ਸੌਮਿਆ ਟੰਡਨ | |
---|---|
ਜਨਮ | ਭੋਪਾਲ, ਮੱਧ ਪ੍ਰਦੇਸ਼, ਭਾਰਤ | 3 ਨਵੰਬਰ 1984
ਪੇਸ਼ਾ |
|
ਸਰਗਰਮੀ ਦੇ ਸਾਲ | 2006 - ਮੌਜੂਦ |
ਲਈ ਪ੍ਰਸਿੱਧ | ਭਾਬੀ ਜੀ ਘਰ ਪਰ ਹੈ! |
ਜੀਵਨ ਸਾਥੀ |
ਸੌਰਭ ਦੇਵੇਂਦਰ ਸਿੰਘ (ਵਿ. 2016) |
ਬੱਚੇ | 1 |
ਵੈੱਬਸਾਈਟ | saumyatandon |
ਸੌਮਿਆ ਟੰਡਨ (ਅੰਗ੍ਰੇਜ਼ੀ: Saumya Tandon; ਜਨਮ 3 ਨਵੰਬਰ 1984) ਇੱਕ ਭਾਰਤੀ ਅਭਿਨੇਤਰੀ ਅਤੇ ਟੈਲੀਵਿਜ਼ਨ ਪੇਸ਼ਕਾਰ ਹੈ, ਜੋ ਹਿੰਦੀ ਸਿਟਕਾਮ ਟੈਲੀਵਿਜ਼ਨ ਲੜੀ ਭਾਬੀਜੀ ਘਰ ਪਰ ਹੈਂ ਵਿੱਚ ਅਨੀਤਾ ਮਿਸ਼ਰਾ ਦੀ ਭੂਮਿਕਾ ਲਈ ਮਸ਼ਹੂਰ ਹੈ।[1] ਉਹ ਡਾਂਸ ਇੰਡੀਆ ਡਾਂਸ, ਬੋਰਨਵੀਟਾ ਕੁਇਜ਼ ਮੁਕਾਬਲੇ ਅਤੇ ਮਨੋਰੰਜਨ ਕੀ ਰਾਤ ਵਰਗੇ ਵੱਖ-ਵੱਖ ਟੀਵੀ ਸ਼ੋਅਜ਼ ਦੀ ਮੇਜ਼ਬਾਨ ਰਹੀ ਹੈ।
ਟੰਡਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਮਾਡਲਿੰਗ ਦੇ ਕੰਮ ਸ਼ੁਰੂ ਕੀਤੇ ਸਨ। ਉਹ 'ਫੈਮੀਨਾ ਕਵਰ ਗੁਲ' 2006 ਸੀ। ਉਹ ਫਿਲਮੀ ਕਾਮੇਡੀ ਸੀਰੀਅਲ "ਭਾਬੀ ਜੀ ਘਰ ਪਰ ਹੈਂ" ਵਿੱਚ ਕੰਮ ਕੀਤਾ। ਉਸਨੇ ਸਹਿ-ਹੋਸਟ ਦੇ ਤੌਰ ਤੇ "ਜ਼ੋਰ ਕਾ ਝਟਕਾ" ਦੀ ਮੇਜ਼ਬਾਨੀ ਕੀਤੀ। 2011 ਵਿੱਚ ਸ਼ਾਹਰੁਖ ਖਾਨ ਨਾਲ ਟੋਟਲ ਵਾਈਪਆਉਟ ਖੇਡ ਵਿੱਚ ਕੰਮ ਕੀਤਾ ਹੈ।[2][3][4] ਇਸਨੇ ਤਿੰਨ ਸੀਜ਼ਨਾਂ ਲਈ "ਡਾਂਸ ਇੰਡੀਆ ਡਾਂਸ" ਦੀ ਮੇਜ਼ਬਾਨੀ ਕੀਤੀ, ਜਿਸ ਦੇ ਲਈ ਉਨ੍ਹਾਂ ਨੂੰ "ਬੇਸਟ ਐਂਕਰ" ਪੁਰਸਕਾਰ ਵੀ ਮਿਲਿਆ ਹੈ। ਇਸਨੇ ਤਿੰਨ ਸੀਜ਼ਨਾਂ ਲਈ ਡੌਰਕ ਓ ਬਰਾਇਨ ਦੇ ਨਾਲ ਬੋੂਰਿਨਵੀਟਾ ਕੁਇਜ਼ ਮੁਕਾਬਲੇ ਦੀ ਮੇਜ਼ਬਾਨੀ ਕੀਤੀ।[5] ਇਸਨੇ ਇਮਤਿਆਜ਼ ਅਲੀ ਦੀ ਫਿਲਮ ਜਬ ਵੀ ਮੇਟ ਜਿਸ ਵਿੱਚ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਹਨ। ਇਸਨੇ ਇਸ ਵਿੱਚ ਰੂਪ ਦਾ ਕਿਰਦਾਰ ਨਿਭਾਇਆ ਹੈ।[6] ਉਸ ਨੇ ਤਿੰਨ ਸੀਜ਼ਨਾ ਲਈ ਐਲ.ਜੀ. ਮੱਲਿਕਾ-ਏ-ਕਿਚਨ ਦੀ ਮੇਜ਼ਬਾਨੀ ਵੀ ਕੀਤੀ।
2015 ਵਿੱਚ, ਟੰਡਨ ਨੇ ਕਾਮੇਡੀ ਸੀਰੀਅਲ ‘ਭਾਬੀ ਜੀ ਘਰ ਪਰ ਹੈ’ ਵਿੱਚ ਅਨੀਤਾ ਦੀ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ। ਉਹ ਇਸ ਸੀਰੀਅਲ ਤੋਂ "ਗੋਰੀ ਮੇਮ" ਵਜੋਂ ਵੀ ਜਾਣੀ ਜਾਂਦੀ ਹੈ। 2018 ਵਿੱਚ, ਉਸ ਨੇ ਕਲਰਜ਼ ਟੀ.ਵੀ. ‘ਤੇ ‘ਮਨੋਰੰਜਨ ਕੀ ਰਾਤ ਸੀਜ਼ਨ 2’ ਦੀ ਮੇਜ਼ਬਾਨੀ ਕੀਤੀ।
ਟੰਡਨ ਉੱਜੈਨ ਵਿੱਚ ਵੱਡੀ ਹੋਈ, ਜਿੱਥੇ ਉਸਨੇ ਆਪਣੀ ਗ੍ਰੈਜੂਏਸ਼ਨ ਵੀ ਪੂਰੀ ਕੀਤੀ। ਟੰਡਨ ਦਾ ਜਨਮ ਭੋਪਾਲ, ਮੱਧ ਪ੍ਰਦੇਸ਼ ਵਿੱਚ 3 ਨਵੰਬਰ 1984 ਨੂੰ ਹੋਇਆ ਸੀ।[7][8] ਪਰਿਵਾਰ ਉਜੈਨ ਚਲਾ ਗਿਆ ਜਿੱਥੇ ਉਸਨੇ ਸੇਂਟ ਮੈਰੀਜ਼ ਕਾਨਵੈਂਟ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਕੀਤੀ। ਉਸਦੇ ਪਿਤਾ, ਬੀ.ਜੀ. ਟੰਡਨ, ਇੱਕ ਲੇਖਕ ਹਨ ਅਤੇ ਉਜੈਨ ਵਿੱਚ ਇੱਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ।[9]
ਟੰਡਨ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨ ਤੋਂ ਬਹੁਤ ਝਿਜਕਦੀ ਹੈ। 2016 ਵਿੱਚ, ਉਸ ਨੇ ਆਪਣੇ ਬੁਆਏਫ੍ਰੈਂਡ ਸੌਰਭ ਦੇਵੇਂਦਰ ਸਿੰਘ ਨਾਲ ਵਿਆਹ ਕਰਵਾਇਆ। ਵਿਆਹ ਤੋਂ ਪਹਿਲਾਂ, ਟੰਡਨ ਨੇ ਉਸ ਨੂੰ 10 ਸਾਲਾਂ ਦਾ ਸਮਾਂ ਦਿੱਤਾ ਸੀ। ਉਹ ਆਪਣੀ ਤੰਦਰੁਸਤੀ ਲਈ ਅਕਸ਼ੇ ਕੁਮਾਰ ਤੋਂ ਪ੍ਰੇਰਿਤ ਹੈ। ਉਹ ਵੱਖ ਵੱਖ ਸਟਾਈਲ ਦੇ ਕੱਪੜੇ ਪਾਉਣਾ ਪਸੰਦ ਕਰਦੀ ਹੈ। 2019 ਵਿੱਚ, ਟੰਡਨ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ।
