ਸੰਜੀਵਨੀ (ਟੀ.ਵੀ.ਸੀਰੀਜ਼)

ਸੰਜੀਵਨੀ
ਤਸਵੀਰ:Drama Sanjivani.jpg
ਸੰਜੀਵਨੀ ਦਾ ਪ੍ਰੋਮੋਸ਼ਨਲ ਲੋਗੋ
ਦੁਆਰਾ ਬਣਾਇਆਸਿਨੇਵੀਤਾਸ ਲਿਮਿਟਡ
ਨਿਰਦੇਸ਼ਕਕੌਸ਼ਕ ਘਾਤਕ 
ਸਟਾਰਿੰਗਹੇਠਾਂ ਵੇਖੋ
ਓਪਨਿੰਗ ਥੀਮ"ਸੰਜੀਵਨੀ"
ਮੂਲ ਦੇਸ਼ਭਾਰਤ
ਮੂਲ ਭਾਸ਼ਾਹਿੰਦੀ
ਸੀਜ਼ਨ ਸੰਖਿਆ2
No. of episodes167
ਨਿਰਮਾਤਾ ਟੀਮ
ਲੰਬਾਈ (ਸਮਾਂ)ਲਗਭਗ 53 ਮਿੰਟ
ਰਿਲੀਜ਼
Original networkਸਟਾਰ ਪਲੱਸ
Picture format480i (SDTV)
Original release2002 –
2005
Chronology
Followed byਦਿਲ ਮਿਲ ਗਏ

ਸੰਜੀਵਨੀ:ਇਕ ਮੈਡੀਕਲ ਬੂਨ ਇੱਕ ਹਿੰਦੀ ਟੈਲੀਵਿਜ਼ਨ ਸੀਰੀਅਲ ਸੀ, ਜਿਸ ਨੂੰ ਸਾਲ 2002 ਵਿੱਚ ਸਟਾਰ ਪਲੱਸ 'ਤੇ ਪਹਿਲੀ ਵਾਰ ਪ੍ਰਸਾਰਿਤ ਕੀਤਾ ਗਿਆ ਸੀ ਅਤੇ ਇਸ ਵੇਲੇ 3 ਨਵੰਬਰ 2007 ਤੋਂ ਅਮਰੀਕਾ ਵਿੱਚ ਟੀ.ਵੀ ਏਸ਼ੀਆ ਚੈਨਲ' ਤੇ ਮੁੜ ਚੱਲ ਰਿਹਾ ਹੈ। ਸੰਜੀਵਨੀ, ਦਿਲ ਮਿਲ ਗਏ ਦੀ ਸੇਕੁਏਲ ਸਟਾਰ ਵਨ 2007 ਤੋਂ 2010 ਤੱਕ ਪ੍ਰਸਾਰਿਤ ਕੀਤੀ ਗਈ ਸੀ। 

ਪਲਾਟ

[ਸੋਧੋ]

ਸੰਜੀਵਨੀ: ਇੱਕ ਮੈਡੀਕਲ ਬੂਨ ਚਾਰ ਡਾਕਟਰਾਂ (ਡਾ. ਜੂਹੀ ਸਿੰਘ, ਡਾ. ਰਾਹੁਲ ਮਹਿਰਾ, ਡਾ. ਸਿਮਰਨ ਚੋਪੜਾ ਅਤੇ ਡਾ. ਓਮੀ ਜੋਸ਼ੀ) ਦੀ ਕਹਾਣੀ ਬਿਆਨ ਕਰਦੀ ਹੈ। ਜਦੋਂ ਸੀਰੀਅਲ ਸ਼ੁਰੂ ਹੁੰਦਾ ਹੈ, ਉਹ ਸਾਰੇ ਸੰਜੀਵਨੀ ਹਸਪਤਾਲ ਵਿੱਚ ਭਰਤੀ ਹੋਏ ਹਨ।  ਸੀਰੀਅਲ ਇਸ ਕਹਾਣੀ ਦਾ ਵਰਣਨ ਕਰਦੀ ਹੈ ਕਿ ਕਿਵੇਂ ਇਹ ਚਾਰ ਇੱਕ ਮੁਸ਼ਕਲ ਅਤੇ ਮੰਗ ਵਾਲੇ ਪੇਸ਼ੇ ਵਿੱਚ ਆਉਂਦੇ ਹਨ। ਉਹਨਾਂ ਕੋਲ ਉੱਚ ਆਦਰਸ਼, ਜਜ਼ਬਾਤ ਅਤੇ ਆਪਣੇ ਲਈ ਉਤਸ਼ਾਹ ਦੀ ਡਿਗਰੀ ਹੈ। 

