ਹਿਰਨੀ ਝਰਨਾ | |
---|---|
ਸਥਿੱਤੀ | ਪੱਛਮੀ ਸਿੰਘਭੂਮ, ਝਾਰਖੰਡ, ਭਾਰਤ |
ਕੋਆਰਡੀਨੇਟ | 22°52′00″N 85°20′00″E / 22.8667°N 85.3333°E[1] |
ਉਚਾਈ | 608 ਮੀਟਰ |
ਕੁੱਲ ਉਚਾਈ | 37 ਮੀਟਰ (121 ਫੁੱਟ) |
Watercourse | ਰਾਮਗੜ੍ਹ ਨਦੀ |
ਹਿਰਨੀ ਝਰਨਾ ਭਾਰਤ ਦੇ ਝਾਰਖੰਡ ਰਾਜ ਵਿੱਚ ਪੱਛਮੀ ਸਿੰਘਭੂਮ ਵਿੱਚ ਸਥਿਤ ਇੱਕ ਝਰਨਾ ਹੈ। [2]
ਰਾਂਚੀ ਪਠਾਰ ਦੇ ਇੱਕ ਕਿਨਾਰੇ 'ਤੇ, ਬੰਦਗਾਓਂ ਦੇ ਆਲੇ-ਦੁਆਲੇ, ਰਾਮਗੜ੍ਹ ਨਦੀ 37 ਮੀਟਰ (121 ਫੁੱਟ) ਦੀ ਉਚਾਈ ਤੋਂ ਹੇਠਾਂ ਡਿੱਗਦੀ ਹੈ। ਹਿਰਨੀ ਝਰਨੇ ਦੇ ਰੂਪ ਵਿੱਚ ਇਹ ਗਰਜਦੀ ਵਿਸ਼ਾਲ ਧਾਰਾ ਬਣ ਜਾਂਦੀ ਹੈ। [3] ਸੰਘਣੇ ਜੰਗਲ ਦੇ ਖੇਤਰ ਵਿੱਚ ਸਥਿਤ, ਹਿਰਨੀ ਨੂੰ ਕੁਦਰਤੀ ਸੁੰਦਰਤਾਈ ਦੀ ਭਰਪੂਰ ਦਾਤ ਮਿਲ਼ੀ ਹੋਈ ਹੈ। [4]
ਹਿਰਨੀ ਫਾਲਸ ਖੁੰਟੀ ਤੋਂ 20 ਕਿਲੋਮੀਟਰ (12 ਮੀਲ), ਰਾਂਚੀ ਤੋਂ 62 ਕਿਲੋਮੀਟਰ (39 ਮੀਲ) [5] ਅਤੇ ਚਾਈਬਾਸਾ ਤੋਂ 68 ਕਿਲੋਮੀਟਰ (42 ਮੀਲ) ਦੂਰ ਹੈ। [6]