ਸਾਲ | ਸਿਰਲੇਖ | ਭੂਮਿਕਾ | ਨੋਟਸ | ਰੈਫ. |
---|---|---|---|---|
2007 | ਜਬ ਵੀ ਮੈਟ | ਰੂਪ ਢਿੱਲੋਂ | [10] | |
2011 | ਪੰਜਾਬ ਵਿੱਚ ਤੁਹਾਡਾ ਸੁਆਗਤ ਹੈ | ਪ੍ਰੀਤ | [11] |
ਸੌਮਿਆ। ਨੇ ਆਪਣਾ ਕੈਰੀਅਰ ‘ਐਸਾ ਦੇਸ ਹੈ ਮੇਰਾ’ ਅਤੇ ਲਗਾਤਾਰ ਕਈ ਟੀ.ਵੀ. ਸ਼ੋਅਜ਼ ਨਾਲ ਸ਼ੁਰੂਆਤ ਕੀਤੀ।[12][13]
ਸ਼ੋਅ ਨਾਂ | ਭੂਮਿਕਾ | ਸਾਲ |
---|---|---|
ਐਸਾ ਦੇਸ ਹੈ ਮੇਰਾ | ਰਸਟੀ ਦਿਓਲ | 2006 |
ਮੇਰੀ ਆਵਾਜ਼ ਕੋ ਮਿਲ ਗਈ ਰੌਸ਼ਨੀ | ਰੀਆ ਸਾਹਨੀ | 2007-2008 |
ਬੌਰਨਵੀਟਾ ਕੁਇਜ਼ ਕਾਂਨਟੈਸਟ (ਸੀਜ਼ਨ 1, 2 ਅਤੇ 3) | ਮੇਜ਼ਬਾਨ | 2011 - 2014 |
ਮੱਲਿਕਾ-ਏ-ਕਿੱਚਨ (ਸੀਜ਼ਨ 2, 3 ਅਤੇ 4) | ਮੇਜ਼ਬਾਨ | 2010-2013 |
ਕਾਮੇਡੀ ਸਰਕਸ ਕੇ ਤਾਨਸੇਨ | ਮੇਜ਼ਬਾਨ | 2011 |
ਜ਼ੋਰ ਕਾ ਝਟਕਾ: ਟੋਟਲ ਵਾਈਪਆਊਟ | ਮੇਜ਼ਬਾਨ | 2011 |
ਡਾਂਸ ਇੰਡਿਆ ਡਾਂਸ (ਸੀਜ਼ਨ 1, 2 ਅਤੇ 3) | ਮੇਜ਼ਬਾਨ | 2009-12 |
ਕਾਮੇਡੀ ਨਾਈਟਸ ਵਿਦ ਕਪਿਲ (ਸਾਇਨਾ ਨੇਹਵਾਲ ਐਪੀਸੋਡ) | ਖ਼ਾਸ ਪੇਸ਼ਕਾਰੀ | 2014 |
ਭਾਬੀ ਜੀ ਘਰ ਪਰ ਹੈਂ! | ਅਨੀਤਾ ਵਿਭੂਤੀ ਨਰਾਇਣ ਮਿਸ਼ਰਾ | ਮਾਰਚ 2015–ਵਰਤਮਾਨ |
ਇੰਟਰਟੇਨਮੈਂਟ ਕੀ ਰਾਤ | ਮੇਜ਼ਬਾਨ | 2018 |
{{cite news}}
: Italic or bold markup not allowed in: |publisher=
(help); Unknown parameter |dead-url=
ignored (|url-status=
suggested) (help)
{{cite news}}
: Italic or bold markup not allowed in: |publisher=
(help)
{{cite news}}
: Unknown parameter |dead-url=
ignored (|url-status=
suggested) (help)