ਪੁਰਸ਼ ਹਾਕੀ ਚੈਂਪੀਅਨਜ਼ ਟਰਾਫ਼ੀ ੨੦੧੧
ਪੁਰਸ਼ ਹਾਕੀ ਚੈਂਪੀਅਨਜ਼ ਟਰਾਫ਼ੀ 11 ਦਸੰਬਰ 2011 ਤੱਕ 33 ਵਾਰੀ ਖੇਡੀ ਜਾ ਚੁੱਕੀ ਹੈ। ਆਸਟਰੇਲੀਆ ਦਾ ਦਬਦਬਾ ਬਰਕਰਾਰ ਹੈ। ਉਸ ਨੇ ਹੁਣ ਤੱਕ 22 ਫ਼ਾਈਨਲ ਖੇਡ ਕੇ 12 ਜਿੱਤੇ ਹਨ। ਇਸ ਵਾਰੀ ਦੇ ਫਾਈਨਲ ਵਿੱਚ ਤੀਜੀ ਵਾਰ ਫ਼ਾਈਨਲ ਖੇਡ ਰਹੇ ਸਪੇਨ ਨੂੰ 1-0 ਨਾਲ ਹਰਾਕੇ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ ਹੈ।ਜਰਮਨੀ ਨੇ16 ਵਾਰੀ ਦੇ ਫਾਈਨਲ ਵਿੱਚੋਂ 9 ਜਿੱਤਾਂ ਦਰਜ ਕੀਤੀਆਂ ਹਨ। ਹਾਲੈਂਡ ਨੇ 13 ਵਾਰੀ ਫਾਈਨਲ ਟੱਕਰ ਲੈਦਿਆਂ 8 ਵਾਰ ਫਾਈਨਲ ਜਿੱਤੇ ਹਨ। ਪਾਕਿਸਤਾਨ ਨੇ 9 ਫਾਈਨਲ ਖੇਡਕੇ ਤਿੰਨਾਂ ਵਿੱਚ ਜਿੱਤ ਹਾਸਲ ਕੀਤੀ ਹੈ। ਦੱਖਣੀ ਕੋਰੀਆ ਇੱਕ ਵਾਰ ਅਤੇ ਇੰਗਲੈਂਡ 2 ਵਾਰ ਫ਼ਾਈਨਲ ਵਿੱਚ ਪਹੁੰਚ ਕੇ ਹਾਰਿਆ ਹੈ। ਹੋਰ ਕਿਸੇ ਟੀਮ ਨੇ ਫਾਈਨਲ ਦੀ ਟਿਕਟ ਨਹੀਂ ਕਟਾਈ ਹੈ। ਕੁੱਲ ਮਿਲਾਕੇ ਹੁਣ ਤੱਕ 7 ਮੁਲਕ ਹੀ ਫ਼ਾਈਨਲ ਖੇਡੇ ਹਨ।ਇਸ ਵਾਰੀ ਪਹਿਲਾ ਮੌਕਾ ਸੀ ਜਦ ਟਰਾਫ਼ੀ ਨੂੰ ਪਹਿਲੀ ਵਾਰ ਨਵੇਂ ਫ਼ਾਰਮਿਟ ਨੁਸਾਰ ਕਰਵਾਇਆ ਗਿਆ। ਨਾਕ ਆਊਟ ਗੇੜ ਖ਼ਤਮ ਕਰਦਿਆਂ ਪੂਲ ਸਿਸਟਮ ਲਾਗੂ ਕੀਤਾ ਗਿਆ। ਕੁੱਲ ਸਲਾਮਲ 8 ਟੀਮਾਂ ਨੇ 24 ਮੈਚ ਖੇਡੇ।ਜਿਨ੍ਹਾ ਵਿੱਚ 124 ਗੋਲ 5.17 ਦੀ ਔਸਤ ਨਾਲ ਹੋਏ। ਸਪੇਨ ਨੂੰ ਆਸਟਰੇਲੀਆ ਹੱਥੋਂ 1–0 ਨਾਲ ਹਾਰਨ ਕਰਕੇ ਦੂਜਾ,ਹਾਲੈਂਡ ਨੇ ਨਿਊਜ਼ੀਲੈਂਡ ਨੂੰ 5–3 ਨਾਲ ਹਰਾਕੇ ਤੀਜਾ,ਪੰਜਵਾਂ ਸਥਾਨ ਜਰਮਨੀ ਨੇ ਇੰਗਲੈਂਡ ਨੂੰ 1-0 ਨਾਲ ਹਰਾਕੇ, ਸੱਤਵਾਂ ਸਥਾਨ ਪਾਕਿਸਤਾਨ ਨੇ ਦੱਖਣੀ ਕੋਰੀਆ ਨੂੰ 5 – 4 (ਗੋਲਡਨ ਗੋਲ) ਨਾਲ ਮਾਤ ਦੇ ਕੇ ਹਾਸਲ ਕੀਤਾ।
ਦੋਹਾਂ ਪੂਲਾਂ ਏ ਅਤੇ ਬੀ ਦੀਆਂ ਦੋ ਦੋ ਸਿਖ਼ਰਲੀਆਂ ਟੀਮਾਂ ਦਾ ਨਵਾਂ ਪੂਲ ਸੀ ਬਣਾਇਆ ਗਿਆ। ਪੂਲ ਏ ਦੀ ਟਾਪਰ ਟੀਮ ਆਸਟਰਏਲੀਆ ਨੂੰ ਆਪਣੇ ਪਹਿਲੇ ਹੀ ਮੈਚ ਦੀ ਸਪੇਨ ਵਿਰੁੱਧ 3-2 ਨਾਲ ਪ੍ਰਾਪਤ ਜਿੱਤ ਦਾ ਲਾਹਾ ਮਿਲਿਆ। ਇਸ ਜਿੱਤ ਵਜੋਂ 3 ਅੰਕਾਂ ਦਾ ਲਾਭ ਮਿਲਿਆ। ਜਦੋਂ ਕਿ ਸਪੇਨ ਟੀਮ ਨੂੰ ਕੋਈ ਅੰਕ ਨਾ ਮਿਲਿਆ ਅਤੇ -1 ਨਾਲ ਉਹ ਪੂਲ ਸੀ ਵਿੱਚ ਚੌਥੇ ਸਥਾਨ ‘ਤੇ ਦਰਜ ਕੀਤੀ ਗਈ। ਪੂਲ ਸੀ ਦੂਜੀਆਂ ਟੀਮਾਂ ਦਾ ਨਿਬੇੜਾ ਪੂਲ ਬੀ ਵਿੱਚ ਨਿਊਜ਼ੀਲੈਂਡ-ਹਾਲੈਂਡ ਵੱਲੋਂ ਖੇਡੇ ਆਖ਼ਰੀ 3-3 ਗੋਲਾਂ ਨਾਲ ਬਰਾਬਰ ਮੈਚ ‘ਤੇ ਅਧਾਰਤ ਦੋਹਾਂ ਨੂੰ ਇੱਕ ਇੱਕ ਅੰਕ ਦਿੱਤਾ ਗਿਆ। ਇਵੇਂ ਦੋਹਾਂ ਪੂਲਾਂ ਦੀਆਂ ਹੇਠਲੀਆਂ ਦੋ ਦੋ ਟੀਮਾਂ ਦਾ ਪੂਲ ਡੀ ਬਣਾਇਆ ਗਿਆ। ਜਿਸ ਵਿੱਚ ਪੂਲ ਏ ਦੇ ਦੂਜੇ ਮੈਚ ਪਾਕਿਸਤਾਨ-ਇੰਗਲੈਂਡ ਸਕੋਰ 1-2 ਨੂੰ ਅਧਾਰ ਬਣਾ ਕੇ ਇੰਗਲੈਡ ਨੂੰ 3 ਅੰਕ ਦਿੱਤੇ ਗਏ। ਇਹਨਾਂ ਦੋ ਟੀਮਾਂ ਤੋਂ ਇਲਾਵਾ ਪੂਲ ਬੀ ਵਿੱਚ ਹੇਠਲੇ ਸਥਾਨ’ਤੇ ਰਹੀਆਂ ਦੋਨਾਂ ਟੀਮਾਂ ਦੇ ਆਖ਼ਰੀ ਮੈਚ 3-3 ਨੂੰ ਅਧਾਰ ਬਣਾ ਕੇ ਦੱਖਣੀ ਕੋਰੀਆ ਅਤੇ ਜਰਮਨੀ ਨੂੰ ਇਸ ਪੂਲ ਡੀ ਵਿੱਚ ਸ਼ਾਮਲ ਕੀਤਾ ਗਿਆ। ਜਿਸਦੇ 4 ਮੈਚ 8 ਦਸੰਬਰ ਨੂੰ ਦੋ ਪੂਲ ਸੀ,ਚ ਅਤੇ ਦੋ ਪੂਲ ਡੀ,ਚ ਖੇਡੇ ਗਏ।,ਇਵੇਂ ਹੀ 4 ਮੈਚ ਦੋਹਾਂ ਪੂਲਾਂ ਸੀ ਅਤੇ ਡੀ ਵਿੱਚ ਦੋ ਦੋ ਅਨੁਸਾਰ 10 ਦਸੰਬਰ ਨੂੰ ਹੋਏ। ਇਸ ਤੋਂ ਬਾਅਦ 11 ਦਸੰਬਰ ਨੂੰ 7ਵੇਂ 8ਵੇਂ ਸਥਾਨ ਲਈ ਡੀ-3 ਨੇ ਡੀ-4 ਨਾਲ,ਅਤੇ 5ਵੇਂ 6ਵੇਂ ਸਥਾਨ ਲਈ ਡੀ-1 ਨੇ ਡੀ-2 ਨਾਲ ਭੇੜ ਕੀਤਾ। ਤੀਜੀ ਚੌਥੀ ਪੁਜ਼ੀਸ਼ਨ ਲਈ ਸੀ-3 ਨੇ ਸੀ-4 ਨਾਲ ਮੈਚ ਖੇਡਿਆ, ਜਦੋਂ ਕਿ ਟੀਸੀ ਦੇ ਬੇਰ ਵਾਲਾ ਖ਼ਿਤਾਬੀ ਮੈਚ ਸੀ-1 ਨੇ ਸੀ-2 ਨਾਲ ਖੇਡਿਆ।
ਜਿੱਥੇ ਪਹਿਲੇ ਮੁਕਾਬਲੇ ਸਮੇਂ 1978 ਵਿੱਚ ਸਿਰਫ਼ 5 ਟੀਮਾਂ ਨੇ ਹਿੱਸਾ ਲਿਆ ਸੀ,ਉਥੇ 1980 ਵਿੱਚ 7 ਨੇ ਅਤੇ 1987 ਵਿੱਚ 8 ਟੀਮਾਂ ਦੇ ਖੇਡਣ ਵਾਂਗ ਹੀ ਇਸ ਵਾਰੀ ਵੀ 8 ਟੀਮਾਂ ਨੇ ਹੀ ਭਾਗ ਲਿਆ। ਨਵੇਂ ਤੌਰ ਤਰੀਕੇ ਅਨੁਸਾਰ ਪਹਿਲੀ ਵਾਰ ਟੀਮਾਂ ਦੀ ਗਰੁਪ ਬੰਦੀ ਕੀਤੀ ਗਈ। ਹਾਲੈਂਡ ਬਨਾਮ ਕੋਰੀਆ ਨੇ ਉਦਘਾਟਨੀ ਮੈਚ ਖੇਡਿਆ। ਦੋਹਾਂ ਪੂਲਾਂ ਵਿੱਚ 6-6 ਮੈਚ 3 ਦਸੰਬਰ ਤੋਂ 6 ਦਸੰਬਰ ਤਕ ਹੋਏ। ਫਿਰ ਦੋਹਾਂ ਪੂਲਾਂ ਦੀਆਂ ਦੋ ਦੋ ਸਿਖ਼ਰਲੀਆਂ ਟੀਮਾਂ ਦਾ ਨਵਾਂ ਪੂਲ ਸੀ ਬਣਾਇਆ ਗਿਆ। ਪੂਲ ਏ ਦੀ ਟਾਪਰ ਟੀਮ ਆਸਟਰਏਲੀਆ ਨੂੰ ਆਪਣੇ ਪਹਿਲੇ ਹੀ ਮੈਚ ਦੀ ਸਪੇਨ ਵਿਰੁੱਧ 3-2 ਨਾਲ ਪ੍ਰਾਪਤ ਜਿੱਤ ਦਾ ਲਾਹਾ ਮਿਲਿਆ। ਇਸ ਜਿੱਤ ਵਜੋਂ 3 ਅੰਕਾਂ ਦਾ ਲਾਭ ਮਿਲਿਆ। ਜਦੋਂ ਕਿ ਸਪੇਨ ਟੀਮ ਨੂੰ ਕੋਈ ਅੰਕ ਨਾ ਮਿਲਿਆ ਅਤੇ -1 ਨਾਲ ਉਹ ਪੂਲ ਸੀ ਵਿੱਚ ਚੌਥੇ ਸਥਾਨ ‘ਤੇ ਦਰਜ ਕੀਤੀ ਗਈ। ਪੂਲ ਸੀ ਦੂਜੀਆਂ ਟੀਮਾਂ ਦਾ ਨਿਬੇੜਾ ਪੂਲ ਬੀ ਵਿੱਚ ਖੇਡੇ ਆਖ਼ਰੀ ਮੈਚ ‘ਤੇ ਅਧਾਰਤ ਕੀਤਾ ਗਿਆ, ਦੋਹਾਂ ਦਾ ਇਹ ਮੈਚ 3-3 ਗੋਲਾਂ ਨਾਲ ਬਰਾਬਰ ਰਿਹਾ ਸੀ।