ਸ਼੍ਰੇਣੀਆਂ | LGBT news periodical |
---|---|
ਆਵਿਰਤੀ | Bimonthly |
ਸਥਾਪਨਾ | 1997 |
ਆਖਰੀ ਅੰਕ | January 2002 |
ਦੇਸ਼ | United States |
ਅਧਾਰ-ਸਥਾਨ | Los Angeles |
ਭਾਸ਼ਾ | English |
ਹੀਰੋ ਮੈਗਜ਼ੀਨ ਇੱਕ ਅਮਰੀਕੀ ਗਲੋਸੀ ਦੋ-ਮਾਸਿਕ ਐਲ.ਜੀ.ਬੀ.ਟੀ. ਮੈਗਜ਼ੀਨ ਸੀ, ਜੋ 1997 ਵਿੱਚ ਸੈਮ ਜੇਨਸਨ ਪੇਜ ਅਤੇ ਪਾਲ ਹੌਰਨ ਦੁਆਰਾ ਸਹਿ-ਸਥਾਪਿਤ ਕੀਤਾ ਗਿਆ ਸੀ।[1] ਜਨਵਰੀ 2002 ਵਿੱਚ ਰਸਾਲੇ ਦਾ ਪ੍ਰਕਾਸ਼ਨ ਬੰਦ ਹੋ ਗਿਆ। ਇਹ ਲਾਸ ਏਂਜਲਸ ਅਧਾਰਤ ਸੀ।[2]
ਮੈਗਜ਼ੀਨ ਨੇ ਐਲਜੀਬੀਟੀ ਸਭਿਆਚਾਰ ਦੀ "ਮੁੱਖ ਧਾਰਾ" ਦੀ ਲਹਿਰ ਚਲਾਈ ਅਤੇ ਲਾਇਬ੍ਰੇਰੀ ਜਰਨਲ ਦੁਆਰਾ "ਹਾਈਲੀ ਰੇਕੇਮੇਂਡਡ" ਵਜੋਂ ਸ਼੍ਰੇਣੀਬੱਧ ਕੀਤੀ ਜਾਣ ਵਾਲੀ ਪਹਿਲੀ ਐਲਜੀਬੀਟੀ ਮੈਗਜ਼ੀਨ ਸੀ। ਇਸਨੇ ਇੱਕ ਰਾਸ਼ਟਰੀ ਐਲਜੀਬੀਟੀ ਮੈਗਜ਼ੀਨ ਵਿੱਚ ਪਹਿਲਾ ਆਟੋਮੋਟਿਵ ਕਾਲਮ ਪ੍ਰਕਾਸ਼ਿਤ ਕੀਤਾ। ਹੀਰੋ ਨੇ ਕਈ ਹੋਰ ਐਲਜੀਬੀਟੀ ਪ੍ਰਕਾਸ਼ਨਾਂ ਦੇ "ਸੈਕਸ ਵੇਚਣ" ਦੇ ਰਵੱਈਏ ਤੋਂ ਮੂੰਹ ਮੋੜ ਲਿਆ[3] ਅਤੇ ਬਾਲਗ ਜਾਂ ਤੰਬਾਕੂ ਵਿਗਿਆਪਨ ਨੂੰ ਸਵੀਕਾਰ ਨਹੀਂ ਕੀਤਾ। ਮੈਗਜ਼ੀਨ ਉਸ ਸਮੇਂ ਦੇ ਹੋਰ ਐਲਜੀਬੀਟੀ ਰਸਾਲਿਆਂ ਨਾਲੋਂ 40 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਨੂੰ ਵੀ ਸ਼ਾਮਲ ਕਰਦਾ ਸੀ।
ਆਪਣੇ ਪਹਿਲੇ 3 ਸਾਲਾਂ ਵਿੱਚ ਤੇਜ਼ੀ ਨਾਲ ਵਿਕਾਸ ਕਰਨ ਤੋਂ ਬਾਅਦ, 11 ਸਤੰਬਰ, 2001 ਤੋਂ ਬਾਅਦ ਰਸਾਲੇ ਦੀ ਵਿੱਤੀ ਸਹਾਇਤਾ ਨੂੰ ਫ੍ਰੀਜ਼ ਕਰ ਦਿੱਤਾ ਗਿਆ ਸੀ ਅਤੇ ਪ੍ਰਕਾਸ਼ਨ ਨੇ ਜਨਵਰੀ 2002 ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਮੂਲ ਕੰਪਨੀ ਹੀਰੋ ਮੀਡੀਆ SpaTravelGuy.com ਸਮੇਤ ਹੋਰ ਔਨਲਾਈਨ ਅਤੇ ਪ੍ਰਿੰਟ ਪ੍ਰਕਾਸ਼ਨਾਂ ਨੂੰ ਵਿਕਸਤ ਕਰਨਾ ਜਾਰੀ ਰੱਖਦੀ ਹੈ।
{{cite web}}
: Unknown parameter |dead-url=
ignored (|url-status=
suggested) (help)