ਸੱਜਣ ਸਿੰਘ ਚੀਮਾ ਭਾਰਤ ਦਾ ਇੱਕ ਸਾਬਕਾ ਬਾਸਕਟਬਾਲ ਖਿਡਾਰੀ ਹੈ। ਉਸਨੇ 1982 ਏਸ਼ੀਅਨ ਖੇਡਾਂ ਅਤੇ 1981, 1983 ਅਤੇ 1985 ਵਿੱਚ ਏਸ਼ੀਆਈ ਬਾਸਕਟਬਾਲ ਚੈਂਪੀਅਨਸ਼ਿਪ ਸਮੇਤ ਹੋਰ ਕੌਮਾਂਤਰੀ ਟੂਰਨਾਮੈਂਟਾਂ ਅਤੇ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ [1] ਉਸ ਨੂੰ 1999 ਵਿੱਚ ਅਰਜੁਨ ਐਵਾਰਡ ਅਤੇ 1983 ਵਿੱਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ [2] [3]
ਸੱਜਣ ਸਿੰਘ ਦਾ ਜਨਮ 1957 ਵਿੱਚ ਭਾਰਤ ਦੇ ਪੰਜਾਬ ਰਾਜ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਦਬੁਲੀਆਂ ਵਿੱਚ ਹੋਇਆ ਸੀ। [4] ਉਸਨੇ ਕਮਾਲੀਆ ਖਾਲਸਾ ਹਾਈ ਸਕੂਲ ਕਪੂਰਥਲਾ ਅਤੇ ਸਪੋਰਟ ਕਾਲਜ ਜਲੰਧਰ ਤੋਂ ਪੜ੍ਹਾਈ ਕੀਤੀ।
ਉਸਨੇ 1976 ਵਿੱਚ ਬਾਸਕਟਬਾਲ ਖੇਡਣਾ ਸ਼ੁਰੂ ਕੀਤਾ ਅਤੇ ਪਹਿਲੀ ਵਾਰ 1976 ਵਿੱਚ ਜੈਪੁਰ ਵਿੱਚ ਹੋਏ ਅੰਤਰ ਯੂਨੀਵਰਸਿਟੀ ਟੂਰਨਾਮੈਂਟ ਵਿੱਚ ਭਾਗ ਲਿਆ। ਉਸਨੇ ਪਹਿਲਾਂ ਆਂਧਰਾ ਪ੍ਰਦੇਸ਼ ਵੱਲੋਂ ਨੈਸ਼ਨਲ ਖੇਡਿਆ ਅਤੇ ਬਾਅਦ ਵਿੱਚ ਦਹਾਕੇ ਤੋਂ ਵੱਧ ਸਮਾਂ ਪੰਜਾਬ ਦੀ ਨੁਮਾਇੰਦਗੀ ਕੀਤੀ। ਉਹ 1981, 1983 ਅਤੇ 1985 ਵਿੱਚ FIBA ਏਸ਼ੀਆ ਬਾਸਕਟਬਾਲ ਚੈਂਪੀਅਨਸ਼ਿਪ ਟੀਮਾਂ ਵਿੱਚ ਭਾਰਤ ਲਈ ਖੇਡਿਆ ਅਤੇ 1982 ਵਿੱਚ ਏਸ਼ੀਆਈ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ। ਉਸ ਨੇ 1994 ਵਿੱਚ ਖੇਡ ਤੋਂ ਸੰਨਿਆਸ ਲੈ ਲਿਆ। ਉਹ ਪੰਜਾਬ ਪੁਲਿਸ [5] ਅਤੇ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਟ੍ਰੈਫਿਕ) ਲੁਧਿਆਣਾ ਵਿੱਚ ਐਸਪੀ ਰਿਹਾ [6]
ਉਹ ਅਪ੍ਰੈਲ 2016 ਵਿੱਚ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਿਆ ਸੀ। [7] 'ਆਪ' ਵਿੱਚ ਸ਼ਾਮਲ ਹੋਣ ਦਾ ਮੁੱਖ ਉਦੇਸ਼ ਭਾਰਤ ਦੀ ਸਿੱਖਿਆ ਅਤੇ ਖੇਡਾਂ ਵਿੱਚ ਸੁਧਾਰ ਕਰਨਾ ਅਤੇ ਭਾਰਤ ਨੂੰ ਨਸ਼ਾ ਮੁਕਤ ਦੇਸ਼ ਬਣਾਉਣਾ ਸੀ।
ਉਸਦੇ ਭਰਾ ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਅਤੇ ਕਜ਼ਨ ਭਰਾ ਕੁਲਦੀਪ ਸਿੰਘ ਚੀਮਾ ਨੇ ਵੀ ਬਾਸਕਟਬਾਲ ਖੇਡੀ ਅਤੇ ਭਾਰਤ ਦੀ ਨੁਮਾਇੰਦਗੀ ਕੀਤੀ। ਸੱਜਣ ਸਿੰਘ ਦੀ ਪੁੱਤਰੀ ਗੁਨੀਤ ਕੌਰ ਨੈਸ਼ਨਲ ਪੱਧਰ 'ਤੇ ਅੰਡਰ-17 ਵਰਗ 'ਚ ਖੇਡ ਚੁੱਕੀ ਹੈ। ਉਸਦਾ ਭਤੀਜਾ ਅੰਮ੍ਰਿਤਪਾਲ ਸਿੰਘ ਚੀਮਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਜੋ ਕਿ ਸ਼ੁਰਲੀ ਖੀਰਾਂਵਾਲੀਆ ਦੇ ਨਾਮ ਨਾਲ ਮਸ਼ਹੂਰ ਹੈ [8]
2017 ਦੀਆਂ ਪੰਜਾਬ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਸੁਲਤਾਨਪੁਰ ਲੋਧੀ ਹਲਕੇ ਤੋਂ ਉਮੀਦਵਾਰ ਵਜੋਂ ਨਿਯੁਕਤ ਕੀਤੇ ਜਾ ਰਹੇ [9]