ਹੋਕੂ (ਜਾਪਾਨੀ: 発句, ਸ਼ਾਬਦਿਕ ਅਰਥ: ਅਰੰਭਕ ਕਾਵਿ ਬੰਦ) ਇੱਕ ਜਾਪਾਨੀ ਰੂੜ੍ਹੀਵਾਦੀ ਮਿਲ ਕੇ ਜੋੜੀ ਹੋਈ ਕਵਿਤਾ, ਰੇਂਗਾ, ਜਾਂ ਬਾਅਦ ਵਿਉਤਪੰਨ ਰੇਂਕੂ ਦੇ ਆਰੰਭਿਕ ਬੰਦ ਨੂੰ ਕਿਹਾ ਜਾਂਦਾ ਸੀ।[1] ਮਾਤਸੂਓ ਬਾਸ਼ੋ ਦੇ ਸਮੇਂ (1644–1694) ਤੋਂ ਹੋਕੂ ਇੱਕ ਸੁਤੰਤਰ ਨਿੱਕੀ ਕਵਿਤਾ ਵਜੋਂ ਵਿਚਰਨਾ ਸ਼ੁਰੂ ਹੋ ਗਿਆ, ਅਤੇ ਹੈਬਨ ਵਿੱਚ (ਗਦ ਦੇ ਨਾਲ ਸੰਜੋਇਆ), ਅਤੇ ਹਾਇਗਾ (ਇੱਕ ਚਿੱਤਰ ਦੇ ਨਾਲ ਸੰਜੋਇਆ) ਹੁੰਦਾ ਹੈ। 19ਵੀਂ ਸਦੀ ਦੇ ਅੰਤ ਵਿੱਚ, ਮਾਸਓਕਾ ਸ਼ੀਕੀ (1867 - 1902), ਨੇ ਅਲਗ ਇਕੱਲੇ ਹੋਕੂ ਨੂੰ ਹਾਇਕੂ ਨਾਮ ਦੇ ਦਿੱਤਾ।[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |