ਸਤਿੰਦਰ ਪਾਲ | |
---|---|
ਜਾਣਕਾਰੀ | |
ਜਨਮ ਦਾ ਨਾਮ | ਸਤਿੰਦਰ ਪਾਲ ਸਿੰਘ |
ਜਨਮ | ਬਜਰਾਵਰ, ਹੁਸ਼ਿਆਰਪੁਰ, ਪੰਜਾਬ, ਭਾਰਤ |
ਵੰਨਗੀ(ਆਂ) | |
ਕਿੱਤਾ |
|
ਸਾਜ਼ | ਵੋਕਲ, ਹਾਰਮੋਨੀਅਮ, ਚਿਮਟਾ, ਸਾਜ਼-ਏ-ਸਰਤਾਜ (ਉਸ ਦਾ ਸਵੈ-ਰਚਿਆ ਸੰਗੀਤ ਸਾਜ਼) |
ਸਾਲ ਸਰਗਰਮ | 2003–ਵਰਤਮਾਨ |
ਵੈਂਬਸਾਈਟ | satindersartaaj |
ਸਤਿੰਦਰ ਪਾਲ ਸਿੰਘ, ਸਤਿੰਦਰ ਸਰਤਾਜ ਦੇ ਨਾਂ ਨਾਲ ਮਸ਼ਹੂਰ, ਇੱਕ ਭਾਰਤੀ ਗਾਇਕ, ਗੀਤਕਾਰ, ਅਦਾਕਾਰ ਅਤੇ ਕਵੀ ਹੈ ਜੋ ਮੁੱਖ ਤੌਰ 'ਤੇ ਪੰਜਾਬੀ ਗੀਤਾਂ ਅਤੇ ਫਿਲਮਾਂ ਨਾਲ ਜੁੜਿਆ ਹੋਇਆ ਹੈ।[1][2] ਉਸ ਨੇ ਆਪਣੇ ਗੀਤ 'ਸਾਈਂ' ਨਾਲ ਪ੍ਰਸਿੱਧੀ ਹਾਸਲ ਕੀਤੀ। ਉਦੋਂ ਤੋਂ ਉਸ ਨੇ ਦੁਨੀਆ ਭਰ ਵਿੱਚ ਪ੍ਰਦਰਸ਼ਨ ਕੀਤਾ ਹੈ।[3] ਸਰਤਾਜ ਨੇ ਮਹਾਰਾਜਾ ਦਲੀਪ ਸਿੰਘ ਦੇ ਰੂਪ ਵਿੱਚ 2017 ਵਿੱਚ ਦ ਬਲੈਕ ਪ੍ਰਿੰਸ ਵਿੱਚ ਆਪਣੀ ਫਿਲਮ ਦੀ ਸ਼ੁਰੂਆਤ ਕੀਤੀ।
ਡਾ. ਸਤਿੰਦਰ ਸਰਤਾਜ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਪਿੰਡ ਬਜਰਾਵਰ ਵਿੱਚ ਹੋਇਆ। ਉਨ੍ਹਾਂ ਨੇ ਸ਼ੁਰੂਆਤੀ ਸਿੱਖਿਆ ਆਪਣੇ ਹੀ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚੋਂ ਹਾਸਿਲ ਕੀਤੀ। ਤੀਜੀ ਕਲਾਸ ਵਿੱਚ ਹੀ ਉਨ੍ਹਾਂ ਨੇ ਆਪਣੇ ਪਿੰਡ ਦੀਆਂ ਬਾਲ-ਸਭਾਵਾਂ ਵਿੱਚ ਗਾਉਣਾ-ਵਜਾਉਣਾ ਸ਼ੁਰੂ ਕੀਤਾ। ਸਰਤਾਜ ਦੀ ਪਤਨੀ ਦਾ ਨਾਮ ਗੌਰੀ ਹੈ ਅਤੇ ਉਨ੍ਹਾਂ ਦਾ ਵਿਆਹ 9 ਦਸੰਬਰ 2010 ਨੂੰ ਚੰਡੀਗੜ੍ਹ ਦੇ ਤਾਜ ਹੋਟਲ ਵਿਖੇ ਹੋਇਆ ਸੀ।[4]
