ਹੈਲਮਟ ਗ੍ਰਾੱਪਨਰ ਵੀਏਨਾ ਵਿੱਚ ਇੱਕ ਵਕੀਲ ਹੈ, ਜੋ ਐਲਜੀਬੀਟੀ ਯੂਰਪੀਅਨ ਅਧਿਕਾਰਾਂ ਵਿੱਚ ਮੋਹਰੀ ਵਕੀਲ ਮੰਨਿਆ ਜਾਂਦਾ ਹੈ। ਉਹ 1991 ਵਿੱਚ ਇਸ ਦੀ ਨੀਂਹ ਤੋਂ ਹੀ ਰੈਚਟਸਕੋਮੀਟ ਲਾਂਬਡਾ ਦਾ ਪ੍ਰਧਾਨ ਰਿਹਾ ਹੈ।[1]
2005 ਤੋਂ ਉਹ ਯੂਰਪੀਅਨ ਕਮਿਸ਼ਨ ਓਨ ਸੈਕਸੂਅਲ ਓਰੀਐਂਟੇਸ਼ਨ ਲਾਅ (ਈਸੀਐਸਓਐਲ) ਵਿੱਚ ਆਸਟਰੀਆ ਦਾ ਪ੍ਰਤੀਨਿਧੀ ਰਿਹਾ ਹੈ।[2]
ਸਾਲ 2016 ਵਿੱਚ ਗ੍ਰਾੱਪਨਰ ਨੂੰ ਵੀਏਨਾ ਰਾਜ ਦੁਆਰਾ ਸਭ ਤੋਂ ਵੱਡਾ ਸਨਮਾਨ- ਡੇਕੋਰੇਸ਼ਨ ਆਫ ਮੇਰਿਟ ਨਾਲ ਸਨਮਾਨਿਤ ਕੀਤਾ ਗਿਆ ਸੀ।[3]
2017 ਵਿੱਚ ਗ੍ਰਾੱਪਨਰ ਨੇ ਪੰਜ ਸਮਲਿੰਗੀ ਪਰਿਵਾਰਾਂ ਦੇ ਅਧਿਕਾਰਾਂ ਲਈ ਇੱਕ ਕੇਸ ਦੀ ਪੈਰਵੀ ਕੀਤੀ ਜਿਸ ਦੇ ਨਤੀਜੇ ਵਜੋਂ ਆਸਟਰੀਆ ਦੀ ਸਰਵਉੱਚ ਅਦਾਲਤ ਨੇ ਇਹ ਫੈਸਲਾ ਸੁਣਾਇਆ ਕਿ ਸਮਲਿੰਗੀ ਜੋੜਿਆਂ ਨੂੰ ਵਿਆਹ ਤੋਂ ਪਾਬੰਦੀ ਦੇਣਾ ਪੱਖਪਾਤੀ ਸੀ।[4][5] ਆਸਟਰੀਆ ਵਿੱਚ ਪਹਿਲਾ ਸਮਲਿੰਗੀ ਵਿਆਹ ਦਸੰਬਰ 2018 ਵਿੱਚ ਗ੍ਰਾੱਪਨਰ ਦੇ ਗਾਹਕਾਂ ਲਈ ਸੀ, ਜਿਸ ਵਿੱਚ ਸਮਲਿੰਗੀ ਵਿਆਹ 2019 ਦੇ ਸ਼ੁਰੂ ਵਿੱਚ ਆਮ ਲੋਕਾਂ ਲਈ ਉਪਲਬਧ ਹੋਏ ਸਨ।[6][7]
{{cite web}}
: Check date values in: |access-date=
(help)