿਸਦੀ ਮੁੱਖ ਇਮਾਰਤ ਉਸ ਨੇ ਤੋਹਫ਼ੇ ਵਜੋਂ ਦਿੱਤੀ ਸੀ। ਉਸਨੇ ਇੱਕ ਹਿੰਦੂ ਵਿਧਵਾ ਦੇ ਟ੍ਰੇਨਿੰਗ ਸਕੂਲ ਦੀ ਸ਼ੁਰੂਆਤ ਕੀਤੀ, ਜਿਸ ਨਾਲ ਉਹ ਵਿਧਵਾਵਾਂ ਨੂੰ ਹਾਈ ਸਕੂਲ ਦੇ ਅਧਿਆਪਕ ਬਣਨ ਲਈ ਸਿਖਲਾਈ ਦੇ ਸਕਦੀ ਸੀ। ਸਿਆਸੀ ਮੋਰਚੇ ਤੇ, ਉਸਨੇ ਆਲ ਇੰਡੀਆ ਮਹਿਲਾ ਕਾਨਫਰੰਸ ਦੀਆਂ ਕਈ ਸ਼ਾਖਾਵਾਂ ਸ਼ੁਰੂ ਕੀਤੀਆਂ। ਉਸਨੇ ਔਰਤਾਂ ਦੇ ਸਮਾਜਿਕ ਕਲਿਆਣ ਲਈ 1941 ਵਿੱਚ ਓਡੀਸ਼ਾ ਨਾਰੀ ਸੇਬਾ ਸੰਘਾ ਦੀ ਸਥਾਪਨਾ ਕੀਤੀ। ਇੰਡੀਅਨ ਨੈਸ਼ਨਲ ਕੌਂਸਲ ਫਾਰ ਵੂਮੈਨ ਨੇ ਕਟੱਕ ਵਿੱਚ ਉਨ੍ਹਾਂ ਦੀ ਲੀਡਰਸ਼ਿਪ ਵਿੱਚ ਆਪਣੀ ਦੂਜੀ ਕਾਨਫਰੰਸ ਕੀਤੀ। ਸੈਲਬਾਲਾ ਭਾਰਤ ਦੀ ਪਹਿਲੀ ਮਹਿਲਾ ਆਨਰੇਰੀ ਮੈਜਿਸਟਰੇਟ ਬਣੀ, ਜੋ ਇੱਕ ਸਾਲ ਵਿੱਚ 600 ਕੇਸਾਂ ਦਾ ਫੈਸਲਾ ਕਰਦੀ ਸੀ।[4]
ਸਿੱਖਿਆ ਵਿੱਚ ਉਸਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ, ਉੜੀਸਾ (ਓਡੀਸ਼ਾਾ) ਅਤੇ ਬਿਹਾਰ ਦੇ ਆਖ਼ਰੀ ਲੈਫਟੀਨੈਂਟ ਗਵਰਨਰ, ਸਰ ਐਡਵਰਡ ਅਲਬਰਟ ਗੇਟ ਨੇ ਉਸਨੂੰ ਕਾਇਸਰ-ਏ-ਹਿੰਦ ਸੋਨ ਤਮਗਾ ਪ੍ਰਦਾਨ ਕਰਨਾ ਚਾਹਿਆ ਪਰ ਉਸਨੇ ਇਸਨੂੰ ਲੈਣ ਤੋਂ ਇਨਕਾਰ ਕਰ ਦਿੱਤਾ।[5]
ਇਸਦੇ ਨਾਂ ਉੱਪਰ ਇਸਦੀ ਮੌਤ ਉਪਰੰਤ, ਸੈਲਬਾਲਾ ਵੁਮੈਨ'ਸ ਕਾਲਜ, ਕੱਟਕ ਖੋਲ੍ਹਿਆ ਗਿਆ।[6]