ਭਾਰਤ ਵਿੱਚ ਜ਼ਿਆਦਾਤਰ ਲੋਕ-ਗਾਇਕ ਅਤੇ ਫ਼ਿਲਮੀ-ਗਾਇਕ ਆਪਣੀ ਵਿਦਿਅਕ ਯੋਗਤਾ ਲਈ ਨਹੀਂ ਜਾਣੇ ਜਾਂਦੇ, ਪਰੰਤੂ ਸਤਿੰਦਰ ਸਰਤਾਜ ਨੇ ਸੰਗੀਤ ਵਿੱਚ ਉੱਚ ਪੱਧਰੀ ਸਿੱਖਿਆ ਹਾਸਲ ਕੀਤੀ ਹੋਈ ਹੈ। ਇਨ੍ਹਾਂ ਬੀ.ਏ ਸਰਕਾਰੀ ਕਾਲਜ, ਹੁਸ਼ਿਆਰਪੁਰ ਤੋਂ ਕੀਤੀ ਹੈ।[5] ਇਸ ਤੋਂ ਬਾਦ ਐਮ.ਏ ਮਿਊਜ਼ਕ,ਐੱਮ. ਫ਼ਿੱਲ ਦੀ ਡਿਗਰੀ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਤੋਂ ਕੀਤੀ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਹੀ ਸੂਫ਼ੀ ਗਾਇਨ ਵਿੱਚ ਪੀ. ਐੱਚ. ਡੀ. ਦੀ ਡਿਗਰੀ ਹਾਸਿਲ ਕੀਤੀ।[6] ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਛੇ ਸਾਲ ਸੰਗੀਤ ਸਿਖਾਇਆ ਤੇ ਆਪ ਢੋਲ ਵਜਾ ਕੇ ਭੰਗੜਾ ਵੀ ਸਿਖਾਉਂਦੇ ਰਹੇ। ਉਨ੍ਹਾਂ ਨੇ ਇੱਕ ਸਰਟੀਫ਼ਿਕੇਟ ਕੋਰਸ ਅਤੇ ਫ਼ਾਰਸੀ ਭਾਸ਼ਾ ਵਿੱਚ ਡਿਪਲੋਮਾ ਵੀ ਪੂਰਾ ਕੀਤਾ।[1] ਪੜ੍ਹਾਈ ਦੌਰਾਨ ਉਹ ਵੱਡੇ-ਵੱਡੇ ਸ਼ਾਇਰਾਂ, ਕਵੀਆਂ ਤੇ ਕਵੀਸ਼ਰਾਂ ਨੂੰ ਪੜ੍ਹਦੇ ਸਨ ਤੇ ਉਨ੍ਹਾਂ ਤੋਂ ਹੀ ਪ੍ਰੇਰਨਾ ਲੈ ਕੇ ਆਪ ਜੀ ਨੇ ਵੀ ਥੋੜ੍ਹੀ ਕਲਮ-ਘਿਸਾਈ ਸ਼ੁਰੂ ਕੀਤੀ। ਉਹ ਵੀ ਹੌਲ਼ੀ-ਹੌਲ਼ੀ ਸ਼ਾਇਰੀ ਕਰਨ ਲੱਗੇ। ਕਾਲਜ ਦੌਰਾਨ ਇੱਕ ਗੀਤ ‘ਤੀਜਾ ਰਾਤਰੀ ਦਾ ਪਹਿਰ’ ਲਿਖਦੇ ਸਮੇਂ ਉਨ੍ਹਾਂ ਨੂੰ ਆਪਣਾ ਤਖ਼ੱਲੁਸ ‘ਸਰਤਾਜ’ ਅਹੁੜਿਆ।[7]
ਸਰਤਾਜ ਜੀ ਨੇ 1999 ਵਿੱਚ ਪੰਜਾਬ ਵਿੱਚ ਮਜਲਿਸਾਂ (ਛੋਟੇ ਇਕੱਠਾਂ) ਵਿੱਚ ਗਾਉਣਾ ਸ਼ੁਰੂ ਕਰ ਦਿੱਤਾ।[8] ਉਨ੍ਹਾਂ ਨੇ ਜ਼ੀ ਟੀ.