Country | ਪਾਕਿਸਤਾਨ |
---|---|
Headquarters | ਕਰਾਚੀ, ਲਾਹੌਰ |
Programming | |
Language(s) | ਉਰਦੂ |
Ownership | |
Owner | ਹਮ ਨੈਟਵਰਕ ਲਿਮਿਟਿਡ |
ਹਮ ਟੀਵੀ ਇੱਕ ਪਾਕਿਸਤਾਨੀ ਟੀਵੀ ਚੈਨਲ ਹੈ। ਇਸ ਦਾ ਪ੍ਰਸਾਰਣ 24 ਘੰਟੇ ਹੁੰਦਾ ਹੈ ਅਤੇ ਇਸੜੇ ਕੇਂਦਰ ਕਰਾਚੀ ਅਤੇ ਲਾਹੌਰ, (ਪਾਕਿਸਤਾਨ) ਵਿੱਚ ਹਨ। 21 ਜਨਵਰੀ 2011 ਤੋਂ ਪਹਿਲਾਂ ਹਮ ਨੈਟਵਰਕ ਲਿਮਿਟਿਡ ਆਈ ਟੈਲੀਵਿਜ਼ਨ ਨੈਟਵਰਕ ਲਿਮਿਟਿਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ।[2] ਹਮ ਟੀਵੀ ਦਾ ਪ੍ਰਸਾਰਣ 17 ਜਨਵਰੀ 2005 ਵਿੱਚ ਸ਼ੁਰੂ ਹੋਇਆ। 2011 ਵਿੱਚ ਪੂਰੇ ਨੈਟਵਰਕ ਵਜੋਂ ਸਥਾਪਿਤ ਹੋਣ ਤੋਂ ਬਾਅਦ ਹਮ ਨੈਟਵਰਕ ਨੇ ਹੋਰ ਕਈ ਹਮ ਚੈਨਲ ਸ਼ੁਰੂ ਕੀਤੇ। ਹਮ ਟੀਵੀ ਹੁਣ ਹਮ ਨੈਟਵਰਕ ਲਿਮਿਟਿਡ ਦੇ ਹੀ ਅਧੀਨ ਹੈ।[3] 2013 ਵਿੱਚ ਹਮ ਟੀਵੀ ਨੇ ਆਪਣੇ ਪਹਿਲੇ ਹਮ ਅਵਾਰਡਸ ਸ਼ੁਰੂ ਕੀਤੇ।[4]