ਸੋਨਾਲੀ ਰਾਊਤ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2010 – present |
ਲਈ ਪ੍ਰਸਿੱਧ | ਬਿੱਗ ਬੌਸ 8 |
ਰਿਸ਼ਤੇਦਾਰ | ਉੱਜਵਾਲਾ ਰਾਊਤ (ਭੈਣ) |
ਸੋਨਾਲੀ ਰਾਊਤ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਸੋਨਾਲੀ ਨੇ ਟੀਵੀ ਰਿਏਲਟੀ ਸ਼ੋਅ ਬਿੱਗ ਬੌਸ (ਸੀਜ਼ਨ 8) ਦੀ ਪ੍ਰਤਿਯੋਗੀ ਰਹੀ।[1]
ਸੋਨਾਲੀ ਰਾਊਤ, ਮਾਡਲ ਉੱਜਵਾਲਾ ਰਾਊਤ ਦੀ ਛੋਟੀ ਭੈਣ ਹੈ।[2]
2010 ਵਿੱਚ, ਰਾਊਤ ਨੇ ਸਲਾਨਾ ਕਿੰਗਫਿਸ਼ਰ ਕਲੈਂਡਰ ਮਾਡਲਿੰਗ ਅਸਾਇਨਮੈਂਟ ਨੂੰ ਜਿੱਤਿਆ।[3] 2014 ਵਿੱਚ, ਰਾਊਤ ਨੇ ਬਾਲੀਵੁੱਡ ਫ਼ਿਲਮ ਦ ਐਕਸਪੋਜ਼ ਵਿੱਚ ਕੰਮ ਕੀਤਾ।[4]
ਉਹ ਕਈ ਮਸ਼ਹੂਰ ਬ੍ਰਾਂਡਾਂ ਜਿਵੇਂ ਕਿ ਮੈਕ ਕਾਸਮੈਟਿਕਸ, ਪੀਸੀ ਚੰਦਰ ਜਵੈਲਰਜ਼, ਲਿਮਕਾ, ਵੈਸਟਸਾਈਡ, ਪੈਂਟਾਲੂਨ ਆਦਿ ਦਾ ਚਿਹਰਾ ਸੀ। ਉਹ ਕਈ ਜਿਵੇਂ ਅਭਿਸ਼ੇਕ ਬੱਚਨ ਨਾਲ ਆਈਡੀਆ, ਨੀਲ ਨਿਤਿਨ ਮੁਕੇਸ਼ ਦੇ ਨਾਲ ਸੀਆ-ਰਾਮ, ਸੀਮਤੀ ਸਾੜ੍ਹੀ, ਆਈ.ਬਾਲ ਅਤੇ ਹੋਰ ਬਹੁਤ ਸਾਰੇ ਟੈਲੀਵਿਜ਼ਨ ਅਭਿਆਨਾਂ ਦਾ ਹਿੱਸਾ ਵੀ ਰਹੀ ਹੈ।[5]
2011 ਵਿੱਚ ਉਸ ਨੇ ਮੈਕਸੀਮ ਮੈਗਜ਼ੀਨ ਲਈ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨਾਲ ਇੱਕ ਸਨਸਨੀਖੇਜ਼ ਫੋਟੋਸ਼ੂਟ ਕਰਵਾਇਆ ਸੀ।.[6][7]
2014 ਵਿੱਚ, ਰਾਉਤ ਨੇ ਬਾਲੀਵੁੱਡ ਫਿਲਮ ਦ ਐਕਸਪੋਸ ਵਿੱਚ ਹਿਮੇਸ਼ ਰੇਸ਼ਮਿਆ ਅਤੇ ਯੋ ਯੋ ਹਨੀ ਸਿੰਘ ਦੇ ਨਾਲ ਮੁੱਖ ਭੂਮਿਕਾ ਨਿਭਾਈ।[8] ਜਿਸ ਵਿੱਚ ਉਸ ਨੇ ਇੱਕ ਫਿਲਮ ਸਟਾਰ ਦੀ ਭੂਮਿਕਾ ਨਿਭਾਈ ਜਿਸ ਦਾ ਕਤਲ ਹੋ ਜਾਂਦਾ ਹੈ। ਬਾਲੀਵੁੱਡ ਹੰਗਾਮਾ ਤੋਂ ਮਸ਼ਹੂਰ ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਲਿਖਿਆ ਕਿ ਉਹ ਗਲੈਮਰਸ ਲੱਗ ਰਹੀ ਸੀ ਅਤੇ ਪੂਰੇ ਆਤਮ-ਵਿਸ਼ਵਾਸ ਨਾਲ ਆਪਣੀ ਭੂਮਿਕਾ ਨਿਭਾਈ।