ਇਸ ਲਈ ਦੋਹਾਂ ਨੂੰ ਇੱਕ ਇੱਕ ਅੰਕ ਦਿੱਤਾ ਗਿਆ। ਇਵੇਂ ਦੋਹਾਂ ਪੂਲਾਂ ਦੀਆਂ ਹੇਠਲੀਆਂ ਦੋ ਦੋ ਟੀਮਾਂ ਦਾ ਪੂਲ ਡੀ ਬਣਾਇਆ ਗਿਆ। ਜਿਸ ਵਿੱਚ ਪੂਲ ਏ ਦੇ ਦੂਜੇ ਮੈਚ ਪਾਕਿਸਤਾਨ-ਇੰਗਲੈਂਡ ਸਕੋਰ 1-2 ਨੂੰ ਅਧਾਰ ਬਣਾ ਕੇ ਇੰਗਲੈਡ ਨੂੰ 3 ਅੰਕ ਦਿੱਤੇ ਗਏ। ਇਹਨਾਂ ਦੋ ਟੀਮਾਂ ਤੋਂ ਇਲਾਵਾ ਪੂਲ ਬੀ ਵਿੱਚ ਹੇਠਲੇ ਸਥਾਨ’ਤੇ ਰਹੀਆਂ ਦੋਨਾਂ ਟੀਮਾਂ ਦੇ ਆਖ਼ਰੀ ਮੈਚ 3-3 ਨੂੰ ਅਧਾਰ ਬਣਾ ਕੇ ਦੱਖਣੀ ਕੋਰੀਆ ਅਤੇ ਜਰਮਨੀ ਨੂੰ ਇਸ ਪੂਲ ਡੀ ਵਿੱਚ ਸ਼ਾਮਲ ਕੀਤਾ ਗਿਆ। ਜਿਸਦੇ 4 ਮੈਚ 8 ਦਸੰਬਰ ਨੂੰ ਦੋ ਪੂਲ ਸੀ,ਚ ਅਤੇ ਦੋ ਪੂਲ ਡੀ,ਚ ਖੇਡੇ ਗਏ।,ਇਵੇਂ ਹੀ 4 ਮੈਚ ਦੋਹਾਂ ਪੂਲਾਂ ਸੀ ਅਤੇ ਡੀ ਵਿੱਚ ਦੋ ਦੋ ਅਨੁਸਾਰ 10 ਦਸੰਬਰ ਨੂੰ ਹੋਏ। ਇਸ ਤੋਂ ਬਾਅਦ 11 ਦਸੰਬਰ ਨੂੰ 7ਵੇਂ 8ਵੇਂ ਸਥਾਨ ਲਈ ਡੀ-3 ਨੇ ਡੀ-4 ਨਾਲ,ਅਤੇ 5ਵੇਂ 6ਵੇਂ ਸਥਾਨ ਲਈ ਡੀ-1 ਨੇ ਡੀ-2 ਨਾਲ ਭੇੜ ਕੀਤਾ। ਤੀਜੀ ਚੌਥੀ ਪੁਜ਼ੀਸ਼ਨ ਲਈ ਸੀ-3 ਨੇ ਸੀ-4 ਨਾਲ ਮੈਚ ਖੇਡਿਆ, ਜਦੋਂ ਕਿ ਟੀਸੀ ਦੇ ਬੇਰ ਵਾਲਾ ਖ਼ਿਤਾਬੀ ਮੈਚ ਸੀ-1 ਨੇ ਸੀ-2 ਨਾਲ ਖੇਡਿਆ।
ਆਸਟਰੇਲੀਆ 29 ਵਾਰ ਸੈਮੀਫ਼ਾਈਨਲ ਖੇਡਕੇ,22 ਵਾਰੀ ਫਾਈਨਲ ’ਚ ਪਹੁੰਚ ਕਿ 12 ਵਾਰੀ,ਲਗਾਤਾਰ ਚੌਥੀ ਵਾਰੀ,ਅਰਥਾਤ ਸਭ ਤੋਂ ਵੱਧ ਵਾਰੀ ਖਿਤਾਬ ਜੇਤੂ ਬਣਿਆਂ ਹੈ। ਦੂਜਾ ਸਥਾਨ ਮੱਲਣ ਵਾਲੇ ਜਰਮਨੀ ਨੇ 24 ਸੈਮੀਫ਼ਾਈਨਲ ਖੇਡਦਿਆਂ,16 ਵਾਰੀ ਦੇ ਫਾਈਨਲ ਵਿੱਚੋਂ 9 ਜਿੱਤਾਂ ਦਰਜ ਕੀਤੀਆਂ ਹਨ। ਹਾਲੈਂਡ ਨੇ 28 ਸੈਮੀਫ਼ਾਈਨਲ ਖੇਡੇ ਹਨ,ਜਿਹਨਾਂ ਵਿੱਚੋਂ 13 ਵਾਰੀ ਫਾਈਨਲ ਟੱਕਰ ਲੈਦਿਆਂ 8 ਵਾਰ ਫਾਈਨਲ ਜਿੱਤੇ ਹਨ। ਪਾਕਿਸਤਾਨ ਨੇ 22 ਸੈਮੀਫ਼ਾਈਨਲ ਖੇਡਦਿਆਂ 9 ਫਾਈਨਲ ਖੇਡਕੇ ਤਿੰਨਾਂ ਵਿੱਚ ਜਿੱਤ ਹਾਸਲ ਕੀਤੀ ਹੈ। ਸਪੇਨ ਨੇ ਖੇਡੇ 8 ਸੈਮੀਫਾਈਨਲਾਂ ਵਿੱਚੋਂ 3 ਵਾਰ ਫ਼ਾਈਨਲ ਖੇਡ ਕਿ ਇੱਕ ਵਾਰ ਜਿੱਤ ਹਾਸਲ ਕੀਤੀ ਹੈ। ਹੋਰਨਾਂ ਟੀਮਾਂ ਦੱਖਣੀ ਕੋਰੀਆ ਨੇ 5,ਇੰਗਲੈਂਡ ਨੇ 6 ਸੈਮੀਫ਼ਾਈਨਲ ਤਾਂ ਖੇਡੇ ਹਨ,ਪਰ ਕੋਰੀਆ ਇੱਕ ਵਾਰ ਅਤੇ ਇੰਗਲੈਂਡ 