ਗਿਆਨ ਮੀਮਾਂਸਿਕ ਹੋਂਦਵਾਦੀ ਪਰਾਭੌਤਿਕ ਰਚਨਾਮੂਲਕ ਨੈਤਿਕ ਸਿਆਸੀ |
ਹੋਂਦਵਾਦੀ ਨਹਿਲਵਾਦ (ਅੰਗਰੇਜ਼ੀ: Existential nihilism) ਇੱਕ ਦਾਰਸ਼ਨਿਕ ਸਿਧਾਂਤ ਹੈ ਜਿਸਦੇ ਅਨੁਸਾਰ ਜ਼ਿੰਦਗੀ ਦਾ ਕੋਈ ਅੰਤਰੀਵ ਅਰਥ ਨਹੀਂ ਹੈ। ਇਸ ਸਿਧਾਂਤ ਦੇ ਅਨੁਸਾਰ ਸ੍ਰਿਸ਼ਟੀ ਦਾ ਹਰ ਵਿਅਕਤੀ ਬਾਕੀਆਂ ਤੋਂ ਵੱਖ ਪੈਦਾ ਹੋਇਆ ਹੈ ਪਰ ਹਰ ਵਕਤ ਉਸ ਉੱਤੇ ਦਬਾਅ ਪਾਇਆ ਜਾਂਦਾ ਹੈ ਕਿ ਉਹ ਇਸਦੇ ਅਰਥ ਲੱਭੇ।[1] ਹੋਂਦਵਾਦ ਵਿੱਚ ਜੀਵਨ ਦੀ ਅੰਤਰਨਿਹਤ ਅਰਥਹੀਣਤਾ ਦੀ ਗੱਲ ਕੀਤੀ ਗਈ ਹੈ ਅਤੇ ਉਸ ਅਨੁਸਾਰ ਹਰ ਵਿਅਕਤੀ ਆਪਣੀ ਜ਼ਿੰਦਗੀ ਦਾ ਮਕਸਦ ਤੈਅ ਕਰਦਾ ਹੈ। ਨਹਿਲਵਾਦ ਦੀਆਂ ਸਾਰੀਆਂ ਕਿਸਮਾਂ ਨਾਲੋਂ ਹੋਂਦਵਾਦੀ ਨਹਿਲਵਾਦ ਦੀ ਗੱਲ ਸਭ ਤੋਂ ਜ਼ਿਆਦਾ ਹੁੰਦੀ ਹੈ।[2]