ਸ਼ਾਖਾ ਪ੍ਰਸ਼ਾਖਾ | |
---|---|
ਨਿਰਦੇਸ਼ਕ | ਸਤਿਆਜੀਤ ਰਾਏ |
ਲੇਖਕ | ਸਤਿਆਜੀਤ ਰਾਏ |
ਸਿਤਾਰੇ | ਹਰਧਨ ਬੈਨਰਜੀ |
ਰਿਲੀਜ਼ ਮਿਤੀ | 1990 |
ਦੇਸ਼ | ਭਾਰਤ |
ਭਾਸ਼ਾ | ਬੰਗਲਾ |
ਸ਼ਾਖਾ ਪ੍ਰਸ਼ਾਖਾ (ਬੰਗਾਲੀ: শাখা প্রশাখা) 1990 ਵਿੱਚ ਬਣੀ ਬੰਗਲਾ ਭਾਸ਼ਾ ਦੀ ਫ਼ਿਲਮ ਹੈ। ਸਤਿਆਜੀਤ ਰਾਏ ਦੀ ਇਸ ਫ਼ਿਲਮ ਵਿੱਚ ਇੱਕ ਖਾਂਦੇ ਪੀਂਦੇ ਬੰਗਾਲੀ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਦੀ ਕਹਾਣੀ ਤੀਜੀ ਪੀੜ੍ਹੀ ਨੂੰ ਫੋਕਸ ਰੱਖ ਕੇ ਦਰਸਾਈ ਗਈ ਹੈ।
ਆਨੰਦ ਮਜੂਮਦਾਰ, ਇੱਕ ਅਮੀਰ, ਸੇਵਾਮੁਕਤ ਉਦਯੋਗਪਤੀ, ਆਪਣੇ 70ਵੇਂ ਜਨਮ ਦਿਨ ਦੇ ਸਮਾਰੋਹ ਦੌਰਾਨ ਅਚਾਨਕ ਬੀਮਾਰ ਹੋ ਜਾਂਦਾ ਹੈ। ਉਸ ਦੇ ਤਿੰਨ ਬੇਟੇ ਉਸ ਦੇ ਸਿਰਹਾਣੇ ਤੁਰੰਤ ਆ ਹਾਜਰ ਹੁੰਦੇ ਹਨ। ਚੌਥਾ ਪੁੱਤਰ, ਪ੍ਰਸ਼ਾਂਤ, ਆਪਣੇ ਪਿਤਾ ਦੇ ਨਾਲ ਹੀ ਰਹਿੰਦਾ ਹੈ। ਪਰਿਵਾਰ ਉਸਨੂੰ ਅਸਫਲ ਮੰਨਦਾ ਹੈ, ਉਹ ਸੰਗੀਤ ਸੁਣਨ ਵਿੱਚ ਆਪਣਾ ਬਤੀਤ ਕਰਦਾ ਹੈ ਅਤੇ ਉਸਨੂੰ ਮਾਨਸਿਕ ਬੀਮਾਰ ਮੰਨ ਲਿਆ ਗਿਆ ਹੈ।
ਦੋ ਵੱਡੇ ਪੁੱਤਰ ਬਿਜਨਸਮੈਨ ਹਨ ਅਤੇ ਭ੍ਰਿਸ਼ਟ ਜ਼ਿੰਦਗੀ ਬਤੀਤ ਕਰਦੇ ਹਨ, ਪਰ ਇਖਲਾਕੀ ਕੰਮ ਕਰਨ ਅਤੇ ਈਮਾਨਦਾਰੀ ਵਿੱਚ ਵਿਸ਼ਵਾਸ ਕਰਨ ਵਾਲੇ ਆਪਣੇ ਪਿਤਾ ਤੋਂ ਇਹ ਲੁਕਾਉਣਾ ਚਾਹੁੰਦੇ ਹਨ।