2 ਵਾਰ ਫ਼ਾਈਨਲ ਵਿੱਚ ਪਹੁੰਚ ਕੇ ਹਾਰਿਆ ਹੈ। ਭਾਰਤ 6 ਵਾਰ ਸੈਮੀਫ਼ਾਈਨਲ ਖੇਡਕੇ ਸਿਰਫ਼ ਇੱਕ ਵਾਰ ਤੀਜੀ ਪੁਜ਼ੀਸ਼ਨ’ਤੇ ਰਿਹਾ ਹੈ। ਅਰਜਨਟੀਨਾਂ,ਨਿਊਜ਼ੀਲੈਂਡ,ਸੋਵੀਅਤ ਸੰਘ,ਨੇ ਇੱਕ ਇੱਕ ਸੈਮੀਫ਼ਾਈਨਲ ਹੀ ਖੇਡਿਆ ਹੈ,ਅਰਜਨਟੀਨਾ ਨੇ ਵੀ ਇੱਕ ਵਾਰ ਹੀ ਤੀਜਾ ਸਥਾਨ ਲਿਆ ਹੈ। ਕੁੱਲ ਮਿਲਾਕੇ ਹੁਣ ਤੱਕ 7 ਮੁਲਕ ਹੀ ਫ਼ਾਈਨਲ ਖੇਡੇ ਹਨ। ਇਸ ਵਾਰ ਖੇਡੇ ਗਏ 24 ਮੈਚਾਂ ਵਿੱਚ 124 ਗੋਲ,5.17 ਦੀ ਔਸਤ ਨਾਲ ਹੋਏ ਹਨ। ਹਰ ਸਾਲ ਹੋਣ ਵਾਲੇ ਇਸ ਹਾਕੀ ਟੂਰਨਾਮੈਂਟ ਦੀ ਪਾਕਿਸਤਾਨ ਨੇ 11 ਵਾਰੀ, ਹਾਲੈਂਡ ਨੇ 6 ਵਾਰੀ,ਆਸਟਰੇਲੀਆ – ਜਰਮਨੀ ਨੇ 5-5 ਵਾਰੀ,ਮਲੇਸ਼ੀਆ ਭਾਰਤ ਨੇ 2-2 ਵਾਰੀ ਅਤੇ ਸਪੇਨ,ਨਿਊਜ਼ੀਲੈਂਡ ਨੇ ਇੱਕ ਵਾਰੀ ਮੇਜ਼ਬਾਨੀ ਕੀਤੀ ਹੈ। ਸਨ 2012 ਦਾ ਮੁਕਾਬਲਾ ਆਸਟਰੇਲੀਆ ਵਿੱਚ ਅਤੇ 2014 ਦਾ ਅਰਜਨਟੀਨਾਂ ਵਿੱਚ ਹੋਣਾ ਹੈ। ਜਦੋਂ ਕਿ ਭਾਰਤ ਇਸ ਵਾਰੀ ਇਹ ਮੌਕਾ ਗੁਆ ਚੁੱਕਾ ਹੈ,ਜਿਸ ਦੇ ਨਾਲ ਹੀ ਆਰਥਿਕ ਲਾਭ ਵੀ ਗੁੰਮ ਸੁੰਮ ਹੋਏ ਹਨ।
ਟੀਮ | ਖੇਡੇ ਮੈਚ | ਜਿੱਤੇ | ਬਰਾਬਰ | ਹਾਰੇ | ਗੋਲ ਕੀਤੇ | ਗੋਲ ਖਾਧੇ | ਗੋਲ ਅੰਤਰ | ਪੁਆਇੰਟ |
---|---|---|---|---|---|---|---|---|
ਆਸਟਰੇਲੀਆ | 3 | 3 | 0 | 0 | 13 | 4 | +9 | 9 |
ਸਪੇਨ | 3 | 2 | 0 | 1 | 14 | 6 | +8 | 6 |
ਇੰਗਲੈਂਡ | 3 | 1 | 0 | 2 | 4 | 13 | −9 | 3 |
ਪਾਕਿਸਤਾਨ | 3 | 0 | 0 | 3 | 4 | 12 | −8 | 0 |
ਪੂਲ ਏ ਮੈਚ ਵੇਰਵਾ
ਤਾਰੀਖ਼ | ਮੈਚ | ਜੇਤੂ ਟੀਮ | ਗੋਲ |
---|---|---|---|
3 ਦਸੰਬਰ 2011 | ਆਸਟਰੇਲੀਆ-ਸਪੇਨ | ਆਸਟਰੇਲੀਆ | 3 – 2 |
3 ਦਸੰਬਰ 2011 | ਇੰਗਲੈਂਡ-ਪਾਕਿਸਤਾਨ | ਇੰਗਲੈਂਡ | 2 – 1 |
5 ਦਸੰਬਰ 2011 | ਆਸਟਰੇਲੀਆ-ਇੰਗਲੈਂਡ | ਆਸਟਰੇਲੀਆ | 4 - 1 |
5 ਦਸੰਬਰ 2011 | ਸਪੇਨ-ਪਾਕਿਸਤਾਨ | ਸਪੇਨ | 4 – 2 |
6 ਦਸੰਬਰ 2011 | ਸਪੇਨ-ਇੰਗਲੈਂਡ | ਸਪੇਨ | 8 – 1 |
6 ਦਸੰਬਰ 2011 | ਆਸਟਰੇਲੀਆ-ਪਾਕਿਸਤਾਨ | ਆਸਟਰੇਲੀਆ | 6 – 1 |
ਟੀਮ | ਖੇਡੇ ਮੈਚ | ਜਿੱਤੇ | ਬਰਾਬਰ | ਹਾਰੇ | ਗੋਲ ਕੀਤੇ | ਗੋਲ ਖਾਧੇ | ਗੋਲ ਅੰਤਰ | ਪੁਆਇੰਟ |
---|---|---|---|---|---|---|---|---|
ਹਾਲੈਂਡ | 3 | 2 | 1 | 0 | 8 | 5 | +3 | 7 |
ਨਿਊਜ਼ੀਲੈਂਡ | 3 | 1 | 1 | 1 | 10 | 6 | +4 | 4 |
ਜਰਮਨੀ | 3 | 1 | 1 | 1 | 7 | 7 | 0 | 4 |
ਦੱਖਣੀ ਕੋਰੀਆ | 3 | 0 | 1 | 2 | 4 | 11 | −7 | 1 |
ਪੂਲ ਬੀ ਮੈਚ ਵੇਰਵਾ
ਤਾਰੀਖ਼ | ਮੈਚ | ਜੇਤੂ ਟੀਮ | ਗੋਲ |
---|---|---|---|
3 ਦਸੰਬਰ 2011 | ਜਰਮਨੀ-ਨਿਊਜ਼ੀਲੈਂਡ | ਜਰਮਨੀ | 2 – 1 |
3 ਦਸੰਬਰ 2011 | ਹਾਲੈਂਡ-ਦੱਖਣੀ ਕੋਰੀਆ | ਹਾਲੈਂਡ | 2 – 0 |
5 ਦਸੰਬਰ 2011 | ਹਾਲੈਂਡ-ਜਰਮਨੀ | ਹਾਲੈਂਡ | 3 – 2 |
5 ਦਸੰਬਰ 2011 | ਨਿਊਜ਼ੀਲੈਂਡ-ਦੱਖਣੀ ਕੋਰੀਆ | ਨਿਊਜ਼ੀਲੈਂਡ | 6 - 1 |
6 ਦਸੰਬਰ 2011 | ਜਰਮਨੀ-ਦੱਖਣੀ ਕੋਰੀਆ | ਬਰਾਬਰ | 3 – 3 |
6 ਦਸੰਬਰ 2011 | ਨਿਊਜ਼ੀਲੈਂਡ-ਹਾਲੈਂਡ | ਬਰਾਬਰ | 3 – 3 |
ਟੀਮ | ਖੇਡੇ | ਜਿੱਤੇ | ਬਰਾਬਰ | ਹਾਰੇ | ਗੋਲ ਕੀਤੇ | ਗੋਲ ਖਾਧੇ | ਗੋਲ ਅੰਤਰ | ਪੁਆਂਇਟਸ |
---|---|---|---|---|---|---|---|---|
ਆਸਟਰੇਲੀਆ | 3 | 3 | 0 | 0 | 9 | 5 | +4 | 9 |
ਸਪੇਨ | 3 | 2 | 0 | 1 | 8 | 6 | +2 | 6 |
ਨਿਊਜ਼ੀਲੈਂਡ | 3 | 0 | 1 | 2 | 6 | 8 | −2 | 1 |
ਹਾਲੈਂਡ | 3 | 0 | 1 | 2 | 6 | 10 | −4 | 1 |
'ਪੂਲ ਸੀ ਮੈਚ ਵੇਰਵਾ'
ਤਾਰੀਖ਼ | ਮੈਚ | ਜੇਤੂ ਟੀਮ | ਗੋਲ |
---|---|---|---|
8 ਦਸੰਬਰ 2011 | ਹਾਲੈਂਡ-ਆਸਟਰੇਲੀਆ | ਆਸਟਰੇਲੀਆ | 2 − 4 |
8 ਦਸੰਬਰ 2011 | ਸਪੇਨ-ਨਿਊਜ਼ੀਲੈਂਡ | ਸਪੇਨ | 3 − 2 |
10 ਦਸੰਬਰ 2011 | ਹਾਲੈਂਡ-ਸਪੇਨ | ਸਪੇਨ | 1 − 3 |
10 ਦਸੰਬਰ 2011 | ਆਸਟਰੇਲੀਆ-ਨਿਊਜ਼ੀਲੈਂਡ | ਆਸਟਰੇਲੀਆ | 2 − 1 |
Team | ਖੇਡੇ ਮੈਚ | ਜਿੱਤੇ | ਬਰਾਬਰ | ਹਾਰੇ | ਗੋਲ ਕੀਤੇ | ਗੋਲ ਖਾਧੇ | ਗੋਲ ਅੰਤਰ | ਪੁਆਇਂਟਸ |
---|---|---|---|---|---|---|---|---|
ਜਰਮਨੀ | 3 | 2 | 1 | 0 | 10 | 4 | +6 | 7 |
ਇੰਗਲੈਂਡ | 3 | 2 | 0 | 1 | 7 | 6 | +1 | 6 |
ਪਾਕਿਸਤਾਨ | 3 | 1 | 0 | 2 | 7 | 9 | −2 | 3 |