ਵੀ. ਦੇ ਇੱਕ ਅੰਤਾਕਸ਼ਰੀ ਸ਼ੋਅ ਵਿੱਚ ਹਿੱਸਾ ਲਿਆ; ਜੋ ਅਨੂ ਕਪੂਰ ਦੁਆਰਾ ਆਯੋਜਿਤ ਕੀਤਾ ਗਿਆ ਇੱਕ ਪ੍ਰਸਿੱਧ ਭਾਰਤੀ ਸੰਗੀਤਿਕ ਸ਼ੋਅ ਸੀ। ਇਸ ਵਿੱਚ ਸਰਤਾਜ ਜੀ ਨੇ ਲੋਕ ਵਰਗ ਵਿੱਚ ਪ੍ਰਦਰਸ਼ਨ ਕੀਤਾ ਅਤੇ ਬਹੁਤ ਪ੍ਰਸ਼ੰਸਾ ਜਿੱਤੀ। ਉਹ 24ਵੇਂ ਆਲ-ਇੰਡੀਆ ਲਾਈਟ ਵੋਕਲ ਫ਼ੈਸਟੀਵਲ ਵਿੱਚ ਪਹਿਲੇ ਰਨਰ-ਅੱਪ ਸਨ ਅਤੇ ਪੰਜਾਬ ਹੈਰੀਟੇਜ ਫ਼ਾਊਂਡੇਸ਼ਨ ਦੇ ਮੁਕਾਬਲਿਆਂ ਵਿੱਚ ਟਾੱਪਰ ਸਨ। 2 ਮਈ 2014 ਨੂੰ ਸਰਤਾਜ ਨੇ ਰਾਇਲ ਐਲਬਰਟ ਹਾਲ ਵਿੱਚ ਪਹਿਲੀ ਵਾਰ ਪ੍ਰਦਰਸ਼ਨ ਕੀਤਾ।[9] ਉਨ੍ਹਾਂ ਨੇ ਅਮਰੀਕਨ ਫ਼ਿਲਮ ਉਦਯੋਗ ਵਿੱਚ ਬਣੀ ਫ਼ਿਲਮ ‘ਦ ਬਲੈਕ ਪ੍ਰਿੰਸ ’ ਵਿੱਚ ਕੰਮ ਕੀਤਾ। ਇਸ ਵਿੱਚ ਸਰਤਾਜ ਜੀ ਨੇ ਮਹਾਰਾਜਾ ਦਲੀਪ ਸਿੰਘ ਦੀ ਭੂਮਿਕਾ ਨਿਭਾਈ। ਇਹ ਇੱਕ ਮਸ਼ਹੂਰ ਫ਼ਿਲਮ ਹੈ ਜੋ ਫ਼ਿਲਮ 21 ਜੁਲਾਈ 2017 ਨੂੰ ਰਿਲੀਜ਼ ਹੋਈ ਸੀ।[10]
ਭਾਵੇਂ ਕਿ ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਸਿੱਖਿਆ ਦਿੱਤੀ ਹੈ ਅਤੇ ਉਹ ਇੱਕ ਗਾਇਕ, ਸੰਗੀਤਕਾਰ ਅਤੇ ਅਭਿਨੇਤਾ ਹਨ; ਸਰਤਾਜ ਦਾ ਕਹਿਣਾ ਹੈ ਕਿ ਉਹ ਸ਼ਾਇਰੀ (ਖ਼ਸ ਤੌਰ ਤੇ ਪੰਜਾਬੀ/ ਮੁਗ਼ਲ ਸ਼ੈਲੀ ਦੀ ਕਵਿਤਾ) ਨੂੰ ਆਪਣਾ ਪਹਿਲੇ ਪਿਆਰ ਦੇ ਤੌਰ ’ਤੇ ਮੰਨਦੇ ਹਨ।[11]
ਸਰਤਾਜ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੂਜਾ ਪਿਆਰ ਪੁਰਾਣੀਆਂ ਇਤਿਹਾਸਿਕ ਇਮਾਰਤਾਂ ਹਨ। ਕਈ ਵਾਰਤਾਲਾਪਾਂ ਵਿੱਚ ਉਨ੍ਹਾਂ ਨੇ ਕੁਦਰਤ ਪ੍ਰਤੀ ਵੀ ਡੂੰਘੀ ਦਿਲਚਸਪੀ ਜ਼ਾਹਿਰ ਕੀਤੀ ਹੈ, ਇਸ ਲਈ ਉਹ ਆਪਣੇ ਪਿੰਡ ਵਿੱਚ ਇੱਕ ਫ਼ਾਰਮ-ਹਾਊਸ ਨੂੰ ਲਗਾਤਾਰ ਵਧਾ ਰਹੇ ਹਨ; ਜਿੱਥੇ ਉਨ੍ਹਾਂ ਦੇ ਪਿਤਾ ਸਰਪੰਚ ਸਨ।
