ਸ਼ਕਤੀ ਮੋਹਨ | |
---|---|
![]() 2013 ਵਿੱਚ ਸ਼ਕਤੀ ਮੋਹਨ | |
ਜਨਮ | 1987 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਨਚਾਰ, ਅਦਾਕਾਰਾ |
ਸਰਗਰਮੀ ਦੇ ਸਾਲ | 2010–ਹੁਣ ਤੱਕ |
ਢੰਗ | ਭਰਤਨਾਟਿਅਮ, ਬੈਲੇ, ਵੈਕਿੰਗ |
ਰਿਸ਼ਤੇਦਾਰ | ਨੀਤੀ ਮੋਹਨ ਕ੍ਰਿਤੀ ਮੋਹਨ ਮੁਕਤੀ ਮੋਹਨ |
ਵੈੱਬਸਾਈਟ | nrityashakti |
ਸ਼ਕਤੀ ਮੋਹਨ ਇੱਕ ਭਾਰਤੀ ਨ੍ਰਿਤਕਾ ਅਤੇ ਅਭਿਨੇਤਰੀ ਹੈ। ਉਹ ਜ਼ੀ ਟੀਵੀ ਚੈਨਲ ਦੇ ਡਾਂਸ ਰਿਐਲਿਟੀ ਸ਼ੋਅ ਡਾਂਸ ਇੰਡੀਆ ਡਾਂਸ ਸੀਜ਼ਨ 2 ਅਤੇ ਡਾਂਸ ਪਲੱਸ ਦੀ ਕਪਤਾਨ ਅਤੇ ਜੇਤੂ ਸੀ।[1][2] ਉਹ 2014 ਵਿੱਚ 'ਝਲਕ ਦਿਖਲਾ ਜਾ' ਤੇ ਇੱਕ ਮੁਕਾਬਲੇਦਾਰ ਅਤੇ ਫਾਈਨਲਿਸਟ ਬਣ ਗਈ। ਬਾਲੀਵੁੱਡ ਵਿੱਚ ਇੱਕ ਕੋਰਿਓਗ੍ਰਾਫਰ ਦੇ ਤੌਰ 'ਤੇ ਉਸ ਦਾ ਪਹਿਲਾ ਕੰਮ ਪਦਮਾਵਤੀ ਫ਼ਿਲਮ ਦਾ ਗੀਤ 'ਨੈਨੋਵਾਲੇ' ਹੈ।
ਉਸ ਦੀਆਂ ਤਿੰਨ ਭੈਣਾਂ ਨੀਤੀ ਮੋਹਨ, ਮੁਕਤੀ ਮੋਹਨ ਅਤੇ ਕੀਰਤੀ ਮੋਹਨ ਹਨ। ਮੋਹਨ ਮੂਲ ਰੂਪ ਵਿੱਚ ਦਿੱਲੀ ਤੋਂ ਹੈ ਪਰ 2006 ਤੋਂ ਮੁੰਬਈ ਵਿੱਚ ਰਹਿ ਰਹੀ ਹੈ। ਉਸ ਦੀ ਪੜ੍ਹਾਈ ਬੋਰਡਿੰਗ ਸਕੂਲ ਬਿਰਲਾ ਬਾਲਿਕਾ ਵਿਦਿਆਪੀਠ, ਅਤੇ ਸੇਂਟ ਜੇਵੀਅਰਜ਼ ਕਾਲਜ ਤੋਂ ਹੋਈ। ਮੁੰਬਈ ਤੋਂ ਉਸ ਨੇ ਰਾਜਨੀਤੀ ਵਿਗਿਆਨ ਵਿੱਚ ਐਮ.ਏ. ਦੀ ਪੜ੍ਹਾਈ ਕੀਤੀ ਹੈ। ਡਾਂਸ ਇੰਡੀਆ ਡਾਂਸ ਵਿੱਚ ਆਉਣ ਤੋਂ ਪਹਿਲਾਂ ਉਹ ਆਈ.ਏ.ਐਸ.ਅਫਸਰ ਬਣਨ ਦੀ ਇੱਛਾ ਰੱਖਦੀ ਸੀ। ਉਹ ਇੱਕ ਸਿਖਲਾਈ ਪ੍ਰਾਪਤ ਸਮਕਾਲੀ ਕਲਾਕਾਰ ਹੈ। ਉਸਨੇ 2009 ਵਿੱਚ ਟ੍ਰੇਨਰ ਲੇਵਿਸ ਡਾਂਸ ਫਾਊਂਡੇਸ਼ਨ ਸਕਾਲਰਸ਼ਿਪ ਟਰੱਸਟ ਤੋਂ ਡਾਂਸ ਵਿੱਚ ਇੱਕ ਡਿਪਲੋਮਾ ਪਾਸ ਕੀਤਾ ਸੀ।
ਡਾਂਸ ਇੰਡੀਆ ਡਾਂਸ ਦੇ ਦੂਜੇ ਸੀਜ਼ਨ ਵਿੱਚ ਉਸ ਨੇ ਆਪਣੀ ਜਿੱਤ ਤੋਂ ਬਾਅਦ, 2012 ਅਤੇ 2013 ਲਈ ਡਾਂਸ-ਥੀਮਡ ਕੈਲੰਡਰ ਪੇਸ਼ ਕੀਤੇ।[3] 2012 ਵਿੱਚ ਉਸ ਨੇ ਨਿਊਯਾਰਕ ਵਿੱਚ ਇੱਕ ਬੀਬੀਸੀ ਦੁਆਰਾ ਪ੍ਰੇਰਿਤ ਡਾਂਸ ਪ੍ਰੋਜੈਕਟ 'ਤੇ ਸੰਗੀਤਕਾਰ ਮੁਹੰਮਦ ਫੇਅਰਊਜ਼ ਨਾਲ ਮਿਲ ਕੇ ਕੰਮ ਕੀਤਾ।[4] ਉਸ ਨੇ ਆਪਣੀਆਂ ਭੈਣਾਂ ਨਾਲ ਇੱਕ ਡਾਂਸ ਸੰਗੀਤ ਵੀਡੀਓ ਵੀ ਤਿਆਰ ਕੀਤਾ। 