ਜਨਮ | ਬਟਲਰ, ਜੋਰਜੀਆ | 29 ਜੂਨ 1886
---|---|
ਮੌਤ | 27 ਅਪ੍ਰੈਲ 1959 | (ਉਮਰ 72)
ਮੁੱਖ ਰੁਚੀਆਂ | ਸਮਾਜ-ਵਿਗਿਆਨ |
ਵਿਸ਼ੇਸ਼ ਵਿਚਾਰ | ਕਲਚਰ-ਲੈਗ |
ਵਿਲੀਅਮ ਫੀਲਡਿੰਗ ਔਗਬਰਨ (29 ਜੂਨ 1888 - 27 ਅਪਰੈਲ 1959) ਇੱਕ ਅਮਰੀਕੀ ਸਮਾਜ ਵਿਗਿਆਨੀ ਸੀ। ਇਸਨੇ 1929 ਵਿੱਚ ਅਮਰੀਕੀ ਸਮਾਜ ਵਿਗਿਆਨਕ ਸੰਸਥਾ ਦੇ ਮੁਖੀ ਦੇ ਤੌਰ ਤੇ ਕੰਮ ਕੀਤਾ। 1920 ਤੋਂ 1926 ਤੱਕ ਉਹ ਜਰਨਲ ਆਫ ਦਾ ਅਮੇਰਿਕਨ ਸਟੇਟੀਸਕਲ ਐਸੋਸੀਏਸ਼ਨ ਦਾ ਸੰਪਾਦਕ ਰਿਹਾ ਅਤੇ ਇਸਨੂੰ ਇਸ ਸੰਸਥਾ ਦਾ ਪ੍ਰਧਾਨ ਬਣਾਇਆ ਗਿਆ। ਇਸਨੂੰ ਇਸ ਦੇ ਕਲਚਰ ਲੈਗ ਦੇ ਵਿਚਾਰ ਕਰ ਕੇ ਜਾਣਿਆ ਜਾਂਦਾ ਹੈ ਜਿਸ ਵਿੱਚ ਸਮਾਜਿਕ ਸਮਝੋਤਿਆ ਨੂੰ ਟੈਕਨੋਲੋਜੀ ਅਤੇ ਹੋਰ ਬਦਲਾਵਾਂ ਤੱਕ ਲਿਜਾਇਆ ਜਾਂਦਾ ਹੈ।
ਔਗਬਰਨ ਦਾ ਜਨਮ 29 ਜੂਨ, 1888 ਨੂੰ ਜੋਰਜੀਆ, ਬਟਲਰ ਵਿੱਚ ਹੋਇਆ ਅਤੇ ਇਸ ਦੀ ਮੌਤ ਟਲਹੱਸੀ, ਫਲੋਰੀਡਾ ਵਿੱਚ ਹੋਈ।ਇਹ ਅੰਕੜਾ ਵਿਗਿਆਨੀ ਅਤੇ ਅਧਿਆਪਕ ਸੀ ਜਿਸਨੇ ਆਪਣੀ ਬੀ.ਏ. ਦੀ ਡਿਗਰੀ ਮਰਸਰ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਐਮ. ਏ ਅਤੇ ਪੀ.ਐਚ.ਡੀ. ਡਿਗਰੀ ਕੋਲੰਬੀਆ ਯੂਨੀਵਰਸਿਟੀ ਵਿੱਚ ਕੀਤੀ।[1] ਕੋਲੰਬੀਆ 1919 ਤੋਂ 1927 ਤੱਕ ਉਸਨੇ ਸਮਾਜ ਵਿਗਿਆਨੀ ਦੇ ਤੌਰ ਤੇ ਕੰਮ ਕੀਤਾ। ਇਸ ਤੋਂ ਬਾਅਦ ਇਸਨੂੰ ਸਿਕਾਗੋ ਯੂਨੀਵਰਸਿਟੀ ਦਾ ਹੈੱਡ ਬਣਾਇਆ ਗਿਆ।
ਔਗਬ੍ਰਨ ਬਹੁਤ ਸਹਿਨਸ਼ੀਲ, ਬੁਧੀਜੀਵੀ, ਹੈ, ਜਿਸਨੇ 1922 ਵਿੱਚ ਸਮਜਿਕ ਬਦਲਾਅ ਦੀ ਥਿਊਰੀ ਦਿੱਤੀ।[2] ਉਸ ਨੇ ਸੁਝਾਅ ਦਿੱਤਾ ਕਿ ਟੈਕਨੋਲੋਜੀ ਪ੍ਰਗਤੀ ਦਾ ਮੁੱਢਲਾ ਸਾਧਨ ਹੈ, ਪਰ ਸਮਾਜਿਕ ਹੁੰਗਾਰਾ ਇਸ ਪ੍ਰਤੀ ਕੁਝ ਖਾਸ ਨਹੀਂ ਰਿਹਾ। ਇਸ ਲਈ ਉਸ ਦੀ ਥਿਊਰੀ ਨੂੰ ਅਕਸਰ ਤਕਨੀਕੀ ਨਿਯਤੀਵਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਔਗਬ੍ਰਨ ਨੂੰ ਤਕਨੀਕੀ ਉਨੱਤੀ ਦੇ ਚਾਰ ਖੇਤਰਾਂ ਵਿੱਚ ਮੰਨਿਆ ਜਾਂਦਾ ਹੈ:- ਖੋਜ, ਸੰਗ੍ਰਹਿ, ਵਿਆਪਕਤਾ, ਸਮਾਯੋਜਨ।
ਖੋਜ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਨਵਾਂ ਤਕਨੀਕੀ ਰੂਪ ਘੜਿਆ ਜਾਂਦਾ ਹੈ। ਖੋਜ ਮੌਜੂਦਾ ਸਭਿਆਚਾਰ ਅਧਾਰ ਦਾ ਸਾਂਝਾ ਸਹਿਯੋਗ ਹੈ। ਵਿਆਪਕਤਾ ਜਾਂ ਪ੍ਰਸਾਰ ਇੱਕ ਸਭਿਆਚਾਰਕ ਸਮੂਹ ਤੋਂ ਦੂਜੇ ਸਭਿਆਚਾਰਕ ਸਮੂਹ ਤੱਕ ਫੈਲਿਆ ਹੋਇਆ ਇੱਕ ਅਹਿਮ ਵਿਚਾਰ ਹੈ। ਇਹਨਾਂ ਦੋ ਸਭਿਆਚਾਰਾਂ ਦੇ ਮੇਲ ਦੇ ਪ੍ਰਸਾਰ ਨਾਲ ਹੀ ਨਵੀਂ ਖੋਜਾਂ ਦੀ ਉਤਪਤੀ ਹੁੰਦੀ ਹੈ। ਸਮਾਯੋਜਨ, ਸਭਿਆਚਾਰ ਦੇ ਪ੍ਰਭਾਵ ਦੇ ਖੋਜ ਦੀ ਗੈਰ-ਤਕਨੀਕੀ ਪੱਖ ਦੀ ਪ੍ਰਕ੍ਰਿਆ ਹੈ ਅਤੇ ਸਮਾਯੋਜਨ ਪ੍ਰਕ੍ਰਿਆ ਵਿੱਚ ਆਈ ਕਿਸੇ ਢਿੱਲ ਜਾਂ ਰੁਕਾਵਟ ਕਾਰਨ ਸਭਿਆਚਾਰਕ ਪਛੜੇਵਾਂ ਹੁੰਦਾ ਹੈ।
{{cite web}}
: Unknown parameter |dead-url=
ignored (|url-status=
suggested) (help)