[9] ਇੱਕ ਇੰਟਰਵਿਊ ਵਿੱਚ, ਉਸ ਨੇ ਬਾਲੀਵੁੱਡ ਨੂੰ "ਬਹੁ ਸਵਾਗਤਯੋਗ" ਨਹੀਂ ਦੱਸਿਆ।[10] ਉਸ ਨੇ ਕੰਨੜ ਫਿਲਮ ਦੇ ਨਿਰਦੇਸ਼ਕ ਐਸ ਕੇ. ਬਸ਼ੀਦ ਪ੍ਰਤੀ ਗੁੱਸੇ ਕਾਰਨ, "99% ਯੂਜ਼ਲੈਸ ਫੈਲੋ ਨਾਮੀ" ਫ਼ਿਲਮ ਵਿੱਚ ਆਉਣ ਦੀ ਇੱਕ ਵਚਨਬੱਧਤਾ ਛੱਡ ਦਿੱਤੀ।[11]
ਸੋਨਾਲੀ ਨੇ ਟੀ.ਵੀ. ਰਿਏਲਟੀ ਸ਼ੋਅ ਬਿੱਗ ਬੌਸ (ਸੀਜ਼ਨ 8) ਦੀ ਪ੍ਰਤਿਯੋਗੀ ਰਹੀ।[2] ਉਸ ਨੂੰ ਸ਼ੋਅ ਵਿਚੋਂ ਕੱਢਣ ਤੋਂ ਬਾਅਦ ਵੋਟਿੰਗ ਨਾਲ ਵਾਪਿਸ ਬੁਲਾਇਆ ਗਿਆ ਅਤੇ ਉਸ ਨੂੰ ਦੁਬਾਰਾ ਪੁਨੀਤ ਈਸਾਰ ਦੇ ਨਾਲ 105 ਦਿਨਾਂ ਵਿੱਚ, ਸ਼ੋਅ ਵਿਚੋਂ ਕੱਢਿਆ ਗਿਆ।[12][13] She was evicted again, along with Puneet Issar, after 105 days.[14]
ਰਾਊਤ ਨੂੰ ਫ਼ਿਲਮ "ਹੇਟ ਸਟੋਰੀ 3" ਵਿੱਚ ਮੁੱਖ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਸੀਰੀਜ਼ ਦੀ ਸਫਲਤਾ ਨੂੰ ਦਰਸਾਉਣ ਲਈ ਇੱਕ ਸੰਗੀਤ ਵੀਡੀਓ ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਉਹ ਫ਼ਿਲਮ ਲਈ ਪਹਿਲੀ ਪਸੰਦ ਸੀ ਪਰ ਉਸ ਨੇ ਹੇਟ ਸਟੋਰੀ 3 ਨੂੰ ਠੁਕਰਾ ਦਿੱਤਾ ਕਿਉਂਕਿ ਉਹ ਗਾਣਿਆਂ ਦੀ ਬਜਾਏ ਭੂਮਿਕਾਵਾਂ ਨਿਭਾਉਣਾ ਚਾਹੁੰਦੀ ਸੀ।[15]
2016 ਵਿੱਚ, ਰਾਊਤ ਨੇ ਗ੍ਰੇਟ ਗਰੈਂਡ ਮਸਤੀ ਵਿੱਚ ਨੌਕਰਾਨੀ ਦੀ ਭੂਮਿਕਾ ਅਦਾ ਕੀਤੀ। ਇਸਨੇ "ਲਿਪਸਟੀਕ ਲਗਾ ਕੇ" ਗੀਤ ਵਿੱਚ ਵੀ ਕੰਮ ਕੀਤਾ।[16]
ਸਾਲ 2017 ਵਿੱਚ ਉਸ ਨੂੰ ਐਫ.ਐਫ.ਏ.ਸੀ.ਈ. ਫੈਸ਼ਨ ਕੈਲੰਡਰ ਦੇ ਕਵਰ ਦੇ ਤੌਰ 'ਤੇ ਸਾਇਨ ਕੀਤਾ ਗਿਆ ਸੀ।[17]