ਇਹ ਕਹਾਣੀ ਸਾਨੂੰ ਇਹ ਦਿਖਾਉਂਦੀ ਹੈ ਕਿ ਇਹ ਚਾਰੇ ਡਾਕਟਰ ਕਿਵੇਂ ਮਰੀਜ਼ਾ,ਰੋਗਾਂ ਅਤੇ ਮਰ ਰਹੇ ਲੋਕਾਂ ਦਾ ਸਾਹਮਣਾ ਕਰਦੇ ਹਨ। ਇਹ ਕਹਾਣੀ ਉਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਦੀ ਕਹਾਣੀ ਵਰਗੀ ਹੈ ਜੋ ਚਮਤਕਾਰੀ ਕਾਮਿਆਂ ਵਜੋਂ ਜਾਣੇ ਜਾਂਦੇ ਹਨ - ਪਰ ਅਸਲ ਵਿੱਚ ਸਿਰਫ ਮਨੁੱਖ ਹੀ ਹੁੰਦੇ ਹਨ, ਜਿਨ੍ਹਾਂ ਦੇ ਆਪਣੇ ਪਰਿਵਾਰ, ਜੀਵਨ ਅਤੇ ਆਪਣੀਆਂ ਖੁਦ ਦੀਆਂ ਭਾਵਨਾਵਾਂ ਹੁੰਦੀਆਂ ਹਨ। 

ਫਿਰ ਸੀਰੀਅਲ ਦੀ ਕਹਾਣੀ ਉਨ੍ਹਾਂ ਡਾਕਟਰਾਂ ਦੇ ਪੇਸ਼ੇਵਰ ਅਤੇ ਨਿੱਜੀ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੇ ਦੁਆਲੇ ਘੁੰਮਦੀ ਹੈ। ਡਾ. ਜੁਹੀ ਸਿੰਘ, ਗੁਰਦੀਪ ਕੋਹਲੀ ਅਤੇ ਡਾ. ਰਾਹੁਲ ਮਹਿਰਾ ਵਿਚਲੀ ਕਮਿਸਟਰੀ ਵੀ ਸ਼ਾਨਦਾਰ ਹੈ। ਕਿਸ ਤਰ੍ਹਾਂ ਇਹ ਡਾਕਟਰ ਆਪਣੇ ਜਜ਼ਬਾਤਾਂ ਅਤੇ ਪੇਸ਼ੇ ਲਈ ਕਿਵੇਂ ਲੜਦੇ ਹਨ, ਉਨ੍ਹਾਂ ਦੀਆਂ ਚੁਣੌਤੀਆਂ ਨੂੰ ਇਸ ਲੜੀ ਵਿੱਚ ਬਹੁਤ ਚੰਗੀ ਤਰ੍ਹਾਂ ਦਰਸਾਇਆ ਗਿਆ ਹੈ।

ਅੰਤ ਵਿਚ, ਡਾ. ਜੂਹੀ ਸਿੰਘ ਇਸ ਕਹਾਣੀ ਦਾ ਅੰਤ ਸੰਜੀਵਨੀ ਹਸਪਤਾਲ ਵਿੱਚ ਨਵੇਂ ਬੈਚ ਦੀ ਐਂਟਰੀ ਨਾਲ ਕਰਦੀ ਹੈ।