ਹਵਾ ਦਾ ਝੰਵਿਆ ਇੱਕ ਰੁੱਖ

ਹਵਾ ਦਾ ਝੰਵਿਆ ਇੱਕ ਰੁੱਖ
A Wind-Beaten Tree
ਕਲਾਕਾਰਵਿੰਸੇਂਟ ਵਾਨ ਗਾਗ
ਸਾਲ1883
ਕਿਸਮਤੇਲ ਚਿੱਤਰ

ਹਵਾ ਦਾ ਝੰਵਿਆ ਇੱਕ ਰੁੱਖ (A Wind-Beaten Tree) ਵਿੰਸੇਂਟ ਵਾਨ ਗਾਗ ਦਾ 1883 ਵਿੱਚ ਬਣਾਇਆ ਇੱਕ ਤੇਲ-ਚਿੱਤਰ ਹੈ।[1] ਇਹ ਪੇਂਟਿੰਗ ਦਰਸਾਉਂਦੀ ਹੈ ਕਿ ਇੱਕ ਛੋਟਾ ਜਿਹਾ ਦਰਖ਼ਤ ਹੈ ਜੋ ਇਸ ਦੀ ਹਵਾ ਨਾਲ ਲਿਫਿਆ ਹੋਇਆ ਹੈ। ਇਹ ਸੁੱਕੇ ਹੋਏ ਪੇੜ-ਪੌਦਿਆਂ ਅਤੇ ਪੀਲੇ ਅਸਮਾਨ ਨਾਲ ਘਿਰਿਆ ਹੋਇਆ ਹੈ। ਰੁੱਖ ਕਿਸੇ ਪਿੰਡ ਜਾਂ ਵਿਅਕਤੀ ਦਾ ਪ੍ਰਤੀਨਿਧ ਹੋ ਸਕਦਾ ਹੈ ਜਾਂ ਕੋਈ ਵੀ ਜੋ ਕਠਿਨਾਈਆਂ ਵਿੱਚੀਂ ਲੰਘ ਰਿਹਾ ਹੈ ਅਤੇ ਇਸ ਕੇਸ ਵਿੱਚ ਇਕਾਂਤ ਵਿੱਚ ਉਸ (ਕਲਾਕਾਰ) ਦਾ ਆਪਣਾ ਪ੍ਰਤੀਨਿਧ ਹੋ ਸਕਦਾ ਹੈ। ਹਵਾ ਉਸ ਦੇ ਦਿਮਾਗ ਵਿੱਚ ਚੱਲ ਰਹੀ ਗੜਬੜ ਨੂੰ ਦਰਸਾਉਂਦੀ ਹੈ ਅਤੇ ਪੀਲੇ ਆਕਾਸ਼ ਨਜ਼ਰ ਨਾ ਆ ਰਹੇ ਅੰਤ ਦੀ ਬਾਤ ਪਾਉਂਦਾ ਹੈ। ਇਸ ਦਾ ਆਲਾ-ਦੁਆਲਾ, ਜੋ ਜਿਆਦਾਤਰ ਸੁੱਕੇ ਘਾਹ ਨਾਲ ਬਣਿਆ ਹੋਇਆ ਹੈ, ਹਰੇ-ਭਰੇ ਖੇਤਾਂ ਦੀ ਕੋਈ ਉਮੀਦ ਨਹੀਂ ਦਿੰਦਾ।

ਹਵਾਲੇ

[ਸੋਧੋ]