2020 ਤੱਕ, ਰਾਊਤ ਨੇ ਭੂਸ਼ਣ ਪਟੇਲ ਦੁਆਰਾ ਨਿਰਦੇਸ਼ਤ ਕਰਨ ਸਿੰਘ ਗਰੋਵਰ ਦੇ ਨਾਲ ਐਕਸ਼ਨ-ਥ੍ਰਿਲਰ ਵੈੱਬ ਸੀਰੀਜ਼ 'ਡੈੱਨਸਰ' 'ਤੇ ਹਸਤਾਖਰ ਕੀਤੇ, ਜੋ ਮੀਕਾ ਸਿੰਘ ਦੁਆਰਾ ਨਿਰਮਿਤ ਹੈ ਅਤੇ ਵਿਕਰਮ ਭੱਟ ਦੁਆਰਾ ਲਿਖਿਆ ਗਿਆ ਹੈ। ਇਹ ਸੀਰੀਜ਼ 14 ਅਗਸਤ 2020 ਤੋਂ ਓ.ਟੀ.ਟੀ. ਪਲੇਟਫਾਰਮ ਐਮ.ਐਕਸ ਪਲੇਅਰ 'ਤੇ ਪ੍ਰਸਾਰਿਤ ਕੀਤੀ ਗਈ।[18]
ਉਸ ਨੇ ਸਿੰਗਰ ਸ਼ਾਨ ਨਾਲ ਮਿਊਜ਼ਿਕ ਵੀਡਿਓ "ਸਨਾਈਪਰ" ਉੱਤੇ ਵੀ ਦਸਤਖਤ ਕੀਤੇ। ਗੀਤ 11 ਨਵੰਬਰ 2020 ਨੂੰ ਰਿਲੀਜ਼ ਕੀਤਾ ਗਿਆ।[19]
ਸਾਲ | ਨਾਂ | ਭੂਮਿਕਾ |
---|---|---|
2014 | ਦ ਐਕਸਪੋਜ਼ | ਜ਼ਾਰਾ |
2016 | ਗ੍ਰੇਟ ਗਰੈਂਡ ਮਸਤੀ | ਸ਼ਾਇਨ |
ਸਾਲ | ਸ਼ੋਅ | ਭੂਮਿਕਾ |
---|---|---|
2014 | ਕਾਮੇਡੀ ਨਾਈਟਸ ਵਿਦ ਕਪਿਲ | ਸੋਨਾਲੀ |
2014 | ਬਿੱਗ ਬੌਸ 8 | ਸੋਨਾਲੀ - 3 ਜਨਵਰੀ 2015 ਤੱਕ |
2015 | ਕਿੱਲਰ ਕਰੋਕੇ ਅਟਕਾ ਤੋਹ ਲਟਕਾਹ | ਸੋਨਾਲੀ |
2015 | ਕਾਮੇਡੀ ਕਲਾਸਿਜ਼ | ਸੋਨਾਲੀ |
ਸਾਲ | ਨਾਂ | ਭੂਮਿਕਾ | ਭਾਸ਼ਾ |
---|---|---|---|
2016 | ਲਵ ਲਾਈਫ ਐਂਡ ਸਕਰੂ ਅਪਸ | ਕਸ਼ਿਸ਼ | ਹਿੰਦੀ |
2020 | ਡੇਂਜਰਸ (ਵੈਬ ਸੀਰੀਜ਼) | ਦੀਆ ਧਨਰਾਜ | ਹਿੰਦੀ |
ਸਾਲ | ਗੀਤ | ਨੋਟਸ | ਲੇਬਲ |
---|---|---|---|
2020 | ਸਨੀਪਰ | ਸ਼ਾਨ | ਸ਼ਾਨ (ਗੀਤਕਾਰ)
ਗੀਤ |
{{cite web}}
: Unknown parameter |dead-url=
ignored (|url-status=
suggested) (help)
Sonali Raut, who was evicted from the house recently, is happy to step out after her stint on the show for 105 days.