ਉਨ੍ਹਾਂ ਅਨੁਸਾਰ ਵਪਾਰਕ ਸਫ਼ਲਤਾ ਉਨ੍ਹਾਂ ਦਾ ਉਦੇਸ਼ ਨਹੀਂ ਹੈ, ਹਾਲਾਂਕਿ ਉਹ ਇਹ ਮੰਨਦੇ ਹਨ ਕਿ ਸੰਗੀਤ ਸਮਾਰੋਹਾਂ ਦੇ ਦੌਰਾਨ ਉਨ੍ਹਾਂ ਨੂੰ ਦਰਸ਼ਕਾਂ ਦੀਆਂ ਇੱਛਾਵਾਂ ਅੱਗੇ ਝੁਕਣਾ ਪੈਂਦਾ ਹੈ ਜੋ ਉਨ੍ਹਾਂ ਦੇ ਪੁਰਾਣੇ ਗੀਤਾਂ ਨੂੰ ਪਿਆਰ ਕਰਦੇ ਹਨ।
ਸਰਤਾਜ ਜੀ ਨੇ ਆਪਣੀ ਪਹਿਲੀ ਐਲਬਮ ‘ਸਰਤਾਜ’ 2010 ਵਿੱਚ ਰਿਲੀਜ਼ ਕੀਤੀ।[12][13][14][15][16][17][18] [19]
ਨੋਟ:- [ST] ~ Single Track (A single song)
[M] ~ Movie Album
[EP] ~ Extended Play (A Song-Album of lesser songs than a full album)
ਸਾਲ | ਐਲਬਮ | ਸੰਗੀਤ | ਰਿਕਾਰਡ ਲੇਬਲ |
---|---|---|---|
2010 | ਸਰਤਾਜ | ਜਤਿੰਦਰ ਸ਼ਾਹ | ਸਪੀਡ ਰਿਕਾਰਡਜ਼ |
2011 | ਚੀਰੇ ਵਾਲ਼ਾ ਸਰਤਾਜ | ਜਤਿੰਦਰ ਸ਼ਾਹ | ਮੂਵੀਬੌਕਸ ਬਰਮਿੰਘਮ ਲਿਮਟਡ[17] |
2012 | ਲਫ਼ਜ਼ਾਂ ਦੇ ਹਾਣਦਾ' (ਸਰਤਾਜ ਲਾਈਵ) | ਸਪੀਡ ਰਿਕਾਰਡਜ਼ | |
2012 | ਤੇਰੇ ਕ਼ੁਰਬਾਨ | ਫ਼ਾਇਨਟੋਨ ਕੈਸੈਟ ਇੰਡਸਟਰੀ | |
2013 | ਅਫ਼ਸਾਨੇ ਸਰਤਾਜ ਦੇ | ਜਤਿੰਦਰ ਸ਼ਾਹ[15] | ਫ਼ਿਰਦੌਸ ਪ੍ਰੋਡਕਸ਼ਨ[15] |
2013 | ਸਰਦਾਰ ਜੀ
[ST] |
ਪਾਰਟਨਰਸ ਇਨ ਰਾਈਮ | ਫ਼ਿਰਦੌਸ ਪ੍ਰੋਡਕਸ਼ਨ |
2014 | ਰੰਗਰੇਜ਼ | ਪ੍ਰੇਮ & ਹਰਦੀਪ | ਸੋਨੀ ਮਿਊਜ਼ਿਕ[15] |
2015 | ਚੌਪਈ ਸਾਹਿਬ ਜੀ'-ਪਾਠ
[ST] |
ਫ਼ਿਰਦੌਸ ਪ੍ਰੋਡਕਸ਼ਨਸ਼ | |
2015 | ਹਮਜ਼ਾ | ਅਹਿਸਾਨ ਅਲੀ & ਮੌਂਟੂ | ਫ਼ਿਰਦੌਸ ਪ੍ਰੋਡਕਸ਼ਨਸ਼[14] |
2015 | ਸਿਫ਼ਤ' (ਸਾਈਂਆਂ ਦੇ ਦਰ ਤੋਂ)
[ST] |
ਪਾਰਟਨਰਸ ਇਨ ਰਾਈਮ | ਟੀ-ਸੀਰੀਜ਼ |
2016 | ਹਜ਼ਾਰੇ ਵਾਲ਼ਾ ਮੁੰਡਾ | ਜਤਿੰਦਰ ਸ਼ਾਹ | ਸ਼ਮਾਰੂ ਇੰਟਰਟੈਨਮੈਂਟ ਲਿਮਟਿਡ[18] |
