ਹਲੀਮਾ ਖੁਦੋਏਬੇਰਦੀਏਵਾ (Cyrillic Ҳалима Худойбердиева, ਰੋਮਨ ਵਿੱਚ Halima Khudoiberdieva ਜਾਂ Hudoyberdieva) (ਜਨਮ 17 ਮਈ 1947) ਇੱਕ ਮਸ਼ਹੂਰ ਉਜ਼ਬੇਕੀ ਕਵਿਤਰੀ ਹੈ, ਕੈਰੀਅਰ ਦੇ ਵੱਖ ਵੱਖ ਸਮੇਂ ਤੇ ਜਿਸ ਦੇ ਥੀਮ ਉਜ਼ਬੇਕੀ ਰਾਸ਼ਟਰ ਅਤੇ ਇਤਿਹਾਸ, ਮੁਕਤੀ ਅੰਦੋਲਨ, ਅਤੇ ਨਾਰੀਵਾਦ ਦੇ ਨਾਲ ਸੰਬੰਧਿਤ ਰਹੇ ਹਨ। ਉਸ ਨੂੰ ਉਜ਼ਬੇਕਿਸਤਾਨ ਦੇ ਲੋਕ ਕਵੀ ਦਾ ਖਿਤਾਬ ਦਿੱਤਾ ਗਿਆ ਹੈ।
ਹਲੀਮਾ ਖੁਦੋਏਬੇਰਦੀਏਵਾ ਬੋਇਆਬੂਤ ਦਾ ਜਨਮ 7 ਮਈ 1947 ਨੂੰ ਸੁਰਖੰਦਾਰੀਓ ਖੇਤਰ, ਉਜ਼ਬੇਕਿਸਤਾਨ ਵਿੱਚ ਸਾਂਝੇ ਫਾਰਮ ਵਿਖੇ ਹੋਇਆ ਸੀ।[1] 1972 ਵਿੱਚ ਉਸ ਨੇ ਤਾਸ਼ਕੰਦ ਸਟੇਟ ਯੂਨੀਵਰਸਿਟੀ ਦੀ ਪੱਤਰਕਾਰੀ ਫੈਕਲਟੀ ਗ੍ਰੈਜੂਏਸ਼ਨ ਕੀਤੀ।[2] ਉਸ ਦਾ ਪਹਿਲਾ ਰੁਜ਼ਗਾਰ Saodat ਮੈਗਜ਼ੀਨ ਦੀ ਇੱਕ ਸੰਪਾਦਕ ਦੇ ਤੌਰ ਤੇ ਸੀ। 1975-1977 ਵਿੱਚ ਉਸ ਨੇ ਮਾਸਕੋ ਵਿੱਚ ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ ਤੋਂ ਅਡਵਾਂਸ ਗ੍ਰੈਜੂਏਟ ਅਧਿਐਨ ਕੀਤਾ। 1978 ਵਿੱਚ ਉਹ ਪ੍ਰਕਾਸ਼ਨ ਦੇ ਯੋਸ਼ ਗਵਾਰਦੀਆ ਵਿਭਾਗ ਦੀ ਮੁਖੀ ਬਣ ਗਈ। 1984 ਅਤੇ 1994 ਤੱਕ ਉਹ ਸਾਓਦਾਤ ਮੈਗਜ਼ੀਨ ਦੀ ਮੁੱਖ ਸੰਪਾਦਕ ਰਹੀ। 1991 ਅਤੇ 1994 ਦੇ ਵਿਚਕਾਰ ਉਸਨੇ ਉਜ਼ਬੇਕਿਸਤਾਨ ਦੀ ਮਹਿਲਾ ਕਮੇਟੀ ਦੇ ਪਹਿਲੇ ਪ੍ਰਧਾਨ ਦੇ ਤੌਰ ਤੇ ਸੇਵਾ ਕੀਤੀ।[1]