ਹਸਰਤ ਇੱਕ ਪ੍ਰਸਿੱਧ ਨਾਮ ਹੈ ਜੋ ਮੁੱਖ ਤੌਰ 'ਤੇ ਭਾਰਤੀ ਉਪ ਮਹਾਂਦੀਪ ਵਿੱਚ ਵਰਤਿਆ ਜਾਂਦਾ ਹੈ। ਇਹ ਭਾਰਤ ਅਤੇ ਪਾਕਿਸਤਾਨ ਵਿੱਚ ਉਰਦੂ ਕਵੀਆਂ ਦਾ ਇੱਕ ਪ੍ਰਸਿੱਧ ਕਲਮੀ ਨਾਮ ਵੀ ਹੈ। ਇਹ ਇੱਕ ਉਰਦੂ ਸ਼ਬਦ ਹੈ, ਜਿਸਦਾ ਅਰਥ ਹੈ "ਇੱਛਾ" ਜਾਂ "ਤਮੰਨਾ"। [1] ਇਸ ਤਖ਼ਲੁਸ ਦੀ ਵਰਤੋਂ ਕਰਨ ਵਾਲੇ ਉਰਦੂ ਕਵੀਆਂ ਵਿੱਚ ਸ਼ਾਮਲ ਹਨ: ਮੁਹੰਮਦ ਅਬਦੁਲ ਕਾਦੀਰ ਸਿੱਦੀਕੀ ਕਾਦਰੀ 'ਹਸਰਤ' (1871-1962), ਹਸਰਤ ਜੈਪੁਰੀ (1922-1977) ਅਤੇ ਹਸਰਤ ਮੋਹਾਨੀ (1875-1951)।
ਇੱਕ ਭਾਰਤੀ ਕ੍ਰਾਂਤੀਕਾਰੀ ਅਸ਼ਫਾਕੁੱਲਾ ਖਾਨ (1900-1927) ਵੀ ਇਸ ਕਲਮੀ ਨਾਮ ਨਾਲ ਸ਼ਾਇਰੀ ਕਰਦਾ ਸੀ; ਅਸ਼ਫਾਕ ਦਾ ਪੂਰਾ ਨਾਂ ਮੁਹੰਮਦ ਅਸ਼ਫਾਕੁੱਲਾ ਖਾਨ ਵਾਰਸੀ 'ਹਸਰਤ' ਸੀ। ਉਸਦਾ ਪ੍ਰਸਿੱਧ ਦੋਹਾ "ਜ਼ਿੰਦਗੀ ਬਾਦ-ਏ-ਫਨਾ ਤੁਝਕੋ ਮਿਲੇਗੀ 'ਹਸਰਤ', ਤੇਰਾ ਜੀਨਾ ਤੇਰੇ ਮਰਨੇ ਕੀ ਬਦੌਲਤ ਹੋਗਾ।"