2017 | ਰੈਵੋਲਿਯੂਸ਼ਨ-ਦ ਸੌਂਗ ਆੱਫ਼ ਹੋਪ' (ਰਾਹਵਾਂ ਨੂੰ ਰੌਸ਼ਨਾਈਏ)
[ST] |
ਫ਼ਿਰਦੌਸ ਪ੍ਰੋਡਕਸ਼ਨਸ਼ | |
2017 | ਦ ਬਲੈਕ ਪ੍ਰਿੰਸ
[M] [EP] |
ਪ੍ਰੇਮ & ਹਰਦੀਪ | ਸਾਗਾ ਮਿਊਜ਼ਿਕ |
2017 | ਮਾਸੂਮੀਅਤ
[ST] |
ਬੀਟ ਮਿਨਿਸਟਰ | ਟੀ-ਸੀਰੀਜ਼ |
2018 | ਸੀਜ਼ਨਸ ਆੱਫ਼ ਸਰਤਾਜ | ਜਤਿੰਦਰ ਸ਼ਾਹ[16] | ਸਾਗਾ ਮਿਊਜ਼ਿਕ[16] |
2019 | ਦਰਿਆਈ ਤਰਜਾਂ (ਸੈਵਨ ਰਿਵਰਜ਼)' | ਬੀਟ ਮਿਨਿਸਟਰ[16] | ਸਾਗਾ ਮਿਊਜ਼ਿਕ[16] |
2019 | ਆਰਤੀ' (ਅਕ਼ੀਦਤ-ਏ-ਸਰਤਾਜ)
[ST] |
ਬੀਟ ਮਿਨਿਸਟਰ | ਸਾਗਾ ਮਿਊਜ਼ਿਕ |
2019 | ਸ਼ਗੁਫ਼ਤਾ ਦਿਲੀ
[ST] |
ਬੀਟ ਮਿਨਿਸਟਰ | ਸਾਗਾ ਮਿਊਜ਼ਿਕ |
2020 | ਇੱਕੋ-ਮਿੱਕੇ
[M] |
ਬੀਟ ਮਿਨਿਸਟਰ | ਸਾਗਾ ਮਿਊਜ਼ਿਕ |
2020 | ਜ਼ਫ਼ਰਨਾਮਾਹ੍
[ST] |
ਬੀਟ ਮਿਨਿਸਟਰ | ਫ਼ਿਰਦੌਸ ਪ੍ਰੋਡਕਸ਼ਨਸ਼ |
2020 | ਕੁਛ ਬਦਲ ਗਿਆ ਏ
[ST] |
ਬੀਟ ਮਿਨਿਸਟਰ | ਸਾਗਾ ਮਿਊਜ਼ਿਕ |
2021 | ਔਜ਼ਾਰ
[ST] |
ਬੀਟ ਮਿਨਿਸਟਰ | ਸਾਗਾ ਮਿਊਜ਼ਿਕ |
2021 | ਤਹਿਰੀਕ | ਬੀਟ ਮਿਨਿਸਟਰ | ਸਾਗਾ ਮਿਊਜ਼ਿਕ |
2021 | ਕ਼ਾਨੂੰਨ ਬਨਾਨੇ ਵਾਲੋਂ ਸੇ
[ST] |
ਬੀਟ ਮਿਨਿਸਟਰ | ਸਾਗਾ ਮਿਊਜ਼ਿਕ |
2021 | ਪਾਕੀਜ਼ਗੀ' (ਸੱਜਣ ਨੂੰ ਮਿਲ਼ ਲਿਆ ਜਦ ਦਾ)
[ST] |
ਬੀਟ ਮਿਨਿਸਟਰ | ਟੀ-ਸੀਰੀਜ਼ |
2021 | ਪਲੈਨੇਟ ਪੰਜਾਬ' (ਪੂਰੀਆਂ ਤਰੱਕੀਆਂ ਨੇ)
[ST] |
ਬੀਟ ਮਿਨਿਸਟਰ | ਫ਼ਿਰਦੌਸ ਪ੍ਰੋਡਕਸ਼ਨਸ਼ |
2021 | ਸ਼ਾਵਾ ਨੀ ਗਿਰਧਾਰੀ ਲਾਲ
[M] [ST] |
ਜਤਿੰਦਰ ਸ਼ਾਹ | ਹੰਬਲ ਮਿਊਜ਼ਿਕ |
