ਕੈਥਰੀਨ ਹਿਲਡਾ ਦਲੀਪ ਸਿੰਘ | |||||
---|---|---|---|---|---|
ਜਨਮ | ਕੈਥਰੀਨ ਹਿਲਡਾ ਦਲੀਪ ਸਿੰਘ 27 ਅਕਤੂਬਰ 1871 ਇਲਵੇਡੇਨ ਹਾਲ, ਇਲਵੇਡੇਨ, ਸਫਫੋਲਕ, ਇੰਗਲੈਂਡ | ||||
ਮੌਤ | 8 ਨਵੰਬਰ 1942 ਪੇਂਨ, ਬਕਿੰਘਮਸ਼ਿਰ | (ਉਮਰ 71)||||
| |||||
ਧਰਮ | ਸਿੱਖ |
ਰਾਜਕੁਮਾਰੀ ਕੈਥਰੀਨ ਹਿਲਡਾ ਦਲੀਪ ਸਿੰਘ (27 ਅਕਤੂਬਰ 1871 – 8 ਨਵੰਬਰ 1942), ਮਹਾਰਾਜਾ ਦਲੀਪ ਸਿੰਘ ਅਤੇ ਉਸਦੀ ਮਹਾਰਾਣੀ ਬੰਬਾ ਨੀ ਮੂਲਰ ਦੀ ਦੂਸਰੀ ਧੀ ਸੀ। ਉਹ ਇੰਗਲੈਂਡ ਵਿੱਚ ਪੜ੍ਹੀ ਲਿਖੀ ਸੀ ਅਤੇ 1895 ਵਿੱਚ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ। ਉਹ ਇੱਕ ਮਾਹਰ ਮਤਾਧਿਕਾਰੀ ਬਣ ਗਈ, ਪਰ ਐਮਲੀਨੇ ਪਿੰਕੁਰਸਟ ਦੀ ਸੁਪ੍ਰਰਾਗੈਟ (ਵੋਟ ਅਧਿਕਾਰ) ਲਹਿਰ ਦਾ ਹਿੱਸਾ ਨਹੀਂ ਬਣੀ।
ਉਸਨੇ ਗਵਰਨਸੀ ਲੀਨਾ ਸ਼ਫੇਅਰ ਨਾਲ ਕਰੀਬੀ ਅਤੇ ਆਤਮ-ਨਿਰਭਰ ਦੋਸਤੀ ਨਿਭਾਈ ਅਤੇ 1904 ਤੋਂ ਉਸਦੇ ਨਾਲ ਉਸਦੀ ਮੌਤ ਦੇ ਬਾਅਦ ਵਿੱਚ 1937 ਤੱਕ ਉੱਥੇ ਹੀ ਰਹੀ।
ਜੂਨ 1997 ਵਿੱਚ, ਉਸਦਾ ਨਾਂ ਸਵਿਸ ਬੈਂਕ ਵਿੱਚ ਇੱਕ ਨਿਰਪੱਖ ਜੋੜ (ਸ਼ਫੇਅਰ ਨਾਲ) ਬੈਂਕ ਖਾਤੇ ਦੀ ਖੋਜ ਬਾਰੇ ਖ਼ਬਰ ਵਿੱਚ ਸੀ।
ਕੈਥਰੀਨ ਹਿਲਡਾ ਦਲੀਪ ਸਿੰਘ ਦਾ ਜਨਮ 27 ਅਕਤੂਬਰ, 1871 ਨੂੰ ਇਲਵੇਡੇਨ ਹਾਲ, ਸੁਫਲੋਕ,ਇੰਗਲੈਂਡ ਵਿੱਚ ਹੋਇਆ। ਉਹ ਮਹਾਰਾਜਾ ਦਲੀਪ ਸਿੰਘ ਅਤੇ ਉਸਦੀ ਪਤਨੀ ਬੰਬਾ ਮੂਲਰ ਦੀ ਦੂਜੀ ਧੀ ਸੀ। ਉਸਦੀ ਇੱਕ ਵੱਡੀ ਭੈਣ ਬੰਬਾ ਸੋਫ਼ੀਆ ਜਿੰਦਨ (1859–1957), ਇੱਕ ਛੋਟੀ ਭੈਣ ਸੋਫੀਆ ਅਲੈਗਜ਼ੈਂਡਰ (1876–1948), ਤਿੰਨ ਭਰਾ – ਵਿਕਟਰ ਅਲਬਰਟ ਜੇ (1866–1918), ਫਰੈਡਰਿਕ ਵਿਕਟਰ (1868–1926), ਅਤੇ ਐਡਵਰਡ ਅਲੈਗਜ਼ੈਂਡਰ ਅਤੇ ਦਲੀਪ ਸਿੰਘ ਦੀ ਦੂਜੀ ਪਤਨੀ ਅਦਾ ਡੌਗਲਸ ਤੋਂ ਦੋ ਸੌਤੇਲੀਆਂ ਭੈਣਾਂ – ਅਦਾ ਪੌਲਿਨ (1887–?) ਤੇ ਇਰੇਨ (1880–1926) ਵੀ ਸਨ। ਸੋਫੀਆ ਉਸਦੀ ਭੈਣਾਂ ਚੋਂ ਇੱਕ ਸਰਗਰਮ ਮਤਾਧਿਕਾਰੀ ਵਜੋਂ ਵੇਧੇਰੀ ਜਾਣੀ ਜਾਂਦੀ ਸੀ।
