ਬਾਂਗ-ਏ-ਦਰਾ (Urdu: بان٘گِ دَرا; 'Bāⁿṅg-ē-Darā; 1924 ਵਿੱਚ
ਉਰਦੂ ਵਿੱਚ ਪ੍ਰਕਾਸ਼ਿਤ) ਹਿੰਦ ਉਪਮਹਾਦੀਪ ਦੇ ਅਜ਼ੀਮ ਸ਼ਾਇਰ ਅਤੇ ਦਾਰਸ਼ਨਿਕ ਮੁਹੰਮਦ ਇਕਬਾਲ ਦੀ ਸ਼ਾਇਰੀ ਦੀ ਪਹਿਲੀ ਕਿਤਾਬ ਸੀ ਜੋ 1924 ਵਿੱਚ ਪ੍ਰਕਾਸ਼ਿਤ ਹੋਈ।
ਬਾਂਗ-ਏ-ਦਰਾ ਦੀ ਸ਼ਾਇਰੀ ਅੱਲਾਮਾ ਮੁਹੰਮਦ ਇਕਬਾਲ ਨੇ 20 ਸਾਲ ਦੇ ਅਰਸੇ ਵਿੱਚ ਲਿਖੀ ਸੀ ਅਤੇ ਇਸ ਸੰਗ੍ਰਹਿ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।
- 1905 ਤੱਕ ਲਿਖੀਆਂ ਨਜ਼ਮਾਂ, ਜਦੋਂ ਇਕਬਾਲ ਇੰਗਲਿਸਤਾਨ ਗਏ। ਇਸ ਵਿੱਚ ਬੱਚਿਆਂ ਲਈ ਖ਼ੂਬਸੂਰਤ ਨਜ਼ਮਾਂ ਅਤੇ ਵਤਨ ਦੇ ਪਿਆਰ ਨਾਲ ਭਿੱਜਿਆ ਮਸ਼ਹੂਰ "ਤਰਾਨਾ-ਏ-ਹਿੰਦੀ" ਮੌਜੂਦ ਹੈ, ਜਿਸ ਨੂੰ ਭਾਰਤ ਵਿੱਚ ਅਹਿਮ ਹੈਸੀਅਤ ਹਾਸਲ ਹੈ ਅਤੇ ਇਸਨੂੰ ਆਜ਼ਾਦੀ ਦਿਵਸ ਤੇ ਗਾਇਆ ਜਾਂਦਾ ਹੈ। "ਹਿੰਦੁਸਤਾਨੀ ਬੱਚੋਂ ਕਾ ਕੌਮੀ ਗੀਤ" ਇੱਕ ਹੋਰ ਮਸ਼ਹੂਰ ਗੀਤ ਹੈ।[1]
- 1905 ਤੋਂ 1908 ਦੇ ਦਰਮਿਆਨ ਲਿਖੀਆਂ ਨਜ਼ਮਾਂ, ਜਦੋਂ ਇਕਬਾਲ ਇੰਗਲਿਸਤਾਨ ਵਿੱਚ ਵਿਦਿਆਰਥੀ ਸੀ। ਇਸ ਵਿੱਚ ਅੱਲਾਮਾ ਨੇ ਪੱਛਮ ਦੀ ਵਿਦਵਤਾ ਅਤੇ ਸਿਆਣਪ ਨੂੰ ਤਾਂ ਸਰਾਹਿਆ ਹੈ ਲੇਕਿਨ ਪਦਾਰਥਵਾਦ ਅਤੇ ਰੁਹਾਨੀਅਤ ਕੀ ਕਮੀ ਬਾਰੇ ਸਖਤ ਆਲੋਚਨਾ ਕੀਤੀ ਹੈ। ਇਸ ਸੂਰਤੇਹਾਲ ਨੇ ਇਕਬਾਲ ਨੂੰ ਇਸਲਾਮ ਦੀਆਂ ਬ੍ਰਹਿਮੰਡਕ ਕਦਰਾਂ ਦੇ ਨੇੜੇ ਕਰ ਦਿਤਾ ਅਤੇ ਉਹਨਾਂ ਨੇ ਮੁਸਲਮਾਨੋਂ ਨੂੰ ਜਗਾਉਣ ਲਈ ਸ਼ਾਇਰੀ ਕਰਨ ਬਾਰੇ ਸੋਚਿਆ।
- 1908 ਤੋਂ 1923 ਦੇ ਦਰਮਿਆਨ ਕੀਤੀ ਗਈ ਸ਼ਾਇਰੀ, ਜਿਸ ਵਿੱਚ ਇਕਬਾਲ ਨੇ ਮੁਸਲਮਾਨਾਂ ਨੂੰ ਆਪਣੇ ਅਜ਼ੀਮ ਅਤੀਤ ਦੀ ਯਾਦ ਦਿਲਾਈ ਹੈ ਅਤੇ ਕੁੱਲ ਸਰਹੱਦਾਂ ਤੋਂ ਪਾਰ ਜਾ ਕੇ ਭਾਈਚਾਰੇ ਅਤੇ ਭਰੱਪਣ ਦੀ ਮੰਗ ਕੀਤੀ ਹੈ। ਮਸ਼ਹੂਰ ਨਜ਼ਮਾਂ ਸ਼ਿਕਵਾ, ਜਵਾਬ ਸ਼ਿਕਵਾ, ਖ਼ਿਜ਼ਰ ਰਾਹ ਅਤੇ ਤਲੋ ਇਸਲਾਮ ਇਸੇ ਹਿੱਸੇ ਵਿੱਚ ਸ਼ਾਮਿਲ ਹਨ ਅਤੇ ਇਨ੍ਹਾਂ ਨੂੰ ਇਤਿਹਾਸ ਦੀ ਬਿਹਤਰੀਨ ਇਸਲਾਮੀ ਸ਼ਾਇਰੀ ਤਸਲੀਮ ਕੀਤਾ ਜਾਂਦਾ ਹੈ।[2] ਮੁਹੱਬਤ ਅਤੇ ਖ਼ੁਦੀ ਇਸ ਹਿੱਸੇ ਦੇ ਅਹਿਮ ਥੀਮ ਹਨ।[3]