2022 | ਕਮਾਲ ਹੋ ਗਿਆ
[ST] |
ਮਨਨ ਭਾਰਦਵਾਜ | ਟੀ-ਸੀਰੀਜ਼ |
2022 | ਨਾਦਾਨ ਜਿਹੀ ਆਸ
[ST] |
ਬੀਟ ਮਿਨਿਸਟਰ | ਫ਼ਿਰਦੌਸ ਪ੍ਰੋਡਕਸ਼ਨਸ਼ |
2022 | ਦਿਲ ਗਾਉਂਦਾ ਫ਼ਿਰਦਾ
[ST] |
ਬੀਟ ਮਿਨਿਸਟਰ | ਟੀ-ਸੀਰੀਜ਼ |
2022 | ਤਿਤਲੀ
[ST] |
ਬੀਟ ਮਿਨਿਸਟਰ | ਜੁਗਨੂੰ |
2022 | ਜ਼ਰਾ ਫ਼ਾਸਲੇ ’ਤੇ
[ST] |
ਬੀਟ ਮਿਨਿਸਟਰ | ਜੁਗਨੂੰ |
2022 | ਜਾਣ ਕੇ ਭੁਲੇਖੇ
[ST] |
ਬੀਟ ਮਿਨਿਸਟਰ | ਜੁਗਨੂੰ |
2023 | ਸ਼ਾਇਰਾਨਾ ਸਰਤਾਜ (ਪੈਰਾਡਾਈਮ ਆੱਫ਼ ਪੋਇਟਰੀ) | ਬੀਟ ਮਿਨਿਸਟਰ | ਫ਼ਿਰਦੌਸ ਪ੍ਰੋਡਕਸ਼ਨਸ਼ |
2023 | ਗੱਲਾਂ ਹੀ ਨੇ
[ST] |
ਜਤਿੰਦਰ ਸ਼ਾਹ | VYRL ਪੰਜਾਬੀ |
2023 | ਕਲੀ-ਜੋਟਾ
[M] |
ਬੀਟ ਮਿਨਿਸਟਰ | ਟਾਈਮਜ਼ ਮਿਊਜ਼ਿਕ |
2023 | ਪੈਰਿਸ ਦੀ ਜੁਗਨੀ
[ST] |
ਪਾਰਟਨਰਸ ਇਨ ਰਾਈਮ | ਟੀ-ਸੀਰੀਜ਼ |
2023-ਵਰਤਮਾਨ | ਟ੍ਰੈਵਲ ਡਾਇਰੀਜ਼ (ਸਫ਼ਰਾਂ ਦੇ ਸਿਰਨਾਵੇਂ)
• 'ਮੁਸਾਫ਼ਿਰ • 'ਨਜ਼ਰੀਆ • 'ਰਾਸਤੇ |
ਬੀਟ ਮਿਨਿਸਟਰ | ਸਪੀਡ ਰਿਕਾਰਡਸ |
2024 | ਸ਼ਾਇਰ
[M] |
ਬੀਟ ਮਿਨਿਸਟਰ & ਗੈਗਜ਼ ਸਟੂਡੀਓਜ਼ | ਸਪੀਡ ਰਿਕਾਰਡਸ |
2024-ਵਰਤਮਾਨ | ਈਕੋਜ਼ ਆੱਫ਼ ਲਵ
[EP] |
ਬੀਟ ਮਿਨਿਸਟਰ | ਟਾਈਮਜ਼ ਮਿਊਜ਼ਿਕ |
2024 | ਬੁਲਬੁਲ [EP] | ਬੀਟ ਮਿਨਿਸਟਰ | ਸਾਰੇਗਾਮਾ |
2025 (ਹਾਲੇ ਰੀਲੀਜ਼ ਨਹੀਂ ਹੋਈ) | ਆਪਣਾ ਅਰਸਤੂ
[M] |
ਬੀਟ ਮਿਨਿਸਟਰ | - |
ਹ
