ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਾਗ ਹਮੀਰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇੱਕ ਬਹੁਤ ਹੀ ਪ੍ਰਚਲਿਤ ਅਤੇ ਮਧੁਰ ਰਾਗ ਹੈ।
'ਧ ਗ ਵਾਦੀ ਸੰਵਾਦੀ ਮਾਨਤ, ਪ੍ਰਥਮ ਪ੍ਰੇਹਰ ਨਿਸ਼ਿ ਗਾਵਤ।
ਦੋ ਮਧ੍ਯਮ ਸਬ ਸੁਰਨ ਸੇ, ਹਮੀਰ ਰਾਗ ਸਬ ਜਾਨਤ।।'
----ਪ੍ਰਚੀਨ ਗ੍ਰੰਥ ਰਾਗ ਚੰਦ੍ਰਿਕਾ ਸਾਰ
ਰਾਗ ਹਮੀਰ ਦੀ ਸੰਖੇਪ 'ਚ ਜਾਣਕਾਰੀ-
ਥਾਟ | ਕਲਿਆਣ |
ਸੁਰ | ਅਰੋਹ 'ਚ ਰਿਸ਼ਭ(ਰੇ) ਤੇ ਪੰਚਮ(ਪ) ਵਰਜਤ
ਮਧ੍ਯਮ(ਮ) ਦੋਂਵੇਂ ਬਾਕੀ ਸਾਰੇ ਸੁਰ ਸ਼ੁੱਧ |
ਜਾਤੀ | ਔਡਵ-ਸੰਪੂਰਣ ਵਕ੍ |
ਵਾਦੀ | ਧੈਵਤ(ਧ) |
ਸੰਵਾਦੀ | ਗੰਧਾਰ(ਗ) |
ਅਰੋਹ | ਸ ਗ ਮ ਧ ਨੀ ਧ ਸੰ
ਜਾਂ ਸ ਗ ਮ ਨੀ ਧ ਪ ਗ ਮ ਧ ਨੀ ਸੰ |
ਅਵਰੋਹ | ਸੰ ਨੀ ਧ ਪ ਮ(ਤੀਵ੍ਰ) ਪ ਧ ਪ ਗ ਮ ਪ ਗ ਮ ਰੇ ਸ
ਜਾਂ ਸੰ ਨੀ ਧ ਪ ਗ ਮ ਰੇ ਸ |
ਮੁਖ ਅੰਗ | ਪ; ਗ ਮ ਨੀ ਧ; ਧ ਪ ;ਗ ਮ ਪ ਗ ਮ ਰੇ ਸ |
ਠਹਿਰਾਵ ਵਾਲੇ ਸੁਰ | ਸੰ ਧ ਸੰ -ਸੰ ਧ ਪ ਰੇ |
ਸਮਾਂ | ਰਾਤ ਦਾ ਦੂਜਾ ਪਹਿਰ |
ਮਿਲਦੇ ਜੁਲਦੇ ਰਾਗ | ਕਾਮੋਦ,ਕੇਦਾਰ,ਗੋੜ ਸਾਰੰਗ ਤੇ ਛਾਇਆਨੱਟ |
ਰਾਗ ਹਮੀਰ ਬਾਰੇ ਕੁੱਝ ਖਾਸ ਗੱਲਾਂ ਅਤੇ ਵਿਸਤਾਰ 'ਚ ਜਾਣਕਾਰੀ-
ਹੇਠਾਂ ਦਰਸ਼ਾਈਆਂ ਸੁਰ ਸੰਗਤੀਆਂ 'ਚ ਰਾਗ ਹਮੀਰ ਦਾ ਪੂਰਾ ਰੂਪ ਨਿਖਰਦਾ ਹੈ -
ਰੇ ਰੇ ਸ;ਪ;ਗ ਮ ਪ ਗ ਮ ਰੇ ਸ ; ਗ ਮ ਨੀ ਧ ਧ ਪ ; ਗ ਮ ਧ ਨੀ ਸੰ ; ਪ ਧ ਪ ਪ ਸੰ ;ਗ ਮ ਧ ਨੀ ਧ ਸੰ ;ਮ(ਤੀਵ੍ਰ) ਪ ਧ ਨੀ ਸੰ ; ਸੰ ਰੇੰ ਸੰ ; ਨੀ ਸੰ ਧ ਧ ਪ ਸੰ ; ਨੀ ਧ ਪ;ਮ(ਤੀਵ੍ਰ) ਪ ਗ ਮ ਰੇ ; ਪ ਗ ਮ ਰੇ ਸ
ਰਾਗ ਹਮੀਰ 'ਚ ਕੁੱਝ ਹਿੰਦੀ ਫਿਲਮੀ ਗੀਤ-
ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/
ਸਾਲ |
---|---|---|---|
ਲਛਮੀ ਮੂਰਤ ਦਰਸ
ਦਿਖਾਏ |
ਆਰ ਸੀ ਬੋਰਾਲ/
ਆਰਜ਼ੂ ਲਖਨਵੀ |
ਕਾਨਨ ਦੇਵੀ | ਸਟ੍ਰੀਟ ਸਿੰਗਰ/
1938 |
ਮਧੁਬਨ ਮੇਂ ਰਾਧਿਕਾ
ਨਾਚੇ ਰੇ |
ਨੌਸ਼ਾਦ/
ਸ਼ਕੀਲ ਬਦਾਯੁਨੀ |
ਮੁੰਹਮਦ ਰਫੀ/ | ਕੋਹਿਨੂਰ/1960 |
ਮੈਂ ਤੋ ਤੇਰੇ ਹਸੀਨ
ਖਿਆਲੋੰ ਮੇਂ ਖੋ ਗਿਆ |
ਲਕਸ਼ਮੀ ਕਾੰਤ
ਪਿਆਰੇ ਲਾਲ/ ਐਸ਼ ਕੰਵਲ |
ਮੁੰਹਮਦ ਰਫੀ | ਸੰਘਰਸ਼/1965 |
ਸ਼੍ਰੀ ਰਾਮ ਚੰਦਰ ਕ੍ਰਿਪਾਲੁ
ਭਜ ਮਨ |
ਸ਼ੰਕਰ ਰਾਓ ਵਿਆਸ/
ਤੁਲਸੀ ਦਾਸ |
ਕੋਰਸ | ਭਰਤ ਮਿਲਾਪ/
1942 |