ਨਸੀਮ ਹਜ਼ਾਜ਼ੀ ਉਰਦੂ ਦੇ ਮਸ਼ਹੂਰ ਲੇਖਕ[1], ਨਾਵਲਕਾਰ ਸਨ ਜੋ ਇਤਿਹਾਸਕ ਨਾਵਲਕਾਰੀ ਦੀ ਸਫ਼ ਵਿੱਚ ਅਹਿਮ ਮੁਕਾਮ ਰਖਦੇ ਹਨ। ਉਨ੍ਹਾਂ ਦਾ ਅਸਲ ਨਾਮ ਸ਼ਰੀਫ਼ ਹੁਸੈਨ ਸੀ ਲੇਕਿਨ ਉਹ ਜ਼ਿਆਦਾਤਰ ਆਪਣੇ ਕਲਮੀ ਨਾਮ "ਨਸੀਮ ਹਜਾਜ਼ੀ" ਨਾਲ ਮਸ਼ਹੂਰ ਹਨ। ਉਹ ਭਾਰਤ ਦੀ ਵੰਡ ਤੋਂ ਪਹਿਲਾਂ |ਪੰਜਾਬ, ਬਰਤਾਨਵੀ ਭਾਰਤ ਦੇ ਜ਼ਿਲ੍ਹਾ ਗਰਦਾਸਪੁਰ ਚ 1914 ਵਿੱਚ ਪੈਦਾ ਹੋਏ। ਬਰਤਾਨਵੀ ਰਾਜ ਤੋਂ ਆਜ਼ਾਦੀ ਦੇ ਵਕਤ ਉਨ੍ਹਾਂ ਦਾ ਖ਼ਾਨਦਾਨ ਹਿਜਰਤ ਕਰ ਕੇ ਪਾਕਿਸਤਾਨ ਚਲਾ ਗਿਆ ਅਤੇ ਬਾਕੀ ਦੀ ਜ਼ਿੰਦਗੀ ਉਨ੍ਹਾਂ ਨੇ ਪਾਕਿਸਤਾਨ ਚ ਗੁਜ਼ਾਰੀ। ਉਹ ਮਾਰਚ 1996 ਚ ਇਸ ਜਹਾਨ ਫ਼ਾਨੀ ਤੋਂ ਕੂਚ ਕਰ ਗਏ।