ਸਰਤਾਜ ਨੂੰ 2004 'ਚ ਫ਼ਿਲਮ ਲਈ ਪ੍ਰਸਤਾਵ ਆਇਆ, ਪਰ ਉਸ ਸਮੇਂ ਉਸ ਨੇ ਕਿਹਾ ਕਿ ਮੈਂ ਹਾਲੇ ਇਨ੍ਹਾਂ ਕਾਬਿਲ ਨਹੀਂ ਕਿ ਅਦਾਕਾਰੀ ਕਰ ਸਕਾਂ। ਸਮੇਂ ਦੇ ਵਹਾਅ ਨਾਲ ਸਤਿੰਦਰ ਸਰਤਾਜ ਨੇ ਫ਼ਿਲਮਾਂ ਵਿੱਚ ਵੀ ਕਦਮ ਰੱਖਿਆ। ਸਰਤਾਜ ਨੇ ਆਪਣਾ ਡੈਬਿਊ ਵੀ ਹਾਲੀਵੁੱਡ ਸਿਨੇਮਾ ਤੋਂ ਕੀਤਾ ਹੈ। ਉਸ ਨੇ 2017 ਵਿੱਚ ਆਈ ਫ਼ਿਲਮ ਦ ਬਲੈਕ ਪ੍ਰਿੰਸ ਵਿੱਚ ਸਰਤਾਜ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਇਆ ਹੈ। 21 ਜੁਲਾਈ 2017 ਨੂੰ ਰਿਲੀਜ਼ ਹੋਈ ਇਹ ਫ਼ਿਲਮ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਦੇ ਦੁਖਾਂਤ ਨੂੰ ਪੇਸ਼ ਕਰਦੀ ਹੈ।
ਸਾਲ | ਫ਼ਿਲਮ | ਭੂਮਿਕਾ | ਨੋਟਸ | |
---|---|---|---|---|
2017 | ਦ ਬਲੈਕ ਪ੍ਰਿੰਸ | ਮਹਾਰਾਜਾ ਦਲੀਪ ਸਿੰਘ | ਅਮਰੀਕਨ ਫ਼ਿਲਮ | |
2019 | ਇੱਕੋ-ਮਿੱਕੇ | ਨਿਹਾਲ | ਪੰਜਾਬੀ ਫ਼ਿਲਮ | |
2023 | ਕਲੀ-ਜੋਟਾ | ਦੀਦਾਰ | ਪੰਜਾਬੀ ਫ਼ਿਲਮ | |
2024 | ਸ਼ਾਇਰ | ਸੱਤਾ (ਸਰਤਾਜ) | ਪੰਜਾਬੀ ਫ਼ਿਲਮ | |
2025 (ਹਾਲੇ ਰੀਲੀਜ਼ ਨਹੀਂ ਹੋਈ) | ਆਪਣਾ ਅਰਸਤੂ | ਹੁਸ਼ਿਆਰ ਸਿੰਘ | ਪੰਜਾਬੀ ਫ਼ਿਲਮ |
{{cite web}}
: Unknown parameter |dead-url=
ignored (|url-status=
suggested) (help)
{{cite web}}
: Cite has empty unknown parameter: |dead-url=
(help)
{{cite web}}
: Unknown parameter |dead-url=
ignored (|url-status=
suggested) (help)
{{cite web}}
: Cite has empty unknown parameter: |7=
(help); Unknown parameter |dead-url=
ignored (|url-status=
suggested) (help)