ਹੋਨਾਮਾਨਾ ਕੇਰੇ | |
---|---|
ਕਸਬਾ | |
ਗੁਣਕ: 12°37′16″N 75°52′49″E / 12.620991°N 75.880165°E | |
ਦੇਸ਼ | ਭਾਰਤ |
ਰਾਜ | ਕਰਨਾਟਕ |
ਜ਼ਿਲ੍ਹਾ | ਕੋਡਾਗੂ |
ਭਾਸ਼ਾਵਾਂ | |
• ਸਰਕਾਰੀ | ਕੰਨੜ |
ਸਮਾਂ ਖੇਤਰ | ਯੂਟੀਸੀ+5:30 (IST) |
ਹੋਨਾਮਾਨਾ ਕੇਰੇ ( ਹੋਨਾਮਾ ਝੀਲ ) ਸੁਲੀਮਾਲਥੇ ਪਿੰਡ ਦੇ ਨੇੜੇ ਡੋਡਾਮਾਲਥੇ ਵਿੱਚ ਇੱਕ ਝੀਲ ਅਤੇ ਪਵਿੱਤਰ ਥਾਂ ਹੈ। ਇਹ ਝੀਲ ਭਾਰਤ ਦੇ ਕਰਨਾਟਕ ਰਾਜ ਵਿੱਚ ਕੂਰਗ ਦੇ ਸੋਮਵਰਪੇਟ ਕਸਬੇ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਕੋਡਾਗੂ ਦੀ ਸਭ ਤੋਂ ਵੱਡੀ ਝੀਲ ਹੈ, [1] ਅਤੇ ਸਾਲ ਵਿੱਚ ਇੱਕ ਵਾਰ, ਗੋਵਰੀ ਤਿਉਹਾਰ ਦੇ ਵੇਲੇ , ਇੱਕ ਵਿਸ਼ੇਸ਼ ਪੂਜਾ ਵੀ ਕੀਤੀ ਜਾਂਦੀ ਹੈ ਅਤੇ ਇੱਕ 'ਬਗੀਨਾ' ਜਿਸ ਵਿੱਚ ਦੇਵੀ ਹੋਨੰਮਾ ਦਾ ਸਮਾਨ ਹੁੰਦਾ ਹੈ, ਝੀਲ ਨੂੰ ਭੇਂਟ ਕੀਤਾ ਜਾਂਦਾ ਹੈ। [1] [2]
ਹੋਨਾਮਨਾ ਕੇਰੇ ਦੀ ਇਮਾਰਤ ਤੋਂ ਕੇਰੇਗੇ ਹਾਰ ਦੀ ਕਹਾਣੀ ਲਈ ਗਈ ਸੀ। ਦੰਤਕਥਾ ਦੇ ਅਨੁਸਾਰ, ਦੇਵੀ ਹੋਨਮਨਾ ਵਜੋਂ ਜਾਣੇ ਜਾਂਦੇ ਇੱਕ ਦੇਵਤੇ ਨੇ ਲੋਕਾਂ ਦੀ ਭਲਾਈ ਦੇ ਖਾਤਿਰ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ ਸੀ । ਉਸ ਦੇ ਸਨਮਾਨ ਦੇ ਵਿੱਚ ਇੱਕ ਮੰਦਰ ਵੀ ਬਣਾਇਆ ਗਿਆ ਸੀ ਅਤੇ ਹਾਲ ਹੀ ਵਿੱਚ ਬਿਹਤਰ ਸਹੂਲਤਾਂ ਨੂੰ ਪ੍ਰਦਾਨ ਕਰਨ ਲਈ ਇਸ ਥਾਂ ਦਾ ਆਧੁਨਿਕੀਕਰਨ ਵੀ ਕੀਤਾ ਗਿਆ ਹੈ। [3]
ਹੋਨਾਮਨਾ ਕੇਰੇ ਚੱਟਾਨਾਂ ਅਤੇ ਕੌਫੀ ਦੇ ਬਾਗਾਂ ਦੇ ਨਾਲ ਨਾਲ ਬਹੁਤ ਸਾਰੇ ਪਹਾੜਾਂ ਨਾਲ ਵੀ ਘਿਰਿਆ ਹੋਇਆ ਹੈ।
ਹੋਨਾਮਾਨਾ ਕੇਰੇ ਦੇ ਨੇੜੇ ਕੁਝ ਹੋਮਸਟੈਜ਼ ਹਨ। ਟਰੋਪਿਕਲ ਰੇਨ ਇੱਕ ਹੋਮਸਟੇ ਦਾ ਨਾਮ ਅਤੇ ਫਾਰਮ ਸਟੇ ਇਸ ਝੀਲ ਤੋਂ 1 ਕਿਲੋਮੀਟਰ ਦੂਰ ਹਨ । .
ਕੂਰਗ ਜ਼ਿਲ੍ਹੇ ਦੇ ਬਾਕੀ ਹਿੱਸਿਆਂ ਵਾਂਗ, ਹੋਨਾਮਾਨਾ ਕੇਰੇ ਵਿੱਚ ਤਾਪਮਾਨ ਸਾਲ ਦੇ ਦੌਰਾਨ 16 ਤੋਂ 27 ਡਿਗਰੀ ਦੇ ਵਿਚਕਾਰ ਹੀ ਰਹਿੰਦਾ ਹੈ।