ਦੱਖਣੀ ਕੋਰੀਆ | 3 | 0 | 1 | 2 | 8 | 13 | −5 | 1 |
ਪੂਲ ਡੀ ਦੇ ਮੈਚਾਂ ਦਾ ਵੇਰਵਾ
ਤਾਰੀਖ਼ | ਮੈਚ | ਜੇਤੂ ਟੀਮ | ਗੋਲ |
---|---|---|---|
8 ਦਸੰਬਰ 2011 | ਪਾਕਿਸਤਾਨ-ਦੱਖਣੀ ਕੋਰੀਆ | ਪਾਕਿਸਤਾਨ | 6 − 2 |
8 ਦਸੰਬਰ 2011 | ਇੰਗਲੈਂਡ-ਜਰਮਨੀ | ਜਰਮਨੀ | 1 − 2 |
10 ਦਸੰਬਰ 201 | ਜਰਮਨੀ-ਪਾਕਿਸਤਾਨ | ਜਰਮਨੀ | 5 − 0 |
10 ਦਸੰਬਰ 201 | ਇੰਗਲੈਂਡ-ਦੱਖਣੀ ਕੋਰੀਆ | ਇੰਗਲੈਂਡ | 4 − 3 |
ਤਾਰੀਖ਼ | ਮੈਚ | ਜੇਤੂ ਟੀਮ | ਸਥਾਨ | ਗੋਲ |
---|---|---|---|---|
11 ਦਸੰਬਰ 2011 | ਪਾਕਿਸਤਾਨ-ਕੋਰੀਆ | ਪਾਕਿਸਤਾਨ | 7ਵਾਂ 8ਵਾਂ ਸਥਾਨ | 5 – 4 (ਗੋਲਡਨ ਗੋਲ) |
11 ਦਸੰਬਰ 2011 | ਜਰਮਨੀ-ਇੰਗਲੈਂਡ | ਜਰਮਨੀ | 5ਵਾਂ 6ਵਾਂ ਸਥਾਨ | 1 – 0 |
11 ਦਸੰਬਰ 2011 | ਨਿਊਜ਼ੀਲੈਂਡ-ਹਾਲੈਂਡ | ਹਾਲੈਂਡ | 3,4 ਸਥਾਨ | 3 – 5 |
ਤਾਰੀਖ਼ | ਮੈਚ | ਜੇਤੂ ਟੀਮ | ਸਥਾਨ | ਗੋਲ |
---|---|---|---|---|
11 ਦਸੰਬਰ 2011 | ਆਸਟਰੇਲੀਆ-ਸਪੇਨ | ਆਸਟਰੇਲੀਆ | 1,2 ਸਥਾਨ | 1 – 0 |
ਉੱਤਮ ਖ਼ਿਡਾਰੀ | ਟਾਪ ਸਕੋਰਰ | ਵਧੀਆ ਗੋਲਕੀਪਰ | ਫ਼ੇਅਰ ਪਲੇਅ ਟਰਾਫ਼ੀ |
---|---|---|---|
ਸਾਂਤੀ ਫੀਰਿਕਸਾ | ਜੈਮੀ ਡਵਾਇਰ | ਕੈਲੇ ਪੌਂਟੀਫਿਕਸ | ਆਸਟਰੇਲੀਆ |
ਸਾਲ | ਮੇਜ਼ਬਾਨ | ਫਾਈਨਲ | ਤੀਜਾ ਸਥਾਨ | ||||||
---|---|---|---|---|---|---|---|---|---|
ਜੇਤੂ | ਗੋਲ | ਉਪ-ਜੇਤੂ | ਤੀਜਾ ਸਥਾਨ | ਗੋਲ | ਚੌਥਾ ਸਥਾਨ | ||||
1978 |
ਲਾਹੌਰ, ਪਾਕਿਸਤਾਨ | ਪਾਕਿਸਤਾਨ | ਆਸਟਰੇਲੀਆ | ਇੰਗਲੈਂਡ | ਨਿਊਜ਼ੀਲੈਂਡ | ||||
1980 |
ਕਰਾਚੀ, ਪਾਕਿਸਤਾਨ | ਪਾਕਿਸਤਾਨ | ਪੱਛਮੀ ਜਰਮਨੀ | ਆਸਟਰੇਲੀਆ | ਹਾਲੈਂਡ | ||||
1981 |
ਕਰਾਚੀ, ਪਾਕਿਸਤਾਨ | ਹਾਲੈਂਡ | ਆਸਟਰੇਲੀਆ | ਪੱਛਮੀ ਜਰਮਨੀ | ਪਾਕਿਸਤਾਨ | ||||
1982 |
ਐਮਸਤਲਵੀਨ, ਹਾਲੈਂਡ | ਹਾਲੈਂਡ | ਆਸਟਰੇਲੀਆ | ਭਾਰਤ | ਪਾਕਿਸਤਾਨ | ||||
1983 |
ਕਰਾਚੀ, ਪਾਕਿਸਤਾਨ | ਆਸਟਰੇਲੀਆ | ਪਾਕਿਸਤਾਨ | ਪੱਛਮੀ ਜਰਮਨੀ | ਭਾਰਤ | ||||
1984 |
