ਸੰਤ ਲੋਗੋਵਾਲ ਇੰਸਟੀਚਿਉਟ ਆਫ਼ ਇੰਜਨੀਅਰਿੰਗ ਅਤੇ ਟੈਕਨੋਲੋਜੀ ਇੱਕ ਡੀਮਡ ਯੂਨੀਵਰਸਿਟੀ ਹੈ ਜੋ ਭਾਰਤ ਸਰਕਾਰ ਵਲੋਂ 1989 ਵਿੱਚ ਬਣਾਈ ਗਈ। ਇਹ ਕਾਲਜ 451 ਏਕੜ ਜਗ੍ਹਾਂ ਵਿੱਚ ਲੋਂਗੋਵਾਲ, ਸੰਗਰੂਰ ਜ਼ਿਲ੍ਹਾ, ਪੰਜਾਬ ਵਿੱਚ ਸਥਿਤ ਹੈ। ਸੰਤ ਲੋਗੋਵਾਲ ਇੰਸਟੀਚਿਉਟ ਆਫ਼ ਇੰਜਨੀਅਰਿੰਗ ਅਤੇ ਟੈਕਨੋਲੋਜੀ ਨੂੰ ਮਨੁੱਖੀ ਸਰੋਤ ਵਿਕਾਸ ਮੰਤਰੀ ਦੁਆਰਾ ਪੂਰਾ ਫੰਡ ਦਿੱਤਾ ਜਾਂਦਾ ਹੈ।
ਇਸ ਇੰਸਟੀਚਿਊਟ ਦੀ ਨੀਂਹ ਮਨੁੱਖੀ ਸਰੋਤ ਵਿਕਾਸ ਮੰਤਰੀ ਦੁਆਰਾ 1989 ਵਿੱਚ ਰੱਖੀ ਗਈ। ਇਸ ਇੰਸਟੀਚਿਊਟ ਨੂੰ ਬਣਾਉਣ ਦਾ ਕਾਰਨ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਦੇ ਖੇਤਰ ਵਿੱਚ ਸਿੱਖਿਆ ਪ੍ਰਦਾਨ ਕਰਨਾ ਸੀ।[1] ਇਸ ਇੰਸਟੀਚਿਊਟ ਦਾ ਨਾਂ ਹਰਚੰਦ ਸਿੰਘ ਲੌਂਗੋਵਾਲ ਦੀ ਯਾਦ ਵਿੱਚ ਰੱਖਿਆ ਗਿਆ। ਹਰਚੰਦ ਸਿੰਘ ਲੋਂਗੋਵਾਲ ਇੱਕ ਸਿੱਖ ਰਾਜਨੀਤੀਵਾਨ ਸੀ ਜਿਸਦਾ 1985 ਵਿੱਚ ਕ਼ਤਲ ਕਰ ਦਿੱਤਾ ਗਿਆ ਸੀ।
ਸੰਤ ਲੋਗੋਵਾਲ ਇੰਸਟੀਚਿਉਟ ਆਫ਼ ਇੰਜਨੀਅਰਿੰਗ ਅਤੇ ਟੈਕਨੋਲੋਜੀ ਸੰਗਰੂਰ ਦੇ ਪੂਰਬ ਵੱਲ 19 ਕਿਲੋਮੀਟਰ ਦੀ ਦੂਰੀ ਉੱਪਰ ਸਥਿਤ ਹੈ।[2] ਪੰਜਾਬ ਸਰਕਾਰ ਦੁਆਰਾ ਦਿੱਤੇ 451 ਏਕੜ ਜ਼ਮੀਨ ਵਿੱਚ ਇਹ ਇੰਸਟੀਚਿਊਟ ਫੈਲਿਆ ਹੋਇਆ ਹੈ।
{{cite web}}
: Check date values in: |accessdate=
(help)