2013 ਵਿੱਚ ਮੋਹਨ ਨੇ ਡਾਂਸ ਨਿਰਦੇਸ਼ ਵਿਡੀਓਜ਼ ਦੇ ਨਾਲ ਇੱਕ ਯੂਟਿਊਬ ਚੈਨਲ ਸ਼ੁਰੂ ਕੀਤਾ। ਪ੍ਰੀਨਿਤੀ ਚੋਪੜਾ ਜੋ 'ਝਲਕ ਦਿਖਲਾ ਜਾ' ਵਿੱਚ ਮਹਿਮਾਨ ਵਜੋਂ ਆਈ ਸੀ ਉਸਨੇ ਮੰਨਿਆ ਕਿ ਉਹ ਸ਼ਕਤੀ ਮੋਹਨ ਦੀ ਪ੍ਰਸ਼ੰਸਕ ਹੈ।[5]
ਉਹ 'ਅਖ ਲੜ ਜਾਵੇ ਨ੍ਰਿਤਿਆ ਜਮ' (2018), 'ਕਾਨ੍ਹਾ ਰੇ' (2018), 'ਆਖਰੀ ਬਾਰ' (2019), 'ਦਿ ਚਮੀਆ ਗੀਤ' (2019) ਅਤੇ 'ਸਾਤੋਂ ਜਨਮ' (2020), ਕਮਲੀ (2013) ਸੰਗੀਤ ਵੀਡੀਓਜ਼ ਵਿੱਚ ਨਜ਼ਰ ਆਈ।
ਸ਼ਕਤੀ ਮੋਹਨ, ਆਪਣੇ ਬ੍ਰਾਂਡ ਨ੍ਰਿਤਿਆਸ਼ਕਤੀ ਦੇ ਨਾਲ, ਯੂਟਿਊਬ 'ਤੇ "ਬ੍ਰੇਕ ਏ ਲੈੱਗ" ਸੀਜ਼ਨ 1 ਅਤੇ 2 ਨਾਮ ਦੇ ਦੋ ਵੈੱਬ ਸ਼ੋਅ ਤਿਆਰ ਕਰ ਚੁੱਕੇ ਹਨ।[6]
== ਫ਼ਿਲਮੋਗ੍ਰਾਫੀ ==
ਸਾਲ | ਫ਼ਿਲਮ/ਐਲਬਮ | ਭੂਮਿਕਾ | ਨੋਟਸ | Ref. |
---|---|---|---|---|
2010 | ਹਾਈ ਸਕੂਲ ਮਿਊਜ਼ੀਕਲ 2 (ਹਿੰਦੀ ਵਰਜਨ) | "ਆਲ ਫਾਰ ਵਨ" ਗੀਤ ਵਿੱਚ ਦਿਖਾਈ ਦਿੱਤੀ | [7] | |
ਤੀਸ ਮਾਰ ਖਾਂ | ਆਈਟਮ ਨੰਬਰ | "ਤੀਸ ਮਾਰ ਖਾਂ" ਗੀਤ ਵਿੱਚ ਦਿਖਾਈ ਦਿੱਤੀ | [8] | |
2012 | Rowdy Rathore | Item Number | Appeared in song "Aa Re Pritam Pyaarre" | |
Sukoon | Item Number | Album by Vaishali Made | [9] | |
2013 | Dhoom 3 | Assistant choreographer | Song – "Kamli" | |
2014 | Kaanchi | Item Number | Appeared in song "Kambal Ke Neeche" | |
Samrat & Co | Item Number | Appeared in song "Tequila Wakila" | ||
2018 | Padmaavat | Choreographer | Song – "Nainowale" | |
Nawabzaade | Appeared in song "Amma Dekh" and also in a cameo role | [10] | ||
2021 | Shamshera | Choreographer | [11] |
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: CS1 maint: url-status (link)