ਕਰਾਚੀ, ਪਾਕਿਸਤਾਨ | ਆਸਟਰੇਲੀਆ | ਪਾਕਿਸਤਾਨ | ਇੰਗਲੈਂਡ | ਹਾਲੈਂਡ | ||||
1985 |
ਪਰਥ, ਆਸਟਰੇਲੀਆ | ਆਸਟਰੇਲੀਆ | ਇੰਗਲੈਂਡ | ਪੱਛਮੀ ਜਰਮਨੀ | ਪਾਕਿਸਤਾਨ | ||||
1986 |
ਕਰਾਚੀ, ਪਾਕਿਸਤਾਨ | ਜਰਮਨੀ | ਆਸਟਰੇਲੀਆ | ਪਾਕਿਸਤਾਨ | ਇੰਗਲੈਂਡ | ||||
1987 |
ਐਮਸਤਲਵੀਨ, ਹਾਲੈਂਡ | ਜਰਮਨੀ | ਹਾਲੈਂਡ | ਆਸਟਰੇਲੀਆ | ਇਗੰਲੈਂਡ | ||||
1988 |
ਲਾਹੌਰ, ਪਾਕਿਸਤਾਨ | ਜਰਮਨੀ | ਪਾਕਿਸਤਾਨ | ਆਸਟਰੇਲੀਆ | ਸੋਵੀਅਤ ਯੂਨੀਅਨ | ||||
1989 |
ਬਰਲਿਨ, ਜਰਮਨੀ | ਆਸਟਰੇਲੀਆ | ਹਾਲੈਂਡ | ਜਰਮਨੀ | ਪਾਕਿਸਤਾਨ | ||||
1990 |
ਮੈਲਬੌਰਨ, ਆਸਟਰੇਲੀਆ | ਆਸਟਰੇਲੀਆ | ਹਾਲੈਂਡ | ਜਰਮਨੀ | ਪਾਕਿਸਤਾਨ | ||||
1991 |
ਬਰਲਿਨ, ਜਰਮਨੀ | ਜਰਮਨੀ | ਪਾਕਿਸਤਾਨ | ਹਾਲੈਂਡ | ਆਸਟਰੇਲੀਆ | ||||
1992 |
ਕਰਾਚੀ, ਪਾਕਿਸਤਾਨ | ਜਰਮਨੀ | 4–0 | ਆਸਟਰੇਲੀਆ | ਪਾਕਿਸਤਾਨ | 2–1 | ਹਾਲੈਂਡ | ||
1993 |
ਕੁਆਲਾਲੰਪੁਰ, ਮਲੇਸ਼ੀਆ | ਆਸਟਰੇਲੀਆ | 4–0 | ਜਰਮਨੀ | ਹਾਲੈਂਡ | 6–2 | ਪਾਕਿਸਤਾਨ | ||
1994 |
ਲਾਹੌਰ, ਪਾਕਿਸਤਾਨ | ਪਾਕਿਸਤਾਨ | 2–2 (7–6) ਪਨੈਲਟੀ ਸਟਰੌਕਸ |
ਜਰਮਨੀ | ਹਾਲੈਂਡ | 2–2 (9–8) ਪਨੈਲਟੀ ਸਟਰੌਕਸ |
ਆਸਟਰੇਲੀਆ | ||
1995 |
ਬਰਲਿਨ, ਜਰਮਨੀ | ਜਰਮਨੀ | 2–2 (4–2) ਪਨੈਲਟੀ ਸਟਰੌਕਸ |
ਆਸਟਰੇਲੀਆ | ਪਾਕਿਸਤਾਨ | 2–1 | ਹਾਲੈਂਡ | ||
1996 |
ਚੇਨੱਈ, ਭਾਰਤ | ਹਾਲੈਂਡ | 3–2 | ਪਾਕਿਸਤਾਨ | ਜਰਮਨੀ | 5–0 | ਭਾਰਤ | ||
1997 |
ਏਡੀਲੇਡ, ਆਸਟਰੇਲੀਆ | ਜਰਮਨੀ | 3–2 ਗੋਲਡਨ ਗੋਲ ਰਾਹੀਂ |
ਆਸਟਰੇਲੀਆ | ਸਪੇਨ | 2–1 | ਹਾਲੈਂਡ | ||
1998 |
ਲਾਹੌਰ, ਪਾਕਿਸਤਾਨ | ਹਾਲੈਂਡ | 3–1 | ਪਾਕਿਸਤਾਨ | ਆਸਟਰੇਲੀਆ | 1–1 (8–7) ਪਨੈਲਟੀ ਸਟਰੌਕਸ |
ਦੱਖਣੀ ਕੋਰੀਆ | ||
1999 |
ਬਰਿਸਬਨ, ਆਸਟਰੇਲੀਆ | ਆਸਟਰੇਲੀਆ | 3–1 | ਦੱਖਣੀ ਕੋਰੀਆ | ਹਾਲੈਂਡ | 5–2 | ਸਪੇਨ | ||
2000 |
ਐਮਸਤਲਵੀਨ, ਹਾਲੈਂਡ | ਹਾਲੈਂਡ | 2–1 ਗੋਲਡਨ ਗੋਲ ਰਾਹੀਂ |
ਜਰਮਨੀ | ਦੱਖਣੀ ਕੋਰੀਆ | 3–0 | ਸਪੇਨ | ||
2001 |