ਸਿੰਘ ਅਤੇ ਉਸਦੀ ਵੱਡੀ ਭੈਣ ਬੰਬਾ ਨੇ ਸੋਮਰਵਿੱਲ ਕਾਲਜ, ਆਕਸਫੋਰਡ ਤੋਂ ਸਿੱਖਿਆ ਪ੍ਰਾਪਤ ਕੀਤੀ।[1][2] ਇਸ ਸਮੇਂ ਦੌਰਾਨ ਉਸਨੇ ਵਾਇਲਨ ਅਤੇ ਗਾਇਨ ਵਿੱਚ ਨਿੱਜੀ ਪੜ੍ਹਾਈ ਕੀਤੀ। ਉਸਨੇ ਤੈਰਾਕੀ ਅਭਿਆਸ ਵੀ ਲਿਆ ਸੀ।[3] ਉਹ ਤਿੰਨ ਭੈਣਾਂ ਵਿਚੋਂ ਸਭ ਤੋਂ ਵੱਧ ਸੁੰਦਰ ਸੀ; 1895 ਵਿੱਚ ਬਕਿੰਘਮ ਪੈਲੇਸ ਵਿੱਚ ਉਹ ਅਤੇ ਉਸ ਦੀਆਂ ਭੈਣਾਂ ਸਿਲਕ ਪੋਸ਼ਾਕਾਂ ਪਾਉਣ ਵਾਲੀਆਂ ਪਹਿਲੀਆਂ ਸਨ। ਉਸਦੀ ਭੈਣ ਸੋਫ਼ੀਆ ਵਾਂਗੂ, ਕੈਥਰੀਨ ਵੀ ਇੱਕ ਮਤਾਧਿਕਾਰੀ ਬਣੀ। ਉਹ ਫਿਊਕੇਟ ਵੁਮੈਨ'ਜ਼ ਸਫ਼ਰੇਜ ਗਰੁੱਪ ਅਤੇ ਨੈਸ਼ਨਲ ਯੂਨੀਅਨ ਆਫ਼ ਵੁਮੈਨ'ਜ਼ ਸਫ਼ਰੇਜ ਸੋਸਾਇਟੀਜ਼ (NUWSS) ਦੀ ਮੈਂਬਰ ਸੀ, ਉਹ ਬਤੌਰ ਇੱਕ ਮਤਾਧਿਕਾਰੀ ਵਜੋਂ ਵੀ ਜਾਣੀ ਸੀ।[4]
ਕੈਥਰੀਨ ਹਿਲਡਾ ਦਲੀਪ ਸਿੰਘ ਦੀ ਮੌਤ 8 ਨਵੰਬਰ 1942 ਨੂੰ ਪੇਂਨ ਵਿੱਖੇ ਦਿਲ ਦੇ ਦੌਰੇ ਦੀ ਵਜ੍ਹਾ ਨਾਲ ਹੋਈ। ਉਸ ਦੀ ਮੌਤ ਦੀ ਸ਼ਾਮ, ਉਹ ਅਤੇ ਉਸਦੀ ਭੈਣ ਸੋਫੀਆ ਨੇ ਇੱਕ ਪਿੰਡ ਕੋਲੇਟ ਹਾਊਸ ਵਿੱਚ ਇੱਕ ਡਰਾਮਾ ਦੇਖਣ ਪਹੁੰਚੀਆਂ ਸਨ। ਅਗਲੀ ਸਵੇਰ, ਜਦੋਂ ਸਿੰਘ ਦੀ ਨੌਕਰੀ ਕਰਨ ਵਾਲੀ ਨੌਕਰਾਣੀ ਨੇ ਉਸਦੇ ਕਮਰੇ ਨੂੰ ਬੰਦ ਦੇਖਿਆ ਤਾਂ ਉਸਨੇ ਸੋਫੀਆ ਨੂੰ ਦੱਸਿਆ ਅਤੇ ਉਸਨੇ ਆ ਕੇ ਕਮਰੇ ਦਾ ਦਰਵਾਜ਼ਾ ਤੁੜਵਾਇਆ ਅਤੇ ਉਸਦੀ ਭੈਣ ਨੂੰ ਮਰਿਆ ਪਾਇਆ। ਡਾਕਟਰ ਨੇ ਉਸਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ।
<ref>
tag; no text was provided for refs named Lyell