ਸਈਦ ਨਜ਼ਰੁੱਲ ਇਸਲਾਮ সৈয়দ নজরুল ইসলাম | |
---|---|
2nd Minister of Industries of Bangladesh | |
ਰਾਸ਼ਟਰਪਤੀ | ਅਬੂ ਸਈਦ ਚੌਧਰੀ ਸ਼ੇਖ ਮੁਜੀਬੁਰ ਰਹਿਮਾਨ |
ਤੋਂ ਪਹਿਲਾਂ | ਮੁਹੰਮਦ ਮਨਸੂਰ ਅਲੀ |
ਤੋਂ ਬਾਅਦ | ਅਬੁਲ ਹਸਨਤ ਮੁਹੰਮਦ ਕਮਰਉਜ਼ਾਮਾਨ |
1st Vice-President of Bangladesh | |
ਰਾਸ਼ਟਰਪਤੀ | Sheikh Mujibur Rahman |
ਤੋਂ ਪਹਿਲਾਂ | Post created |
ਤੋਂ ਬਾਅਦ | Revived in 1977 with Justice Abdus Sattar |
ਨਿੱਜੀ ਜਾਣਕਾਰੀ | |
ਜਨਮ | 1925 Kishoreganj, Bengal Presidency, British India (now in Bangladesh) |
ਮੌਤ | 3 November 1975 (ਉਮਰ 49–50) ਢਾਕਾ, ਬੰਗਲਾਦੇਸ਼ |
ਸਿਆਸੀ ਪਾਰਟੀ | ਬੰਗਲਾਦੇਸ਼ ਕ੍ਰਿਸ਼ਕ ਸ੍ਰ੍ਮਿਕ ਅਵਾਮੀ ਲੀਗ (1975) |
ਹੋਰ ਰਾਜਨੀਤਕ ਸੰਬੰਧ | ਆਲ ਇੰਡੀਆ ਮੁਸਲਿਮ ਲੀਗ (1949 ਤੋਂ ਪਹਿਲਾਂ) ਆਵਾਮੀ ਲੀਗ (1949–1975) |
ਬੱਚੇ | ਸਈਦ ਅਸ਼ਰਫੁਲ ਇਸਲਾਮ |
ਅਲਮਾ ਮਾਤਰ | ਢਾਕਾ ਯੂਨੀਵਰਸਿਟੀ |
ਸੱਯਦ ਨਜ਼ਰੁਲ ਇਸਲਾਮ (ਬੰਗਾਲੀ: সৈয়দ নজরুল ইসলাম Soiod Nozrul Islam) (1925 – 3 ਨਵੰਬਰ 1975) ਇੱਕ ਬੰਗਲਾਦੇਸ਼ੀ ਸਿਆਸਤਦਾਨ ਅਤੇ ਅਵਾਮੀ ਲੀਗ ਦਾ ਇੱਕ ਸੀਨੀਅਰ ਆਗੂ ਸੀ। ਬੰਗਲਾਦੇਸ਼ ਮੁਕਤੀ ਜੰਗ ਦੇ ਦੌਰਾਨ ਉਸਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦਾ ਉਪ-ਰਾਸ਼ਟਰਪਤੀ ਐਲਾਨ ਕੀਤਾ ਗਿਆ ਸੀ। ਉਸ ਨੇ ਸ਼ੇਖ ਮੁਜੀਬੁਰ ਰਹਿਮਾਨ ਦੀ ਗੈਰ-ਮੌਜੂਦਗੀ ਵਿੱਚ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਸੇਵਾ ਕੀਤੀ। [1]
ਸਈਦ ਨਜ਼ਰੁੱਲ ਇਸਲਾਮ ਦਾ ਜਨਮ ਬੰਗਾਲ ਸੂਬੇ ਦੇ ਕਿਸ਼ੋਰਗੰਜ ਜ਼ਿਲ੍ਹਾ (ਫਿਰ ਮੈਮਨਸਿੰਘ ਜ਼ਿਲ੍ਹਾ) ਦੇ ਜਸ਼ੋਦਾਲ ਦਮਪਾਰਾ ਵਿਖੇ 1925 ਵਿੱਚ ਹੋਇਆ ਸੀ।[2] ਉਸ ਨੇ ਢਾਕਾ ਯੂਨੀਵਰਸਿਟੀ ਤੋਂ ਇਤਿਹਾਸ ਅਤੇ ਕਾਨੂੰਨ ਵਿੱਚ ਡਿਗਰੀ ਪ੍ਰਾਪਤ ਕੀਤੀ ਅਤੇ ਮੁਸਲਿਮ ਲੀਗ ਵਿੱਚ ਇੱਕ ਸਰਗਰਮ ਵਿਦਿਆਰਥੀ ਸਿਆਸੀ ਆਗੂ ਸੀ। ਸਈਦ ਨੇ ਆਪਣੇ ਕਾਲਜ ਦੀ ਕ੍ਰਿਕਟ ਅਤੇ ਹਾਕੀ ਟੀਮ ਦੀ ਕਪਤਾਨੀ ਕੀਤੀ ਅਤੇ ਪਾਕਿਸਤਾਨ ਦੀ ਲਹਿਰ ਵਿੱਚ ਹਿੱਸਾ ਲਿਆ। ਉਹ 1949 ਵਿੱਚ ਪਾਕਿਸਤਾਨ ਦੀ ਸਿਵਲ ਸੇਵਾ ਦਾਖਲ ਹੋਇਆ, ਪਰ 1951 ਵਿੱਚ ਮੈਮਨਸਿੰਘ ਵਿੱਚ ਅਨੰਦਮੋਹਨ ਕਾਲਜ ਵਿਖੇ ਇਤਿਹਾਸ ਦੇ ਇੱਕ ਪ੍ਰੋਫ਼ੈਸਰ ਦੇ ਤੌਰ ਤੇ ਕੰਮ ਕਰਨ ਲਈ ਅਸਤੀਫ਼ਾ ਦੇ ਦਿੱਤਾ, ਜਿੱਥੇ ਉਹ ਕਾਨੂੰਨ ਦੇ ਅਭਿਆਸ . ਚ ਵਕਾਲਤ ਵੀ ਕਰਦਾ ਸੀ।[3]
ਸਈਦ ਨਜ਼ਰੁੱਲ ਦਾ ਸਿਆਸੀ ਕੈਰੀਅਰ ਉਦੋਂ ਸ਼ੁਰੂ ਹੋਇਆ ਸੀ, ਜਦ ਉਹ ਅਵਾਮੀ ਮੁਸਲਿਮ ਲੀਗ ਵਿੱਚ ਸ਼ਾਮਲ ਹੋਇਆ, ਅਤੇ 1952 ਵਿੱਚ ਭਾਸ਼ਾ ਅੰਦੋਲਨ ਵਿੱਚ ਹਿੱਸਾ ਲਿਆ, ਜਿਸ ਲਈ ਉਸ ਨੂੰ ਪਾਕਿਸਤਾਨੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਸ ਨੇ ਵੱਖ-ਵੱਖ ਸੂਬਾਈ ਅਤੇ ਕੇਂਦਰੀ ਪਾਰਟੀ ਲੀਡਰਸ਼ਿਪ ਅਹੁਦੇ ਹਾਸਲ ਕੀਤੇ, ਪਾਰਟੀ ਦੇ ਨੇਤਾ ਨੇ ਸ਼ੇਖ ਮੁਜੀਬ ਦਾ ਨਜਦੀਕੀ ਵਿਸ਼ਵਾਸਪਾਤਰ ਬਣ ਗਿਆ। ਉਸ ਨੇ ਛੇ ਨੁਕਾਤੀ ਮੰਗ ਲਹਿਰ ਦੌਰਾਨ ਜੇਲ੍ਹ ਗਿਆ ਸੀ।[4] ਉਹ 1970 ਵਿੱਚ ਪਾਕਿਸਤਾਨ ਦੀ ਕੌਮੀ ਅਸੰਬਲੀ ਲਈ ਚੁਣਿਆ ਗਿਆ ਸੀ, ਜਿੱਥੇ ਉਸ ਨੇ ਬਹੁਮਤ ਦੇ ਉਪ ਨੇਤਾ ਦੇ ਤੌਰ ਤੇ ਸੰਖੇਪ ਜਿਹੇ ਸਮੇਂ ਲਈ ਸੇਵਾ ਕੀਤੀ। 25 ਮਾਰਚ 1971 ਨੂੰ ਪਾਕਿਸਤਾਨੀ ਫੌਜ ਦੁਆਰਾ ਮੁਜੀਬ ਦੀ ਗ੍ਰਿਫਤਾਰੀ ਦੇ ਬਾਅਦ, ਸਈਅਦ ਹੋਰ ਪਾਰਟੀ ਆਗੂਆਂ ਨਾਲ ਮੁਜੀਬਨਗਰ ਨੂੰ ਨਿਕਲ ਗਿਆ ਅਤੇ ਬੰਗਲਾਦੇਸ਼ ਦੀ ਆਜ਼ਾਦੀ ਦਾ ਐਲਾਨ ਕਰ ਦਿੱਤਾ। [5] ਮੁਜੀਬ ਬੰਗਲਾਦੇਸ਼ ਦਾ ਪ੍ਰਧਾਨ ਚੁਣਿਆ ਗਿਆ ਸੀ ਪਰ ਸਈਅਦ ਨੇ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਸੇਵਾ ਕੀਤੀ, ਤਾਜੁਦੀਨ ਅਹਿਮਦ ਉਸ ਨਾਲ ਪ੍ਰਧਾਨ ਮੰਤਰੀ ਸੀ। ਸਈਦ ਰਾਸ਼ਟਰਵਾਦੀ ਕਾਜ਼ ਨੂੰ ਅਗਵਾਈ ਦੇਣ, ਮੁਕਤੀ ਵਾਹਿਨੀ ਗੁਰੀਲਾ ਫੋਰਸ ਦਾ ਤਾਲਮੇਲ ਕਰਨ ਅਤੇ ਭਾਰਤ ਅਤੇ ਹੋਰ ਰਾਸ਼ਟਰਾਂ ਦਾ ਸਮਰਥਨ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਬੰਗਲਾਦੇਸ਼ ਦੀ ਆਜ਼ਾਦੀ ਦੇ ਬਾਅਦ ਸੈਯਦ ਨੂੰ ਉਦਯੋਗ ਮੰਤਰੀ, ਸੰਸਦ ਵਿੱਚ ਉਪ ਨੇਤਾ ਅਤੇ ਸੰਵਿਧਾਨ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ। ਜਦੋਂ ਮੁਜੀਬ ਨੇ ਹੋਰ ਰਾਜਨੀਤਕ ਦਲਾਂ ਉੱਤੇ ਰੋਕ ਲਗਾ ਦਿੱਤੀ ਅਤੇ 1975 ਵਿੱਚ ਵਿਆਪਕ ਸ਼ਕਤੀਆਂ ਧਾਰਨ ਕਰ ਲਈਆਂ, ਸੈਯਦ ਨੂੰ ਬਕਸਾਲ ਦਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ।
15 ਅਗਸਤ 1975 ਨੂੰ ਸ਼ੇਖ ਮੁਜੀਬੁਰ ਰਹਿਮਾਨ ਦੀ ਹੱਤਿਆ ਦੇ ਬਾਅਦ ਸਈਦ ਹੋਰ ਮੁਜੀਬ ਵਫਾਦਾਰਾਂ ਜਿਵੇਂ ਕਿ ਤਾਜੁੱਦੀਨ ਅਹਿਮਦ, ਏ ਐਚ ਐਮ ਕਮਾਲੂਜ਼ਮਾਨ ਅਤੇ ਮੁਹੰਮਦ ਮੰਸੂਰ ਅਲੀ ਦੇ ਨਾਲ ਭੂਮੀਗਤ ਹੋ ਗਿਆ, ਲੇਕਿਨ ਆਖ਼ਿਰਕਾਰ ਨਵੇਂ ਪ੍ਰਧਾਨ ਖਾਂਡਕਰ ਮੋਸ਼ਤ ਅਹਿਮਦ ਦੇ ਸ਼ਾਸਨਕਾਲ ਵਿੱਚ ਗਿਰਫਤਾਰ ਕਰ ਲਿਆ ਗਿਆ। ਚਾਰ ਨੇਤਾਵਾਂ ਨੂੰ ਢਾਕਾ ਕੇਂਦਰੀ ਜੇਲ੍ਹ ਵਿੱਚ ਕੈਦ ਕੀਤਾ ਗਿਆ ਅਤੇ 3 ਨਵੰਬਰ ਨੂੰ ਵਿਵਾਦਮਈ ਅਤੇ ਰਹਸਮਈ ਪਰੀਸਥਿਤੀਆਂ ਵਿੱਚ ਹੱਤਿਆ ਕਰ ਦਿੱਤੀ ਗਈ। ਇਹ ਦਿਨ ਬੰਗਲਾਦੇਸ਼ ਵਿੱਚ ਜੇਲ੍ਹ ਹੱਤਿਆ ਦਿਨ ਵਜੋਂ ਹਰ ਸਾਲ ਮਨਾਇਆ ਜਾਂਦਾ ਹੈ। ਕਪਤਾਨ ਕਿਸਮਤ ਹਾਸ਼ਮ ਨੂੰਹਤਿਆਵਾਂ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕਨਾਡਾ ਵਿੱਚ ਹਿਰਦੇ ਦੇ ਰੁਕ ਜਾਣ ਦੇ ਕਾਰਨ ਉਸ ਦੀ ਮੌਤ ਹੋ ਗਈ ਸੀ। [6]
ਕਿਸ਼ੋਰੀਗੰਜ ਵਿੱਚ ਸਰਕਾਰੀ-ਸੰਚਾਲਿਤ ਸ਼ਾਹਿਦ ਸੈਯਦ ਨਜ਼ਰੁਲ ਇਸਲਾਮ ਮੈਡੀਕਲ ਕਾਲਜ ਉਸ ਦੀ ਸਿਮਰਤੀ ਵਿੱਚ ਨਾਮਿਤ ਕੀਤਾ ਗਿਆ ਹੈ।[7] ਸਈਦ ਅਸ਼ਰਫੁਲ ਇਸਲਾਮ ਸਈਦ ਨਜਰੂਲ ਇਸਲਾਮ ਦਾ ਪੁੱਤਰ ਹੈ।[8]