ਰੋਟੈਰਡਮ, ਹਾਲੈਂਡ | ਜਰਮਨੀ | 2–1 | ਆਸਟਰੇਲੀਆ | ਹਾਲੈਂਡ | 5–2 | ਪਾਕਿਸਤਾਨ | ||
2002 |
ਕੋਲੋਨ, ਜਰਮਨੀ | ਹਾਲੈਂਡ | 0–0 (3–2) ਪਨੈਲਟੀ ਸਟਰੌਕਸ |
ਜਰਮਨੀ | ਪਾਕਿਸਤਾਨ | 4–3 | ਭਾਰਤ | ||
2003 |
ਐਮਸਤਲਵੀਨ, ਹਾਲੈਂਡ | ਹਾਲੈਂਡ | 4–2 | ਆਸਟਰੇਲੀਆ | ਪਾਕਿਸਤਾਨ | 4–3 | ਭਾਰਤ | ||
2004 |
ਲਾਹੌਰ, ਪਾਕਿਸਤਾਨ | ਸਪੇਨ | 4–2 | ਹਾਲੈਂਡ | ਪਾਕਿਸਤਾਨ | 3–2 | ਭਾਰਤ | ||
2005 |
ਚੇਨੱਈ, ਭਾਰਤ | ਆਸਟਰੇਲੀਆ | 3–1 | ਹਾਲੈਂਡ | ਸਪੇਨ | 5–2 | ਜਰਮਨੀ | ||
2006 |
ਟੇਰਾਸਾ, ਸਪੇਨ | ਹਾਲੈਂਡ | 2–1 | ਜਰਮਨੀ | ਸਪੇਨ | 2–2 (5–4) ਪਨੈਲਟੀ ਸਟਰੌਕਸ |
ਆਸਟਰੇਲੀਆ | ||
2007 |
ਕੁਆਲਾਲੰਪੁਰ, ਮਲੇਸ਼ੀਆ | ਜਰਮਨੀ | 1–0 | ਆਸਟਰੇਲੀਆ | ਹਾਲੈਂਡ | 3–2 | ਦੱਖਣੀ ਅਫ਼ਰੀਕਾ | ||
2008 |
ਰੋਟੈਰਡਮ, ਹਾਲੈਂਡ | ਆਸਟਰੇਲੀਆ | 4–1 | ਸਪੇਨ | ਅਰਜਨਟੀਨਾਂ | 2–2 (5–3) ਪਨੈਲਟੀ ਸਟਰੌਕਸ |
ਹਾਲੈਂਡ | ||
2009 |
ਮੈਲਬੌਰਨ, ਆਸਟਰੇਲੀਆ | ਆਸਟਰੇਲੀਆ | 5–3 | ਜਰਮਨੀ | ਦੱਖਣੀ ਕੋਰੀਆ | 4–2 | ਹਾਲੈਂਡ | ||
2010 |
ਮੌਂਚਿੰਗਲਾਬਚ, ਜਰਮਨੀ | ਆਸਟਰੇਲੀਆ | 4–0 | ਇੰਗਲੈਂਡ | ਹਾਲੈਂਡ | 4–1 | ਜਰਮਨੀ | ||
2011 |
ਆਕਲੈਂਡ, ਨਿਊਜ਼ੀਲੈਂਡ | ਆਸਟਰੇਲੀਆ | 1–0 | ਸਪੇਨ | ਹਾਲੈਂਡ | 5–3 | ਨਿਊਜ਼ੀਲੈਂਡ | ||
2012 |
ਆਸਟਰੇਲੀਆ | ||||||||
2014 |
ਅਰਜਨਟੀਨਾਂ |
ਟੀਮ | ਜੇਤੂ | ਉਪ ਜੇਤੂ | ਤੀਜਾ ਸਥਾਨ | ਚੌਥਾ ਸਥਾਂਨ | ਪਹਿਲੇ ਚਾਰਾਂ ਤੱਕ |
---|---|---|---|---|---|
ਆਸਟਰੇਲੀਆ | 12 | 10 | 4 | 3 | 29 |
ਜਰਮਨੀ | 9 | 7 | 6 | 2 | 24 |
ਹਾਲੈਂਡ | 8 | 5 | 8 | 7 | 28 |
ਪਾਕਿਸਤਾਨ | 3 | 6 | 6 | 7 | 22 |
ਸਪੇਨ | 1 | 2 | 3 | 2 | 8 |
ਇੰਗਲੈਂਡ | 0 | 2 | 2 | 2 | 6 |
ਦੱਖਣੀ ਕੋਰੀਆ | 0 | 1 | 2 | 2 | 5 |
ਭਾਰਤ | 0 | 0 | 1 | 5 | 6 |
ਅਰਜਨਟੀਨਾਂ | 0 | 0 | 1 | 0 | 1 |
ਨਿਊਜ਼ੀਲੈਂਡ | 0 | 0 | 0 | 2 | 2 |
ਸੋਵੀਅਤ ਯੂਨੀਅਨ | 0 | 0 | 0 | 1 | 1 |