ਨਿਹਾਰਿਕਾ ਭਸੀਨ ਖ਼ਾਨ | |
---|---|
![]() 2012 ਵਿੱਚ ਨਿਹਾਰਿਕਾ ਭਸੀਨ ਖ਼ਾਨ | |
ਜਨਮ | 21 ਨਵੰਬਰ, 19699 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਪੁਸ਼ਾਕਸਾਜ਼, ਸੇਲਿਬ੍ਰਿਟੀ ਸਟਾਈਲਿਸਟ |
ਸਰਗਰਮੀ ਦੇ ਸਾਲ | 2007 |
ਲਈ ਪ੍ਰਸਿੱਧ | ਨੈਸ਼ਨਲ ਅਵਾਰਡ ਜੇਤੂ ਫ਼ਾਰ ਦਾ ਡਰਟੀ ਪਿਚਰ |
ਜੀਵਨ ਸਾਥੀ | ਅਯੂਬ ਖ਼ਾਨ |
ਨਿਹਾਰਿਕਾ ਖ਼ਾਨ ਇੱਕ ਭਾਰਤੀ ਪੁਸ਼ਾਕਸਾਜ਼ ਹੈ ਜੋ ਹਿੰਦੀ ਸਿਨੇਮਾ (ਬਾਲੀਵੁੱਡ) ਵਿੱਚ ਕੰਮ ਕਰਦੀ ਹੈ। ਇਸ ਨੂੰ ਵਧੇਰੇ ਪ੍ਰਸਿੱਧੀ ਰੌਕ ਆਨ!! ਅਤੇ ਦਾ ਡਰਟੀ ਪਿਚਰ ਲਈ ਮਿਲੀ ਜਿਸ ਫ਼ਿਲਮ ਲਈ ਇਸਨੂੰ ਬੇਸਟ ਕੌਸਚੁਮ ਡਿਜ਼ਾਇਨ ਲਈ ਰਾਸ਼ਟਰੀ ਫ਼ਿਲਮ ਅਵਾਰਡ ਅਤੇ ਫ਼ਿਲਮਫੇਅਰ ਅਵਾਰਡ ਫ਼ਾਰ ਬੇਸਟ ਕੌਸਚੁਮ ਨਾਲ ਸਨਮਾਨਿਤ ਕੀਤਾ ਗਿਆ।
ਨਿਹਾਰਿਕਾ ਦਾ ਜਨਮ 21 ਨਵੰਬਰ, 1969[1] ਵਿੱਚ ਜਮਸ਼ੇਦਪੁਰ ਵਿੱਚ ਹੋਇਆ ਜਿਸਦੇ ਮਾਤਾ-ਪਿਤਾ ਪੰਜਾਬੀ ਅਤੇ ਪਾਰਸੀ ਹਨ। ਇਸਨੇ ਆਪਣੀ ਬੈਚੁਲਰ ਡਿਗਰੀ ਜਨਤਕ ਸੰਬੰਧਾਂ ਅਤੇ ਐਚਆਰ ਵਿੱਚ ਸਐਟਲ, ਯੂਐਸ ਤੋਂ ਪੂਰੀ ਕੀਤੀ।.[2]
ਨਿਹਾਰਿਕਾ ਖ਼ਾਨ ਨੇ ਆਪਣੇ ਕੈਰੀਅਰ ਖੋਯਾ ਖੋਯਾ ਚਾਂਦ (2007) ਫ਼ਿਲਮ ਤੋਂ ਕੀਤੀ। ਇਸਨੂੰ ਪਹਿਲੀ ਵਾਰ "ਰੌਕ ਆਨ"(2008) ਫ਼ਿਲਮ ਨਾਲ ਪਛਾਣ ਮਿਲੀ ਅਤੇ ਇਸ ਤੋਂ ਬਾਅਦ ਇੱਕ ਵੱਡਾ ਬ੍ਰੇਕ "ਯਸ਼ ਰਾਜ ਫ਼ਿਲਮ" ਦੀ ਫ਼ਿਲਮ ਬੈਂਡ ਬਾਜਾ ਬਾਰਾਤ (2010) ਵਿੱਚ ਮਿਲਿਆ।[3]
ਸਾਲ | ਅਵਾਰਡ | ਸ਼੍ਰੇਣੀ | ਫ਼ਿਲਮ |
---|---|---|---|
2011 | ਨੈਸ਼ਨਲ ਫ਼ਿਲਮ ਅਵਾਰਡ | ਬੇਸਟ ਕੌਸਚੁਮ ਡਿਜ਼ਾਇਨ | ਦਾ ਡਰਟੀ ਪਿਚਰ (2011)[4] |
2012 | ਫ਼ਿਲਮਫੇਅਰ ਅਵਾਰਡ | ਬੇਸਟ ਕੌਸਚੁਮ ਡਿਜ਼ਾਇਨ | |
2011 | ਆਇਫ਼ਾ ਅਵਾਰਡਸ | ਬੇਸਟ ਕੌਸਚੁਮ ਡਿਜ਼ਾਇਨ | ਬੈਂਡ ਬਾਜਾ ਬਾਰਾਤ (2010)[5] |
2012 | ਦਾ ਡਰਟੀ ਪਿਚਰ |
ਇਸਦਾ ਭਰਾ ਅਰਜੁਨ ਭਸੀਨ ਕੀ ਇੱਕ ਪੁਸ਼ਾਕ ਸਾਜ਼ ਹੈ ਜੋ ਦਿਲ ਚਾਹਤਾ ਹੈ (2001), ਰੰਗ ਦੇ ਬਸੰਤੀ (2006) ਅਤੇ ਜ਼ਿੰਦਗੀ ਨਾ ਮਿਲੇਗੀ ਦੋਬਾਰਾ (2011) ਫ਼ਿਲਮਾਂ ਲਈ ਜਾਣਿਆ ਜਾਂਦਾ ਹੈ।).[6][7] ਇਸਦਾ ਵਿਆਹ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਅਯੂਬ ਖ਼ਾਨ ਨਾਲ ਹੋਇਆ ਜਿਸਨੂੰ ਟੀਵੀ ਸੀਰੀਜ਼, ਉੱਤਰਨ ਲਈ ਜਾਣਿਆ ਜਾਂਦਾ ਹੈ।[8][9]