ਹਾਕੂਤੋ ਜੈਲੀ |
---|
Hakuto peach jelly |
|
ਸੰਬੰਧਿਤ ਦੇਸ਼ | ਜਪਾਨ |
---|
|
ਖਾਣਾ | ਮਿਠਾਈ |
---|
ਪਰੋਸਣ ਦਾ ਤਰੀਕਾ | ਠੰਡਾ |
---|
ਮੁੱਖ ਸਮੱਗਰੀ | ਪੀਚ ਅਤੇ ਖਣਿਜ ਪਾਣੀ |
---|
ਹਾਕੂਤੋ ਜੈਲੀ (白桃 ゼ リ ー?) ਇੱਕ ਮੌਸਮੀ ਜਪਾਨੀ ਮਿਠਆਈ ਜੋ ਕੀ ਸਿਰਫ ਗਰਮੀ ਵਿੱਚ ਹੀ ਉਪਲੱਬਧ ਹੁੰਦੀ ਹੈ।[1] ਇਸਨੂੰ ਓਕਯਾਮਾ ਦੇ ਹਾਕੂਤੋ ਦੇ ਪੀਚ ਖਣਿਜ ਪਾਣੀ ਨਾਲ ਬਣਾਇਆ ਜਾਂਦਾ ਹੈ। ਇਸਦੀ ਬਨਾਵਟ ਬਰੀ ਹੀ ਨਰਮ ਅਤੇ ਮੱਖਮਲੀ ਹੁੰਦੀ ਹੈ। ਇਸਦੀ ਮਹਿਕ ਅਤੇ ਸਵਾਦ ਪੀਚ ਵਾਲਾ ਹੁੰਦਾ ਹੈ। ਹਾਕੂਤੋ ਜੈਲੀ ਆੜੂ ਦੇ ਆਕਾਰ ਵਾਲੇ ਡਿੱਬੇ ਵਿੱਚ ਦਿੱਤੀ ਜਾਂਦੀ ਹੈ।[2]
ਹਾਕੂਤੋ ਜੈਲੀ ਨੂੰ ਕਿਊਬ ਦੇ ਆਕਾਰ ਵਿੱਚ ਕੱਟ ਕੇ ਜਾਂ ਕੰਟੇਨਰ ਵਿੱਚੋਂ ਚਮਚੇ ਨਾਲ ਖਾਧਾ ਜਾਂਦਾ ਹੈ. ਇਸਨੂੰ ਠੰਡਾ ਹੀ ਖਾਇਆ ਜਾਂਦਾ ਹੈ। ਇਸਦੇ ਮੌਸਮੀ ਮਿਠਆਈ ਹੋਣ ਕਰਕੇ, ਹਾਕੂਤੋ ਜੈਲੀ ਦਾ ਸੁਆਦ ਹਰ ਸਾਲ ਅਲੱਗ ਤਰਾਂ ਦਾ ਹੁੰਦਾ ਹੈ। ਹਾਕੂਤੋ ਜੈਲੀ ਬਹੁਤ ਹੀ ਮਹਿੰਗੀ ਹੁੰਦੀ ਹੈ।[3]